7. ਗੁਰਬਾਣੀ ਵਿੱਚ ਕਿਤੇ ਕਿਤੇ ਗਿਣਤੀ ਅਤੇ ਵਾਰੀਆਂ ਦੱਸਣ ਲਈ ਵਰਤੀ ਸ਼ਬਦਾਵਲੀ :-
ਗਿਣਤੀ | ਗੁਰਬਾਣੀ ਵਿਚ ਕੁਝ ਗਿਣਤੀ ਲਈ ਵਰਤੀ ਸ਼ਬਦਾਵਲੀ | ਉਦਾਹਰਨਾਂ |
1 | ੧ | ੴ |
2 | ਦੋਇ | ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥ (ਪੰਨਾ 223) ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ ( 70 + 2 = 72; (ਪੰਨਾ 693) |
3 | ਤੀਨਿ | ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ਤਿੰਨ ਟਾਹਣੀਆਂ= ਮਾਇਆ ਦੇ ਤਿੰਨ ਗੁਣ; (ਪੰਨਾ 66) ਤੀਨਿ ਅਵਸਥਾ ਕਹਹਿ ਵਖਿਆਨੁ॥ (ਪੰਨਾ 154) ਸਾਖਾ ਤੀਨਿ ਕਹੈ ਨਿਤ ਬੇਦੁ॥ (ਪੰਨਾ 352) |
4 | ਚਾਰਿ | ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥ (ਪੰਨਾ 15) ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ (ਪੰਨਾ 15) ਚਾਰਿ ਪਦਾਰਥ ਲੈ ਜਗਿ ਆਇਆ॥ (ਪੰਨਾ 1027) ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ (ਪੰਨਾ 23) |
5 | ਪੰਚ | ਪੰਚ ਪਰਵਾਣ ਪੰਚ ਪਰਧਾਨ ॥ ਪੰਚੇ ਪਾਵਹਿ ਦਰਗਹਿ ਮਾਨੁ ॥ (ਪੰਨਾ 3) |
6 | ਛਿਅ ਜਾਂ ਖਟ | ਛਿਅ ਘਰ ਛਿਅ
ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ (ਪੰਨਾ 12) ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥(ਪੰਨਾ 11) |
7 | ਸਾਤ | ਪੰਦ੍ਰਹ ਥਿਤੰੀ ਸਾਤ ਵਾਰ ॥ ਕਹਿ ਕਬੀਰ ਉਰਵਾਰ ਨ ਪਾਰ ॥ (ਪੰਨਾ 343) ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ ਸੱਤ ਸਰੋਵਰ =5 ਗਿਆਨ ਇੰਦਰੇ + ਮਨ + ਬੁਧ; (ਪੰਨਾ 436) |
8 | ਅਸਟ | ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ ਦਸ ਅਸਟ ਸਿਧਾਨ =(10 + 8 = 18 ਸਿਧੀਆਂ )(ਪੰਨਾ 12) ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥ (ਪੰਨਾ 61) |
9 | ਨਉ ਜਾਂ ਨਵ | ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥ (ਪੰਨਾ 110) |
10 | ਦਸ | ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ (4 ਵੇਦ + 6 ਸ਼ਾਸਤ੍ਰ =10 ) (ਪੰਨਾ 23) |
18 | ਅਠਾਰ | ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ ( ਅਠਾਰਾਂ ਪੁਰਾਣ) |
20 | ਬੀਸ | ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ਬੀਸ ਸਪਤਾਹਰੋ (20+7 )
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ (ਪੰਨਾ 23) |
33 | ਤੇਤੀਸ | ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ॥ (ਪੰਨਾ 719) |
60 | ਸਾਠ | ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ॥ (ਪੰਨਾ 335); ਸਠ ਲੰਮੇ ਪਾਸੇ ਦੀਆਂ ਨਾੜੀਆਂ ਅਤੇ ਨੌਂ ਟੋਟੇ ( 4 ਜੋੜ ਬਾਹਾਂ ਦੇ ਅਤੇ 4 ਲਤਾਂ ਦੇ, ਇਕ ਧੜ)। |
68 | ਅਠਸਠਿ | ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥ (ਪੰਨਾ 17) ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ (ਪੰਨਾ 136) |
70 | ਸਤਰਿ | ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥ (ਪੰਨਾ 480)
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ (ਪੰਨਾ 138) ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ॥ (ਪੰਨਾ 693) ਸਤਰਿ ਸੈਇ ਸਲਾਰ ਹੈ ਜਾ ਕੇ॥ (ਪੰਨਾ 1161) |
72 | ਬਹਤਰਿ | ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ॥ (ਪੰਨਾ 793) ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ॥ (ਪੰਨਾ 335) ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ॥ (ਪੰਨਾ 477) |
80 | ਅਸੀਹਾਂ | ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ॥ (ਪੰਨਾ 138) |
ਲੱਖ | ਲਾਖ | ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ (ਪੰਨਾ 101) |
ਕਰੋੜ | ਕੋਟਿ | ਕਈ ਕੋਟਿ ਪਾਰਬ੍ਰਹਮ ਕੇ ਦਾਸ॥ (ਪੰਨਾ 276) |
ਕੋੜਿ,ਕਰੋੜਿ, ਕ੍ਰੋੜਿ ,ਕੋਟਿਕ |
ਕਰੋੜਿ | ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ॥ (ਪੰਨਾ 498)
ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ॥ (ਪੰਨਾ 781) ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ॥ (ਪੰਨਾ 719) ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ॥ (ਪੰਨਾ 546)
|