ਪੰਜਾਬੀ ਬੋਲੀ ਵਿੱਚ ਹੇਠ ਲਿਖੇ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਗੁਰੂ ਅਰਜਨ ਦੇਵ ਜੀ ਦੇ ਕਾਲ ਤਕ ਵੀ ਨਹੀਂ ਸੀ :-

  ਵਿਸ਼ਰਾਮ ਚਿੰਨ੍ਹ ਦਾ ਨਾਉਂ   ਵਿਸ਼ਰਾਮ ਚਿੰਨ੍ਹ   ਵਿਸ਼ਰਾਮ ਚਿੰਨ੍ਹ ਦੀ ਵਰਤੋਂ
  ਡੰਡੀ ਚਿੰਨ੍ਹ    . ।    ਇਸ ਚਿੰਨ੍ਹ ਦੀ ਵਰਤੋਂ ਵਾਕ ਦੇ ਪੂਰੇ ਹੋ ਜਾਣ ਉਤੇ ਅਤੇ ਪੂਰਨ ਠਹਿਰਾਉ ਨੂੰ ਪਰਗਟ ਕਰਨ ਲਈ ਕੀਤੀ ਜਾਂਦੀ ਹੈ।
  ਵਿਸਮੀ ਚਿੰਨ੍ਹ     !  ਇਸ ਚਿੰਨ੍ਹ ਦੀ ਵਰਤੋਂ ਉਨ੍ਹਾਂ ਸ਼ਬਦਾਂ ਜਾਂ ਵਾਕਾਂ ਦੇ ਅਖੀਰ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਤੋਂ ਖੁਸ਼ੀ, ਦੁਖ, ਹੈਰਾਨੀ , ਆਦਿ ਪਰਗਟ ਹੋਵੇ।
  ਪ੍ਰਸ਼ਨ ਚਿੰਨ੍ਹ     ?     ਇਸ ਚਿੰਨ੍ਹ ਦੀ ਵਰਤੋਂ ਵਾਕ ਦੇ ਪੂਰੇ ਹੋ ਜਾਣ ਉਤੇ ਅਤੇ ਕੁਝ ਪੁੱਛ ਗਿੱਛ ਕਰਨ ਲਈ ਲਗਾਈ ਜਾਂਦੀ ਹੈ।
  ਕਾਮਾ ਚਿੰਨ੍ਹ    ,    ਇਸ ਚਿੰਨ੍ਹ ਦੀ ਵਰਤੋਂ ਵਾਕ ਵਿੱਚ ਸ਼ਬਦਾਂ ਨੂੰ ਨਖੇੜਨ ਲਈ ਕਈ ਥਾਈਂ ਕੀਤੀ ਜਾ ਸਕਦੀ ਹੈ ਅਤੇ ਵਾਕ ਵਿੱਚ ਥੋੜੇ ਠਹਿਰਾਉ ਨੂੰ ਪਰਗਟ ਕਰਦੀ ਹੈ।
 ਬਿੰਦੀ ਵਾਲਾ ਕਾਮਾ     ;  ਇਹ ਚਿੰਨ੍ਹ ਵਾਕ ਵਿੱਚ ਘਟ ਤੋਂ ਘਟ ਠਹਿਰਾਉ ਲਈ ਵਰਤਿਆ ਜਾਂਦਾ ਹੈ।
  ਦੁਬਿੰਦੀ ਚਿੰਨ੍ਹ     :      ਇਹ ਚਿੰਨ੍ਹ ਵਾਕ ਦੀ ਵਿਆਖਿਆ ਲਈ ਵਰਤੇ ਸ਼ਬਦਾਂ ਤੋਂ ਪਹਿਲਾਂ ਲਗਦਾ ਹੈ।
  ਦੋ ਬਿੰਦੀ ਡੈਸ਼ ਚਿੰਨ੍ਹ   :-    ਇਸ ਦੀ ਵਰਤੋਂ ਕਿਸੇ ਗੱਲ ਦੀ ਉਦਾਹਰਨ ਦੇਣ ਲਈ ਕੀਤੀ ਜਾਂਦੀ ਹੈ; ਜਿਵੇਂ :- ਸਿਆਣਿਆਂ ਦਾ ਕਥਨ ਹੈ :- ਜਮਾਤ, ਕਰਾਮਾਤ ਹੈ।
  ਛੁਟ ਮਰੋੜੀ     '  ਜਦੋਂ ਕਿਸੇ ਸ਼ਬਦ ਵਿੱਚੋਂ ਕਿਸੇ ਅੱਖਰ ਨੂੰ ਕਢ ਕੇ ਉਸ ਦਾ ਸੰਖੇਪ ਰੂਪ ਲਿਖਣਾ ਹੋਵੇ ਤਾਂ ਛੁਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :- ਵਿੱਚੋਂ  ਦੇ ਥਾਂ  'ਚੋਂ ।
  ਦੋ ਪੁੱਠੇ ਕਾਮੇ     "   "   ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਣਾ ਹੋਵੇ ਤਾਂ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ :- ਅਧਿਆਪਕ ਜੀ ਨੇ ਕਿਹਾ " ਪੜ੍ਹਾਈ ਚਿੱਤ ਲਾ ਕੇ ਕਰੋ ! "
  ਜੋੜਨੀ ਚਿੰਨ੍ਹ    -    ਇਸ ਚਿੰਨ੍ਹ ਦੀ ਵਰਤੋਂ ਸਮਾਸੀ ਸ਼ਬਦਾਂ ਅਤੇ ਮੂਲ ਸ਼ਬਦਾਂ ਦੇ ਵਿੱਚਕਾਰ ਕੀਤੀ ਜਾਂਦੀ ਹੈ।
 ਤਿੰਨ ਤਰ੍ਹਾਂ ਦੀਆਂ ਬਰੈਕਟਾਂ ਦੇ ਚਿੰਨ੍ਹ   ( ) ,  [ ],  { }  ਇਹ ਚਿੰਨ੍ਹ ਵਾਕ ਵਿੱਚ ਕਿਸੇ ਸ਼ਬਦਾਂ ਦੇ ਅਰਥ ਸਪੱਸ਼ਟ ਕਰਨ , ਜਿਵੇਂ :- ਪੰਜਾਬ ਦੀ ਵੰਡ ਸਮੇਂ ਬਹੁਤ ਸਾਰੇ ਲੋਕ ਸਦਾ ਦੀ ਨੀਂਦ ਸੌਂ ਗਏ (ਮਰ ਗਏ)। ਇਸੇ ਤਰ੍ਹਾਂ ਦੂਸਰੀਆਂ ਦੋ ਬਰੈਕਟਾਂ ਦੀ ਵਰਤੋਂ ਹੈ।
  ਮਸਾਵੀ ਚਿੰਨ੍ਹ     =      ਕਿਸੇ ਚੀਜ਼ ਦਾ ਜੋੜ ਆਦਿ ਬਰਾਬਰ ਦੱਸਣ ਲਈ ਮਸਾਵੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇ:- ਚਤੁਰਭਿਜ ਦੇ ਕੋਨਾਂ ਦਾ ਜੋੜ = 360 ਹੁੰਦਾ ਹੈ ; ਜਾਂ ਕਿਸੇ ਸ਼ਬਦ ਦੇ ਅਰਥ ਲਿਖਣ ਤੋਂ ਪਹਿਲਾਂ ਵਰਤੋਂ ਕੀਤੀ ਜਾਂਦੀ ਹੈ ; ਜਿਵੇਂ :- ਤਤ ਕਾ ਬੇਤਾ = ਜੋ ਮੂਲ ਦੀ ਵਿਆਖਿਆ ਕਰੇ ।

ਗੁਰਬਾਣੀ ਲਿਖਣ ਕਾਲ ਸਮੇਂ ਪੰਜਾਬੀ ਬੋਲੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹ:-

ਗੁਰਬਾਣੀ ਲਿਖਣ ਕਾਲ ਸਮੇਂ ਪੰਜਾਬੀ ਬੋਲੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹ ਸਿਵਾਏ ਇਕ ਡੰਡੀ   '  ।  '  ਅਤੇ ਦੋ ਡੰਡੀ  '  ॥   '  ਦੇ, ਹੋਰ ਕੋਈ ਨਹੀਂ ਸਨ।

ਹੋ ਸਕਦਾ ਹੈ ਕਿ ਪੁਰਾਤਨ ਲਿਖਤਾਂ ਇਸੇ ਕਰਕੇ ਜੁੜਵੇਂ ਅੱਖਰਾਂ ਵਿੱਚ ਲਿਖੀਆਂ ਗਈਆਂ ਹੋਣ।

Back to previous page      

Akali Singh Services and History | Sikhism | Sikh Youth Camp Programs | Punjabi and Gurbani Grammar | Home