2. ਗੁਰਬਾਣੀ ਲਿਖਣ ਵਿੱਚ ਵਰਤੇ ਜਾਂਦੇ ਖ਼ਾਸ ਅੱਖਰ :-
ਕਈ ਥਾਈਂ ਹੱਥੀਂ ਉਤਾਰੇ ਕਰਨ ਵਾਲਿਆਂ ਅਤੇ ਬਹੁਤ ਕਰਕੇ ਛਾਪੇਖਾਨੇ ਵਾਲਿਆਂ ਵਲੋਂ ਕਈ ਲਗਾਂ ਮਾਤਰਾਂ ਅਤੇ ਲਗਾਖਰ (ਭਾਵ, ਬਿੰਦੀਆਂ, ਟਿੱਪੀਆਂ , ਆਦਿ ) ਲਾਉਣ ਵਿੱਚ ਵੀ ਕਈ ਉਕਤਾਈਆਂ ਹੋਈਆਂ ਹਨ ਜਿਸ ਨੂੰ ਠੀਕ ਕਰਨ ਦੀ ਜ਼ੁਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਅਤੇ ਉਮੀਦ ਕਰਦੇ ਹਾਂ ਕਿ ਇਨ੍ਹਾਂ ਸੁਧਾਈਆਂ ਵਲ ਛੇਤੀ ਧਿਆਨ ਦੇਣਗੇ।
ਭਾਈ ਜੋਧ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਟ ਪੈਸਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਵਾਈ ਕਰਵਾਉਣ ਅਤੇ ਲਗਾਂ ਮਾਤਰਾਂ ਦਾ ਖਿਆਲ ਨਾ ਰਖਣ ਬਾਰੇ ਚੇਤੰਨ ਕੀਤਾ ਸੀ ਅਤੇ ਉਸ ਪਿਛੋਂ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਸਭ ਸਿੱਖਾਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ੁਮੇਵਾਰੀ ਬਾਰੇ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਵਾਈ ਠੀਕ ਠੀਕ ਹੋਣੀ ਚਾਹੀਦੀ ਹੈ ਜਿਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਇਸ ਵਲ ਧਿਆਨ ਨਹੀਂ ਦਿੱਤਾ। ਇਸ ਨਾਲ ਸ਼ੁਧ ਉਚਾਰਨ ਨਹੀਂ ਹੋਵੇਗਾ ਅਤੇ ਠੀਕ ਅਰਥ ਵੀ ਨਹੀਂ ਹੋਣਗੇ ਅਤੇ ਜਿਸ ਦਾ ਭਵਿਖ ਵਿੱਚ ਬਹੁਤ ਨੁਕਸਾਨ ਹੋਵੇਗਾ।