ਅਰਦਾਸ /AR-DAAS

ਬੇਨਤੀ/ Baintee/ Invocation

ਵਾਹਿਗੁਰੂ ਜੀ ਕੀ ਫਤਹਿ ॥

Vaaheguroo jee kee Fa-teh

Glory to God.

 

ਪ੍ਰਿਥਮ ਪਾਰਬ੍ਰਹਮ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥

Pritham Parbrahm simar kaae Guru Nanak la-een Dhiaa-ae

ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈਂ ਸਹਾਇ ॥

Phir Angad. Gur tae Amar-Daas Ram-Daas-aae hoeen’ sahaa-ae

ਫ਼ੇਰ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੂੰ ਸਹਾਇਤਾ ਲਈ ਬੇਨਤੀ ਕਰੋ

Then pray for the favor of Gurus Angad, Guru Amar Das, and Guru Ram Das.

ਅਰਜਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥

Arjan Hargobind no simro Sree Har Raae

ਗੁਰੂ ਅਰਜਨ, ਗੁਰੂ ਹਰਿਗੋਬਿੰਦ, ਅਤੇ ਗੁਰੂ ਹਰਿ ਰਾਇ ਨੂੰ ਯਾਦ ਕਰੋ।

Remember Guru Arjun, Guru Har-Gobind, and Guru Har-Rai.

ਸ੍ਰੀ ਹਰਿਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥

Sree Har-Kishan d:hiaa-ee-aae jis dit:haae sabhe dukhe jaa-aae

ਗੁਰੂ ਹਰਿਕ੍ਰਿਸ਼ਨ ਜੀ ਦਾ ਧਿਆਨ ਧਾਰੋ ਕਿ ਜਿਨ੍ਹਾਂ ਦੇ ਦਰਸ਼ਨ ਕਰ ਕੇ ਸਭ ਦੁਖ ਦੂਰ ਹੋ ਜਾਂਦੇ ਹਨ।

Meditate on Guru Har-Krishan, by beholding whom all afflictions go away.

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

Teg-Bahaad.ur simri-aae ghar naau nid:he aavaae d:haa-e

ਗੁਰੂ ਤੇਗ਼ ਬਹਾਦਰ ਜੀ ਨੂੰ ਯਾਦ ਕਰਨ ਦੇ ਨਾਲ ਨੌਂ ਖਜ਼ਾਨੇ ਮਿਲ ਜਾਂਦੇ ਹਨ।

Meditate on Guru Tegh-Bahadur, and be blessed with the nine treasures.

ਸਭ ਥਾਈਂ ਹੋਇ ਸਹਾਇ ॥

Sabh thaa-een’ ho-e sahaa-e

ਵਾਹਿਗੁਰੂ ਜੀ, ਹਰ ਥਾਂ ਤੇ ਸਹਈ ਹੋਏ ਜੀ!

May the Lord be helpful everywhere!

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਭ ਥਾਈਂ ਹੋਇ ਸਹਾਇ॥

D.assvaen’ Paat-Shah Sree Guru Gobind. Sigh Sahib jee Mahaaraaj Panth d.ae Vaalee sabh thaa-een’ ho-e sahaa-e

ਦਸਵਾਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪੰਥ ਦੇ ਵਾਲੀ, ਹਰ ਥਾਂ ਸਹਾਈ ਹੋਏ।

The Tenth King Guru Gobind Singh Sahib, Master of the Panth, be helpful everywhere.

ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥

Dassaan’ Paat.shaahee-aan’ dee jot. Sree Guroo Granth Sahib jee d.ae paat:h d.eed.aar d.aa dheaan dhar kae bolo jee Vaaheguroo.

ਦਸਾਂ ਪਾਤਿਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਵਾਹਿਗੁਰੂ ਬੋਲੋ ਜੀ।

Think of the recitation and beholding Guru Granth Sahib - the Spirit of the Ten Gurus, and say Vaaheguroo.

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ, ਬੋਲੋ ਜੀ ਵਾਹਿਗੁਰੂ ॥

Panjaan’ piaareaan’, chauhaan’ Sahibzaad.eaan’, chaalee mukt.eaan’, hat:hee¬aan’, jappee-aan’, tappee-aan’, jinhaan’ Naam jap-eaa, vand chhakeaa, d.aeg chalaa-ee, t.egh vaahee, d.aekh kae an.dit:h keet.aa, tinhaan piaareaan’, sache-aare-aan. d.ee kamaaee d.aa dhe-aan d:har kae Khaalsaa jee bolo jee Vaaheguroo.

Five Piaarae, Four Sahibzaadae, Forty Mukkt.ae, determined ones, those who recited the Name of God, those who meditated on God, all those who remembered God, shared food, ran free kitchen, wielded sword, overlooked what they saw, think of the noble deeds of all those beloved and truthful ones, and Khalsa ji say Vaaheguroo.

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ॥

Jinhaan’ singhaan’ singhaniaan’ nae d:haram haet. sees d.it.t.ae, ban:d. ban:d. kataa-ae, khopariaan’ luhaa-ee-aan’, charkhar.ee-aan’ t.ae charhae, aare-aan’ naal chiraa-ae ga-ae, Gurd.vaare-aan’ d.ee saevaa la-ee kurbaaniaan’ keet.iaan’, d:haram naheen’ haareaa,

Sikhee kaesaan’ svaasaan’ naal nibhaa¬ee, tinhaan’ d.ee kamaa-ee d.aa d:heaan d:har kae Khaalsaa jee bolo jee Vaaheguroo.

Those Sikh men and women who were martyred for their faith, were cut from limb to limb, were scalped, were put to torture-wheels, were cut with saw,

sacrificed themselves for the service of Gurdvaaraas, did not abandon their faith, stood firm to Sikhi protecting their hair till they were alive, think of their noble deeds and say Vaaheguroo.

ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥

Pan:jaan’ T.akht.aan’, sarbat.t. Gurdvaareaan’ d.aa d:heaan d:har kae bolo jee Vaaheguroo

Think of the Five Takhts, all Gurdvaaraas, and say Vaaheguroo.

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ,

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ,

ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ॥ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ,

ਖਾਲਸੇ ਜੀ ਕੇ ਬੋਲ ਬੋਲ ਬਾਲੇ, ਬੋਲੋ ਜੀ ਵਾਹਿਗੁਰੂ ॥

Pra;thmae sarbat.t. Khaalsaa jee kee Ard.aas haae jee, sarbat.t. Khaalsaa jee ko Vaheguroo, Vaheguroo, Vaheguroo, chit.t. aavae, chit.t. aavan kaa sad.kaa sarab sukh hovae / Jahaan’ Jahaan’ Khaalsaa jee Sahib, t.ahaan’ t.ahaan’ rachheaa riaa-it., d.aeg t.aeg Fat.eh, bird. kee paaej, Panth kee jeet., Sir;ee sahib jee sahaa-ae, Khalsae jee kae bol baalae, bolo jee Vaaheguroo.

First of all, it is the supplication of the Khalsa, the Khalsa may contemplate on the Naam: Vaaheguroo, Vaaheguroo, Vaaheguroo, and by virtue of this there be all happiness. Wherevere the Khasls ji Sahib be, Your Protection and Mercy be all over there. The Langar, and sword, prevail, honor preserved, victory to the Panth, the Holy Sword may protect, and victory to the Khalsa. Say Vaaheguroo.

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ ॥

Sikhaan’ noon’ Sikhee d.aan, Kaes d.aan, Reht. d.aan, bibaek d.aan, visaah d.aan. bharosaa d.aan, d.aanaan’ s-ir d.aan Naam d.aan, sr;ee Amr;itsar jee d.ae ishnaan, Chukiaan’, Jhandae, Bun:gae jugo j-ugg atall, d:haram kaa jaaekaar. Bolo jee Vaaheguroo. Bless the Sikhs with the Sikh-Faith, gift of the preservation of their hair, boon of following the dictates of the Gurus, wisdom, faith in God, belief in God, top of all the Gift of the Naam, and the boon of bathing at Amritsar. Immortal be the Chaukees, Jhandaas, Bungaas. Dharam be glorified. Say Vaaheguroo.

ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ॥ ਹੇ ਅਕਾਲ ਪੁਰਖ ਦੀਨ ਦਿਆਲ, ਕਰਨ ਕਾਰਨ, ਪਤਿਤ ਪਾਵਨ, ਕ੍ਰਿਪਾ ਨਿਧਾਨ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ॥ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖ਼ਾਲਸਾ ਜੀ ਨੂੰ ਬਖ਼ਸ਼ੋ ॥

Sikhaan’ d.aa mann neevaan’, mat.t. ouchee, mat.t. d.aa raakhaa Akaal-Purkh Vaaheguroo / Hae Akaal-Purkh, D.een-D.eaal, Karan-Kaaran, Pat.it.-Pavan, Kr;ipaa-Nid:haan jee, aapan.ae Panth d.ae sad.aa sahaa-ee D.at.aar jeeo, Sree Nankaan.aa Sahib t.ae hor Gurd.vaareaan’, Gurd:haamaan’ d.ae jinhaan’ t.on’ Panth noon’ vichhor.eaa geaa haee, khullhae d.arshan d.eed.aar t.ae sevaa san:bhaal d.aa d.aan Khaalsa jee noon’ bakhsho. Sikhs be endowed with humility, high wisdom, and the Immortal Being Waheguru may protect their wisdom. O Eternal Being Waheguru, Protector of the helpless, Kind, Doer, Helper of the Humble, Treasure of Benevolence, Protector of the Panth, Great Giver, Gurdvaaaraa Nankana Sahib, other Gurdwaras, and Guru’s places from which the Panth has been separated, please bestow on the Khalsa the gift of visiting and serving those shrines with freeom.

ਹੇ ਨਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ, ਆਪ ਦੇ ਹਜ਼ੂਰ ਨਿਤਨੇਮ ਦੀ ਅਰਦਾਸ ਹੈ ਜੀ (ਇਥੇ ਕਹੋ ਕਿ ਸਵੇਰ ਜਾਂ ਸ਼ਾਮ ਦੇ ਨਿਤ-ਨੇਮ ਦੀ, ਜਾਂ ਜਿਸ ਮੌਕੇ ਦੀ ਵੀ ਅਰਦਾਸ ਹੈ)॥ ਅਖਰ ਦਾ ਵਾਧਾ ਘਾਟਾ ਭੁਲ ਚੁੱਕ ਮਾਫ਼ ਕਰਨੀ ਜੀ ॥ ਸਰਬੱਤ ਦੇ ਕਾਰਜ ਰਾਸ ਕਰਨੇ ॥ ਸੇਈ ਪਿਆਰੇ ਮੇਲੋ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ॥ ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥

Hae Nimaan.eaan’ d.ae Maan., Nit.aan.eaan. d.ae T.aan’, Nioteaan’ d.ee O-ut, Sachae Pit.aa Vaaheguroo, Aap d.e hazoor Nit.-Naem d.ee Ard.aas haae jee, (Here say the moning or the evening Nit-Naem, or mention the occasion for Ardas). Akharr d,aa vaad:haa ghaataa, bhull chukk maaf karnaa jee, sarbat.t. d.ae karaj raas karnae, sae-ee piaarae maelo jinhaan’ miliaan’ T.aeraa Naam chit.t. aavae / Nanak Naam char.h;d.ee kalaa, T.arae bhaan.ae sarbat.t. d.aa bhalaa. Honor of the Humble, Strength of the Weak, Refuge of the shelterless, True Father Vaaheguroo, I offer to You the humble supplication for Nit-Naem (Add here if it is the morning or the evening Nit-Naem,. Please, forgive any errors and shortcomings in the recitation of Gurbanee. * Fulfill the desires of everyone. Give the boon of associating with those who remind of Your Name. Nanak, by virtue of His Holy Name, everyone may have high morale. By God’s Will all may prosper.

ਵਾਹਿਗੁਰੂ ਜੀ ਕਾ ਖਾਲਸਾ ॥

ਵਾਹਿਗੁਰੂ ਜੀ ਕੀ ਫ਼ਤਹ ॥

Vaaheguroo jee kaa Khalsa

Vaaheguroo jee kee Fat.eh

The Khalsa belongs to God. Glory to God.

ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

Jo bolae so ni-haal Sat Sree-Akaal.

All those saying it will be blessed, say Sat Sree Akaal - the Lord is Immortal.

Back to previous page