ਪ੍ਰੀਭਾਸ਼ਾ ਜਾਨਣ ਲਈ ਮਾਊਸ " ਕਰਤਾ ਕਾਰਕ (Instrumental Case) " ਉਤੇ ਲਿਆਓ!
ਜਿਹੜਾ ਨਾਂਵ ਜਾਂ ਪੜਨਾਂਵ ਕਿਸੇ ਕਿਰਿਆ ਨੂੰ ਕਰਨ ਵਾਲਾ ਹੋਵੇ, ਉਸ ਨੂੰ ਕਰਤਾ ਕਾਰਕ ਦਾ ਨਾਂਵ ਜਾਂ ਪੜਨਾਂਵ ਮੰਨਿਆ ਜਾਂਦਾ ਹੈ ਜਾਂ ' ਅਪੂਰਨ ਕਿਰਿਆ ' ਵਾਲੇ ਵਾਕ ਦਾ ਉਦੇਸ਼ ( Subject) ਹੋਵੇ, ਉਹ ਕਰਤਾ ਕਾਰਕ ਹੁੰਦਾ ਹੈ। ਸਾਧਾਰਨ-ਰੂਪ (ੳ) ਜਿਹੜਾ ਨਾਂਵ ਜਾਂ ਪੜਨਾਂਵ ਸਾਧਾਰਨ ਰੂਪ ਵਿੱਚ ਹੋਵੇ, (ਭਾਵ ਲੁਪਤ ਜਾਂ ਪਰਗਟ ਰੂਪ ਵਿੱਚ ਸੰਬੰਧਕੀ-ਪਦ ਤੋਂ ਰਹਿਤ ਹੋਵੇ) ਅਤੇ ਕਿਸੇ ਕਿਰਿਆ ਨੂੰ ਕਰਨ ਵਾਲੇ ਕਰਤਾ ਦਾ ਸੂਚਕ ਹੋਵੇ, ਜਾਂ ਅਪੂਰਨ ਕਿਰਿਆ ਵਾਲੇ ਵਾਕ ਦਾ ਉਦੇਸ਼ (Subject) ਹੋਵੇ , ਉਸ ਨੂੰ ਕਰਤਾ ਕਾਰਕ ਦਾ ਨਾਂਵ ਜਾਂ ਪੜਨਾਂਵ ਮੰਨਿਆ ਜਾਂਦਾ ਹੈ। ਜਾਂ ਕਹਿ ਸਕਦੇ ਹਾਂ ਕਿ ਇਹ ਨਾਂਵ ਜਾਂ ਪੜਨਾਂਵ ਕਰਤਾ ਕਾਰਕ ਵਿੱਚ ਹੈ। ਨੋਟ : (੧) ' ਅਪੂਰਨ ਕਿਰਿਆ ' ਵਾਲੇ ਵਾਕ ਦਾ ਕਰਤਾ-ਕਾਰਕ ਨਾਂਵ ਸਾਧਾਰਨ-ਰੂਪ ਵਿੱਚ, ਉਦੇਸ਼ ( Subject) ਦੇ ਰੂਪ ਵਿੱਚ ਆਉਂਦਾ ਹੈ ; ਜਿਵੇਂ : ' ਪ੍ਰਮਾਤਮਾ ' ਸਰਬ ਵਿਆਪਕ ਹੈ। ' ਭਾਈ ਘਨ੍ਹਈਆ ' ਜੀ ਬੜੇ ਪਰਉਪਕਾਰੀ ਸਨ। ' ਖਾਲਸਾ ' ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਨੋਟ : (੨) ਅਕਰਮਕ ਕਿਰਿਆ ਵਾਲੇ ਵਾਕ ਵਿੱਚ ਕਰਤਾ-ਕਾਰਕ ਸਦਾ ਸਾਧਾਰਨ-ਰੂਪ ਵਿੱਚ ਹੀ ਹੁੰਦਾ ਹੈ ; ਜਿਵੇਂ : ' ਮਨ ' ਟਿਕ ਗਿਆ। ' ਖਾਲਸਾ ' ਰਾਜ ਕਰੇਗਾ, ' ਵੈਰੀ ' ਭੱਜੇਗਾ । ' ਸਚਿਆਰ ਮਨੁੱਖ ' ਸਦਾ ਵਿਗਸਦਾ ਹੈ। ਨੋਟ : (੩) ਜੇ ਵਾਕ ਦਾ ' ਕਰਤਾ ' ਸਾਧਾਰਨ-ਰੂਪ' ਵਿੱਚ ਭਾਵ ਸੰਬੰਧਕ-ਰਹਿਤ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ਵੀ ' ਕਰਤਾ ' ਅਨੁਸਾਰ ਹੁੰਦਾ ਹੈ ; ਜਿਵੇਂ : ਉਪਰੋਕਤ ਉਦਾਹਰਨਾਂ ਤੋਂ ਪਰਗਟ ਹੁੰਦਾ ਹੈ । ਸੰਬੰਧਕੀ-ਰੂਪ ਜੇ ਵਾਕ ਦਾ ' ਕਰਤਾ ' ਸੰਬੰਧਕ-ਰੂਪ ਵਿੱਚ ਭਾਵ ਸੰਬੰਧਕ-ਸਹਿਤ ਹੋਵੇ ਅਤੇ ' ਕਰਮ ' ਸਾਧਾਰਨ-ਰੂਪ ਵਿੱਚ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦੇ ਹਨ ; ਜਿਵੇਂ : ਕਰਮ-ਕਾਰਕ ਵਾਲਾ ਨਾਉਂ ਆਮ ਕਰਕੇ ਕਿਸੇ ਸੰਬੰਧਕੀ-ਪਦ ਤੋਂ ਬਗੈਰ ਹੁੰਦਾ ਹੈ ਪਰੰਤੂ ਕੁਝ ਹਾਲਤਾਂ ਵਿੱਚ ਇਸ ਨਾਲ ਸੰਬੰਧਕੀ-ਪਦ " ਨੂੰ " ਦੀ ਵਰਤੋਂ ਹੁੰਦੀ ਹੈ, ਜਿਵੇਂ: ਪ੍ਰਸ਼ਾਦ ਵਰਤਾਓ ! ਬੁਰਿਆਈਆਂ ਤਿਆਗੋ ! ਬੁਰਿਆਈਆਂ ਨੂੰ ਤਿਆਗੋ !
ਸਾਧਾਰਨ-ਰੂਪ
(ੳ) ਜਿਹੜਾ ਨਾਂਵ ਜਾਂ ਪੜਨਾਂਵ ਸਾਧਾਰਨ ਰੂਪ ਵਿੱਚ ਹੋਵੇ, (ਭਾਵ ਲੁਪਤ ਜਾਂ ਪਰਗਟ ਰੂਪ ਵਿੱਚ ਸੰਬੰਧਕੀ-ਪਦ ਤੋਂ ਰਹਿਤ ਹੋਵੇ) ਅਤੇ ਕਿਸੇ ਕਿਰਿਆ ਨੂੰ ਕਰਨ ਵਾਲੇ ਕਰਤਾ ਦਾ ਸੂਚਕ ਹੋਵੇ, ਜਾਂ ਅਪੂਰਨ ਕਿਰਿਆ ਵਾਲੇ ਵਾਕ ਦਾ ਉਦੇਸ਼ (Subject) ਹੋਵੇ , ਉਸ ਨੂੰ ਕਰਤਾ ਕਾਰਕ ਦਾ ਨਾਂਵ ਜਾਂ ਪੜਨਾਂਵ ਮੰਨਿਆ ਜਾਂਦਾ ਹੈ। ਜਾਂ ਕਹਿ ਸਕਦੇ ਹਾਂ ਕਿ ਇਹ ਨਾਂਵ ਜਾਂ ਪੜਨਾਂਵ ਕਰਤਾ ਕਾਰਕ ਵਿੱਚ ਹੈ।
ਨੋਟ : (੧) ' ਅਪੂਰਨ ਕਿਰਿਆ ' ਵਾਲੇ ਵਾਕ ਦਾ ਕਰਤਾ-ਕਾਰਕ ਨਾਂਵ ਸਾਧਾਰਨ-ਰੂਪ ਵਿੱਚ, ਉਦੇਸ਼ ( Subject) ਦੇ ਰੂਪ ਵਿੱਚ ਆਉਂਦਾ ਹੈ ; ਜਿਵੇਂ :
ਨੋਟ : (੨) ਅਕਰਮਕ ਕਿਰਿਆ ਵਾਲੇ ਵਾਕ ਵਿੱਚ ਕਰਤਾ-ਕਾਰਕ ਸਦਾ ਸਾਧਾਰਨ-ਰੂਪ ਵਿੱਚ ਹੀ ਹੁੰਦਾ ਹੈ ; ਜਿਵੇਂ :
ਨੋਟ : (੩) ਜੇ ਵਾਕ ਦਾ ' ਕਰਤਾ ' ਸਾਧਾਰਨ-ਰੂਪ' ਵਿੱਚ ਭਾਵ ਸੰਬੰਧਕ-ਰਹਿਤ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ਵੀ ' ਕਰਤਾ ' ਅਨੁਸਾਰ ਹੁੰਦਾ ਹੈ ; ਜਿਵੇਂ : ਉਪਰੋਕਤ ਉਦਾਹਰਨਾਂ ਤੋਂ ਪਰਗਟ ਹੁੰਦਾ ਹੈ ।
ਸੰਬੰਧਕੀ-ਰੂਪ
ਜੇ ਵਾਕ ਦਾ ' ਕਰਤਾ ' ਸੰਬੰਧਕ-ਰੂਪ ਵਿੱਚ ਭਾਵ ਸੰਬੰਧਕ-ਸਹਿਤ ਹੋਵੇ ਅਤੇ ' ਕਰਮ ' ਸਾਧਾਰਨ-ਰੂਪ ਵਿੱਚ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦੇ ਹਨ ; ਜਿਵੇਂ :
ਕਰਮ-ਕਾਰਕ ਵਾਲਾ ਨਾਉਂ ਆਮ ਕਰਕੇ ਕਿਸੇ ਸੰਬੰਧਕੀ-ਪਦ ਤੋਂ ਬਗੈਰ ਹੁੰਦਾ ਹੈ ਪਰੰਤੂ ਕੁਝ ਹਾਲਤਾਂ ਵਿੱਚ ਇਸ ਨਾਲ ਸੰਬੰਧਕੀ-ਪਦ " ਨੂੰ " ਦੀ ਵਰਤੋਂ ਹੁੰਦੀ ਹੈ, ਜਿਵੇਂ:
Back to previous page