ਕਿਰਿਆ ਵਿਸ਼ੇਸ਼ਣ :- ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪਰਗਟ ਕਰੇ, ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ, ਜਿਵੇਂ: ਤੇਜ਼ ਚੱਲ, ਬਹੁਤ ਸਜ਼ਾ ਦਿੱਤੀ, ਵਿੱਚ ' ਚੱਲ ' ਅਤੇ ' ਦਿੱਤੀ ', ਦੋਨੋਂ ਕਿਰਿਆਵਾਂ ਹਨ ਅਤੇ ‘ ਤੇਜ਼ ‘ , ਅਤੇ ‘ ਬਹੁਤ ' ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਚੋਰ ਨੂੰ ਚੋਰੀ ਕਰਨ ਦੀ ਬਹੁਤ ਸਜ਼ਾ ਦਿੱਤੀ ਗਈ ਹੈ। ਇਥੇ ਚੋਰ , ਚੋਰੀ ਅਤੇ ਸਜ਼ਾ ਨਾਂਵ ਹਨ, ਚੋਰੀ ਕਰਨੀ ਅਤੇ ਸਜ਼ਾ ਦਿੱਤੀ ਕਿਰਿਆਵਾਂ ਹਨ ਹੈ। ' ਬਹੁਤ ', ਸਜ਼ਾ ਦਾ ਵਿਸ਼ੇਸ਼ਣ ਹੈ। ਇਸ ਲਈ ਇਹ ਕਿਰਿਆ ਵਿਸ਼ੇਸ਼ਣ ਹੈ।
- ਦੇਰ ਹੋ ਰਹੀ ਹੈ, ਇਸ ਲਈ ਤੇਜ਼ ਚੱਲ। ਦੇਰ ਨਾਂਵ ਹੈ, ਤੇਜ਼ ਵਿਸ਼ੇਸ਼ਣ ਹੈ ਅਤੇ ਹੋ ਰਹੀ, ਅਤੇ ਚੱਲ ਕਿਰਿਆਵਾਂ ਹਨ।
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹਨ:-
- ਕਾਲ-ਵਾਚਕ (Adverbs of Time)
- ਸਥਾਨ-ਵਾਚਕ (Adverbs of Place)
- ਪਰਕਾਰ-ਵਾਚਕ (Adverbs of Manner)
- ਪਰਿਮਾਣ-ਵਾਚਕ (Adverbs of Quantity)
- ਸੰਖਿਆ-ਵਾਚਕ (Adverbs of of Number)
- ਨਿਰਣਾ-ਵਾਚਕ (Adverbs of Affirmation)
- ਕਾਰਨ-ਵਾਚਕ (Adverbs of Cause)
- ਤਾਕੀਦੀ-ਵਾਚਕ (Adverbs of Emphasis)
1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ : ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦਾ ਸਮਾਂ ਦੱਸਣ , ਜਿਵੇਂ:- ਭਲਕੇ, ਪਰਸੋਂ, ਹੁਣ, ਅੱਜ, ਜਦੋਂ, ਕੱਲ, ਆਦਿ, ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਅੱਜ ਪੜ੍ਹਨਾ ਹੈ। ਇਥੇ ਪੜ੍ਹਨਾ ਕਿਰਿਆ ਹੈ; ਅੱਜ, ਪੜ੍ਹਨ ਦਾ ਸਮਾਂ ਜਾਂ ਕਾਲ ਹੈ ਅਤੇ ਪੜ੍ਹਨ ਦੀ ਵਿਸ਼ੇਸ਼ਤਾ ਵੀ ਦਰਸਉਂਦਾ ; ਇਸ ਲਈ ' ਅਜ ਪੜ੍ਹਨਾ ' ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹੈ ।
- ਇਹ ਕੰਮ ਨਾ ਮੈਂ ਕੱਲ੍ਹ ਕਰ ਸਕਿਆ ਹਾਂ, ਨਾ ਅੱਜ ਕਰ ਸਕਾਂਗਾ ਅਤੇ ਭਲਕੇ ਵੀ ਵਿਹਲਾ ਨਹੀ। ਇਥੇ ' ਇਹ ' ਕੰਮ ਦਾ ਵਿਸ਼ੇਸ਼ਣ ਹੈ; ਕੰਮ ਦਾ ਕੱਲ੍ਹ , ਅੱਜ ਅਤੇ ਭਲਕੇ ਵੀ ਨਾ ਕਰ ਸਕਣਾ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।
2. ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ:- ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦਾ ਸਥਾਨ ਦੱਸਣ, ਜਿਵੇਂ:- ਇਥੇ, ਉਥੇ, ਨੇੜੇ, ਦੂਰ, ਸੱਜੇ, ਖੱਬੇ, ਆਦਿ, ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਅਜ ਘਰ ਹੀ ਪੜ੍ਹਨਾ ਹੈ। ਇਥੇ ਪੜ੍ਹਨਾ ਕਿਰਿਆ ਹੈ; ਅੱਜ, ਪੜ੍ਹਨ ਦਾ ਸਮਾਂ ਹੈ ਜਾਂ ਕਾਲ ਹੈ; ਘਰ , ਪੜ੍ਹਨ ਦਾ ਸਥਾਨ ; ' ਹੀ ', ਉਸ ਘਰ ਦੀ ਪੜ੍ਹਨ ਲਈ ਵਿਸ਼ੇਸ਼ਤਾ ਦੱਸਦਾ ਹੈ। ਇਸ ਲਈ ' ਘਰ ਹੀ ਪੜ੍ਹਨਾ ' ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ।
- ਅਸੀਂ ਜਾਲੰਧਰੋਂ ਆ ਰਹੇ ਹਾਂ। ਇਸ ਵਾਕ ਵਿੱਚ ' ਅਸੀਂ ' ਉਤਮ ਪੁਰਖ ਪੜਨਾਵੀਂ ਵਿਸ਼ੇਸ਼ਣ ਹੈ; ਜਾਲੰਧਰੋਂ =' ਜਾਲੰਧਰ ਤੋਂ 'ਆਉਣ ਦੀ ਵਿਸ਼ੇਸ਼ਤਾ ਦੱਸਦਾ ਹੈ: ਇਸ ਵਿੱਚ ਜਾਲੰਧਰ ਸਥਾਨ ਦਾ ਨਾਂਵ ਹੈ; ' ਤੋਂ ' ਸੰਬੰਧਕ ਹੈ; ਆ ਰਹੇ: ਕਿਰਿਆ ਹੈ। ਇਸ ਲਈ ' ਅਸੀਂ ਜਾਲੰਧਰੋਂ ਆ ਰਹੇ ਹਾਂ ' ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ ਹੈ।
3. ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦਾ ਤਰੀਕਾ ਦੱਸਣ, ਜਿਵੇਂ:- ਹੌਲੀ-ਹੌਲੀ; ਕਾਹਲੀ-ਕਾਹਲੀ; ਇਸ ਤਰਾਂ (ਇਕੁਰ); ਉਸ ਤਰਾਂ (ਉਕਰ); ਧੀਰੇ-ਧੀਰੇ ; ਆਦਿ, ਪਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਹਨ ।
4. ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੀ ਮਿਕਦਾਰ, ਗੁਣ, ਅੰਦਾਜ਼ਾ, ਜਾਂ ਮਿਣਤੀ ਦੱਸਣ, ਜਿਵੇਂ:- ਥੋੜਾ, ਵੱਧ, ਘਟ, ਬਹੁਤ, ਕੁਝ, ਆਦਿ ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਮੂਰਖ ਲੋਕ ਬਹੁਤਾ ਬੋਲਦੇ ਹਨ, ਸਿਆਣੇ ਘੱਟ ।
ਇਸ ਵਾਕ ਵਿੱਚ ' ਬਹੁਤਾ ' ਅਤੇ ' ਘੱਟ ' ਪਰਿਮਾਣ ਹਨ ਜਦ ਕਿ ' ਬੋਲਦੇ ' ਕਿਰਿਆ ਹੈ; ' ਮੂਰਖ ' ਅਤੇ ' ਸਿਆਣੇ 'ਵਿਸ਼ੇਸ਼ਣ ਹਨ।
5. ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ:- ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀਆਂ ਵਾਰੀਆਂ ਦੱਸਣ, ਜਿਵੇਂ:- ਕਈ ਵਾਰ, ਦੂਜੇ ਤੀਜੇ, ਘੜੀ ਮੁੜੀ, ਆਦਿ ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ ਹਨ।
6. ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੱਸਣ, ਜਿਵੇ :- ਹਾਂ, ਠੀਕ, ਨਹੀਂ, ਜੀ ਹਾਂ, ਸਤਿ ਬਚਨ, ਆਦਿ, ਨਿਰਣਾ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਹਾਂ ਜੀ, ਮੈਂ ਤੁਹਾਡੀ ਕਾਰ ਸਿੱਖਣ ਵਿੱਚ ਸਹਇਤਾ ਕਰਾਂਗਾ।
- ਸਤਿ ਬੱਚਨ, ਮੈਂ ਕਲ੍ਹ ਤੱਕ ਕੰਪਿਊਟਰ ਪ੍ਰੋਗ੍ਰਾਮ ਲਿੱਖ ਲਿਆਵਾਂਗਾ।
7. ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦਾ ਸਬੱਬ (ਕਾਰਨ) ਦੱਸਣ, ਜਿਵੇਂ:- ਕਿਉਂਕਿ, ਇਸ ਲਈ, ਤਾਂ ਜੋ, ਆਦਿ, ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਮੈ ਇਸ ਲਈ ਜਲਦੀ ਆ ਗਿਆ ਹਾਂ ਤਾਂ ਜੋ ਤੁਹਾਨੂੰ ਦੱਸ ਸਕਾਂ ਕਿ ਮੈਂ ਮੈਨੇਜਮੈੱਨਟ ਦੀ ਮੀਟਿੰਗ 'ਤੇ ਜਾਣਾ ਹੈ।
- ਉਸ ਨੇ ਛੇਤੀ ਜਾਣਾ ਹੈ ਜਿਸ ਕਰਕੇ ਮੈਂਨੂੰ ਵੀ ਮੀਟਿੰਗ ਵਿੱਚੋਂ ਛੇਤੀ ਜਾਣਾ ਪਵੇਗਾ।
ਉਪਰਲੇ ਦੋਨੋਂ ਵਾਕ ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ ਦੀਆਂ ਉਦਾਹਰਨਾਂ ਹਨ।
8. ਤਾਕੀਦੀ ਜਾਂ ਨਿਸਚੇ-ਵਾਚਕ ਕਿਰਿਆ ਵਿਸ਼ੇਸ਼ਣ: ਜਿਹੜੇ ਕਿਰਿਆ ਵਿਸ਼ੇਸ਼ਨ ਕੰਮ ਦੇ ਹੋਣ ਦੀ ਪ੍ਰੋੜਤਾ, ਨਿਸਚੇ, ਵਿਸ਼ਵਾਸ਼ ਜਾਂ ਤਾਕੀਦ ਲਈ ਵਰਤੇ ਜਾਣ, ਜਿਵੇਂ :- ਬਹੁਤ ਹੀ, ਤਕ, ਵੀ, ਭੀ, ਹਾਂ, ਨਾ, ਆਦਿ, ਤਾਕੀਦੀ-ਵਾਚਕ ਕਿਰਿਆ ਵਿਸ਼ੇਸ਼ਣ ਹਨ।
ਉਦਾਹਰਨ:-
- ਪੜ੍ਹੋ ਜ਼ਰੂਰ! ਬੇਸ਼ੱਕ ਨੌਕਰੀ ਨਾ ਕਰਿੳ।
- ਇਹ ਬਿਲਕੁਲ ਠੀਕ ਹੈ ਕਿ ਪੜ੍ਹਾਈ ਕਰਨ ਨਾਲ ਮਨੁੱਖ ਦਾ ਤੀਜਾ ਨੇਤਰ ਖੁੱਲਦਾ ਹੈ।
ਕਿਰਿਆ ਵਿਸ਼ੇਸ਼ਣਾਂ ਦੀਆਂ ਤਿੰਨ ਅਵੱਸਥਾ ਹਨ:-
- ਸਾਧਾਰਨ ਅਵੱਸਥਾ (Simple)
- ਪ੍ਰਸ਼ਨਿਕ ਅਵੱਸਥਾ ( Interrogative)
- ਯੋਜਕੀ ਅਵੱਸਥਾ (Conjuctive)
ਸਾਧਾਰਨ ਅਵੱਸਥਾ :- ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕੇਵਲ ਕਿਰਿਆ ਵਿਸ਼ੇਸ਼ਣ ਦਾ ਹੀ ਕੰਮ ਦਿੰਦੇ ਹਨ; ਹੋਰ ਕੋਈ ਕੰਮ, ਜਿਵੇਂ ਪ੍ਰਸ਼ਨਿਕ ਅਵੱਸਥਾ ਜਾਂ ਯੋਜਕੀ ਅਵੱਸਥਾ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ, ਜਿਵੇਂ:-
- ਉਹ ' ਸਵੇਰੇ ' ਆਇਆ ਹੈ।
- ਅਸੀਂ ' ਹੁਣੇ ' ਜਾਵਾਂਗੇ।
ਇਨ੍ਹਾਂ ਵਾਕਾਂ ਵਿੱਚ ' ਸਵੇਰੇ ਆਇਆ' ਅਤੇ ' ਹੁਣੇ ਜਾਵਾਂਗੇ' ਸਾਧਾਰਨ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।
ਪ੍ਰਸ਼ਨਿਕ ਅਵੱਸਥਾ :- ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕੇਵਲ ਕਿਰਿਆ ਵਿਸ਼ੇਸ਼ਣ ਹੀ ਨਹੀ ਹੁੰਦੇ, ਸਗੋਂ ਕੁਝ ਪੁਛਣ ਦਾ ਕੰਮ ਵੀ ਦਿੰਦੇ ਹਨ, ਜਿਵੇਂ:- ਇਹ ਦੁਰਘਟਨਾ ' ਕਿੱਥੇ ' ਹੋਈ, ਅਤੇ ਤੁਸੀਂ ' ਕਦੋਂ ' ਆਵੋਗੇ; ਵਿੱਚ ' ਕਿੱਥੇ ' ਅਤੇ ' ਕਦੋਂ ' ਪ੍ਰਸ਼ਨਿਕ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।
ਯੋਜਕੀ ਅਵੱਸਥਾ :- ਇਸ ਅਵੱਸਥਾ ਵਿੱਚ ਕਿਰਿਆ ਵਿਸ਼ੇਸ਼ਣ ਸ਼ਬਦ ਕਿਰਿਆ ਵਿਸ਼ੇਸ਼ਣ ਵੀ ਹੁੰਦੇ ਹਨ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਭੀ ਜੋੜਦੇ ਹਨ, ਜਿਵੇ:- ਤੁਸੀਂ ਜਿਥੇ ਆਖੋਗੇ, ਉਥੇ ਆ ਮਿਲਾਂਗਾ; ਜਦ ਉਹ ਆਵੇਗਾ ਤਦ ਮੈ ਚਲਾਂਗਾ; ਵਿੱਚ ' ਜਿਥੇ ', ' ਉਥੇ ', ' ਜਦ ', ਅਤੇ ' ਕਦ ' ਯੋਜਕੀ ਅਵੱਸਥਾ ਵਾਲੇ ਕਿਰਿਆ ਵਿਸ਼ੇਸ਼ਣ ਹਨ।
ਕਿਰਿਆ ਵਿਸ਼ੇਸ਼ਣਾਂ ਦੀ ਰਚਨਾ ( Formation of Adverbs)
ਕਿਰਿਆ ਵਿਸ਼ੇਸ਼ਣਾਂ ਦੀ ਰਚਨਾ ਦੋ ਤਰਾਂ ਨਾਲ ਹੁੰਦੀ ਹੈ:-
(ੳ) ਪਿਛੇਤਰ ਨਾਲ। (ਅ) ਵਾਕੰਸ਼ਾਂ ਨਾਲ ।
(ੳ) ਪਿਛੇਤਰ ਨਾਲ:-
- ਨਾਵਾਂ ਤੋਂ , ਜਿਵੇਂ:- ਲੋਕ ਤੋਂ ਲੋਕੀਂ, ਘਰ ਤੋਂ ਘਰੀਂ, ਪਿੰਡ ਤੋਂ ਪਿੰਡੀਂ, ਪਿੰਡ ਤੋਂ ਪਿੰਡੋਂ, ਹੱਥ ਤੋਂ ਹੱਥੀਂ, ਪੈਰ ਤੋਂ ਪੈਰੀ, ਆਦਿ।
- ਪੜਨਾਵਾਂ ਤੋਂ, ਜਿਵੇਂ:- ਇਥੇ , ਜਿੱਥੇ, ਉਥੇ, ਜਦੋਂ, ਤਦੋਂ, ਕਦੋਂ, ਇਸ ਤਰਾਂ, ਉਸ ਤਰਾਂ, ਆਦਿ ।
- ਵਿਸ਼ੇਸ਼ਣ ਤੋਂ , ਜਿਵੇਂ:- ਪਹਿਲਾ ਤੋਂ ਪਹਿਲਾਂ; ਤੀਜੇ ਤੋਂ ਤੀਜਿਆਂ; ਆਦਿ ।
- ਧਾਤੂਆਂ ਤੋਂ : ਫਿਰ ਤੋਂ ਫਿਰਦੇ; ਤੁਰ ਤੋਂ ਤੁਰਦੇ; ਉਠ ਤੋਂ ਉਠਦੇ; ਬੈਠ ਤੋਂ ਬੈਠਦੇ; ਹੱਸ ਤੋਂ ਹੱਸਦਿਆਂ ; ਚੱਲ ਤੋਂ ਚਲਦਿਆਂ; ਆਦਿ ।
- ਸਜਾਤੀ ਸ਼ਬਦਾਂ ਤੋਂ , ਜਿਵੇਂ:- ਹੱਥੋ ਹੱਥ; ਧਰਮੋ ਧਰਮੀ; ਗਲੋ ਗਲੀ; ਗੱਲੋ ਗੱਲੀ; ਕੰਨੋ ਕੰਨੀ; ਆਦਿ ।
- ਹੋਰਨਾਂ ਸ਼ਬਦਾਂ ਤੋਂ , ਜਿਵੇਂ:- ਪਿਛੋਂ ਤੋਂ ਪਿਛਾਂਹ; ਉਤੇ ਤੋਂ ਉਤਾਂਹ; ਅਗੇ ਤੋਂ ਅਗਾਂਹ; ਆਦਿ ।
(ਅ) ਵਾਕੰਸ਼ਾਂ ਨਾਲ , ਜਿਵੇਂ:- ਇਹ ਆਮ ਛੇ ਢੰਗਾਂ ਨਾਲ ਬਣਦੇ ਹਨ:-
- ਕਿਸੇ ਇਕੋ ਸ਼ਬਦ ਨੂੰ ਬਾਰ ਬਾਰ ਵਰਤ ਕੇ, ਜਿਵੇਂ:- ਘੜੀ ਘੜੀ, ਪੜ੍ਹ ਪੜ੍ਹ, ਹਟ ਹਟ, ਠੀਕ ਠੀਕ, ਆਦਿ।
- ਕਿਸੇ ਇਕੋ ਸ਼ਬਦ ਵਿੱਚਕਾਰ ਸੰਬੰਧਕ ਲਾ ਕੇ ਉਸਨੂੰ ਦੁਹਰਾਉਣ ਨਾਲ, ਜਿਵੇਂ:- ਘੜੀ ਦੀ ਘੜੀ, ਪਲ ਦੀ ਪਲ, ਵਧ ਤੋਂ ਵਧ, ਘਟ ਤੋਂ ਘਟ, ਆਦਿ ।
- ਵੱਖਰੇ ਵੱਖਰੇ ਸ਼ਬਦਾਂ ਦੇ ਮੇਲ ਤੋਂ, ਜਿਵੇਂ:- ਤੁਰਤ ਫੁਰਤ, ਝਟ ਪਟ, ਵਾਹੋ ਦਾਹੀ, ਚੜ੍ਹੇ ਪਹਿਰ, ਵਧ ਘਟ, ਹਰ ਰੋਜ਼ , ਆਦਿ ।
- ਕਿਸੇ ਸ਼ਬਦ ਦੇ ਪਿਛੇ ਸਬੰਧਕ ਲਾ ਕੇ, ਜਿਵੇਂ :- ਹੁਣ ਤੀਕ, ਦੁਕਾਨ ਵਿੱਚ, ਦਿਨ ਨੂੰ, ਕੱਲ ਤੀਕ, ਆਦਿ ।
- ਕਿਸੇ ਸ਼ਬਦ ਦੇ ਨਾਲ ਪੂਰਨ ਕਾਰਦੰਤਕ ਜੋੜ ਕੇ, ਜਿਵੇਂ:- ਹਡ ਭੰਨ ਕੇ, ਮਨ ਲਾ ਕੇ, ਸੁਚੇਤ ਹੋ ਕੇ, ਅਖਾਂ ਭਰ ਕੇ, ਮੋਢਾ ਜੋੜ ਕੇ, ਹੋਸ਼ ਕਰਕੇ, ਆਦਿ ।
- ਵਰਤਮਾਨ ਕਾਰਦੰਤਕ ਨਾਲ ' ਸਾਰ ' ਜਾਂ 'ਹੀ ' ਲਾ ਕੇ, ਜਿਵੇਂ:-- ਵੇਖਦਿਆਂ ਹੀ, ਜਾਗਦਿਆਂ ਹੀ, ਪੀਂਦੇ ਸਾਰ, ਉਠਦੇ ਸਾਰ, ਆਦਿ ।
ਅਭਿਆਸ/ Review
ਪ੍ਰਸ਼ਨ :-
- ਕਿਰਿਆ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ? ਇਸ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ।
- ਕਿਰਿਆ ਵਿਸ਼ੇਸ਼ਣ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
- ਹੇਠ ਲਿਖੇ ਵਾਕਾਂ ਵਿੱਚੋਂ ਕਿਰਿਆ ਵਿਸ਼ੇਸ਼ਣ ਚੁਣੋ ਅਤੇ ਉਸਦੀ ਕਿਸਮ ਵੀ ਦੱਸੋ:-
- ਜਿੱਧਰ ਤੁਸੀਂ ਜਾਵੋਗੇ, ਓਧਰ ਹੀ ਮੈਂ ਜਾਵਾਂਗਾ।
- ਕਮੀਜ਼ ਕਿੱਲੀ ਉਤੇ ਟੰਗੀ ਹੈ।
- ਉਸਦੇ ਕਪੜੇ ਬੇਹੱਦ ਭੜਕੀਲੇ ਹਨ।
- ਮਰੀਜ਼ ਘੜੀ ਮੁੜੀ ਪਾਣੀ ਮੰਗ ਰਿਹਾ ਹੈ।
- ਰਾਮਿੰਦਰ ਮੇਰੇ ਨਾਲ ਬਹੁਤ ਬੁਰੀ ਤਰਾਂ ਵਰਤਿਆ।
- ਇਸੇ ਕਰਕੇ ਮੈਂ ਉਸ ਨੂੰ ਕਦੀ ਨਹੀਂ ਬੁਲਾਉਂਦਾ।
- ਮੈਂ ਉਸ ਨੂੰ ਕਦੀ ਵੇਖਿਆ ਵੀ ਨਹੀਂ।
Back / ਵਾਪਸ ਜਾਉ