ਸ਼ਬਦ ਜੋੜ, ਵਾਕ ਬੋਧ - Word building and Syntax

 ਸ਼ਬਦ ਰਚਨਾ /Word building :-

      ਕਿਸੇ ਬੋਲੀ ਜਾਂਦੀ ਬੋਲੀ ਵਿੱਚ ਵਰਤੇ ਜਾਂਦੇ ਸ਼ਬਦ ਮੁਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ; ਜਿਵੇਂ :-

  1. ਮੂਲ ਸ਼ਬਦ ।

  2. ਰਚਿਤ ਸ਼ਬਦ ।

 ਮੂਲ ਸ਼ਬਦ :   ਜੋ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਨ, ਉਹ ਮੂਲ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ, ਰੋਗ , ਘਰ, ਪੜ੍ਹ, ਆਦਿ ।

  ਰਚਿਤ ਸ਼ਬਦ :   ਜੋ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਰਚੇ ਜਾਣ, ਉਹ ਰਚਿਤ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ  ਤੋਂ  ਖਾਉ,  ਖਾਧਾ,  ਖਾਵਾਂਗੇ ,  ਖਾਣਾ ; ਰੋਗ  ਤੋਂ  ਰੋਗੀ ,  ਅਰੋਗ ,  ਅਰੋਗਤਾ ;  ਘਰ  ਤੋਂ  ਬੇਘਰ ,  ਘਰੇਲੂ ;  ਪੜ੍ਹ  ਤੋਂ  ਪੜ੍ਹਨਾ,  ਪੜ੍ਹਾਉ,  ਪੜ੍ਹਾਈ,  ਅਨਪੜ੍ਹ,  ਪੜ੍ਹਾਉਣਾ,  ਪੜ੍ਹਿਆ, ਆਦਿ ।

      ਰਚਿਤ ਸ਼ਬਦ ਵੀ ਦੋ ਪ੍ਰਕਾਰ ਦੇ ਹੁੰਦੇ ਹਨ :-

  1. ਸਮਾਸੀ ਸ਼ਬਦ ।

  2. ਉਤਪੰਨ ਸ਼ਬਦ ।

      ਸਮਾਸੀ ਸ਼ਬਦ (Compound Words):-   ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਹਨ ; ਜਿਵੇਂ :-

  1. ਹੱਸ + ਮੁਖ = ਹੱਸਮੁਖ ।

  2. ਮਿੱਠ + ਬੋਲਾ = ਮਿੱਠਬੋਲਾ ।

  3. ਆਤਮ + ਘਾਤ = ਆਤਮਘਾਤ ।

  4. ਚਿੜੀ + ਮਾਰ = ਚਿੜੀਮਾਰ ਆਦਿ ।

      ਉਤਪੰਨ ਸ਼ਬਦ (Derived Words):-   ਜਿਹੜੇ ਮੂਲ ਸ਼ਬਦਾਂ ਨਾਲ ਸ਼ਬਦੰਸ਼ (ਮੁੱਢ/ਅਗੇਤਰ ਜਾਂ ਅੰਤ/ਪਿਛੇਤਰ ਜਾਂ ਦੋਵੇਂ, ਅਗੇਤਰ +ਪਿਛੇਤਰ ), ਲਾ ਕੇ ਰਚਿਤ ਸ਼ਬਦ ਬਣਾਏ ਗਏ ਹੋਣ, ਉਹਨਾਂ ਨੂੰ ਉਤਪੰਨ ਸ਼ਬਦ ਆਖਦੇ ਹਨ; ਜਿਵੇਂ :-

  1. ਰੋਗ ਤੋਂ ਅ+ ਰੋਗ = ਅਰੋਗ । ਮੁੱਢ ਵਿੱਚ ' ਅ' ਲਾ ਕੇ।

  2. ਰੋਗ ਤੋਂ ਅ+ ਰੋਗਤਾ = ਅਰੋਗਤਾ । ਮੁੱਢ ਵਿੱਚ ' ਅ' ਲਾ ਕੇ।

  3. ਪੁੱਤ ਤੋਂ ਸ + ਪੁੱਤ = ਸਪੁੱਤ । ਮੁੱਢ ਵਿੱਚ ' ਸ ' ਲਾ ਕੇ।

  4. ਪੁੱਤ ਤੋਂ ਕ + ਪੁੱਤ = ਕਪੁੱਤ । ਮੁੱਢ ਵਿੱਚ ' ਕ ' ਲਾ ਕੇ।

  ਸਮਾਸੀ ਸ਼ਬਦ (Compound Words):-

ਇਹ ਦੋ ਜਾਂ ਦੋ ਤੋਂ ਵਧੀਕ ਸ਼ਬਦਾਂ ਦੇ ਜੋੜ ਤੋਂ ਬਣਦੇ ਹਨ। ਸਮਾਸੀ ਸ਼ਬਦ ਬਨਾਉਣ ਵੇਲੇ ਉਸ ਵਿੱਚੋਂ  ਸੰਬੰਧਕ ਅਤੇ ਯੋਜਕ ਉੱਡ ਜਾਂਦੇ ਹਨ ਅਤੇ ਸ਼ਬਦਾਂ ਨੂੰ ਜੋੜਨੀ ( - ) ਨਾਲ   ਜੋੜ ਦਿੱਤਾ ਜਾਂਦਾ ਹੈ। ਕਈ ਵਾਰ ਬਹੁਤ ਸਾਰੇ ਸ਼ਬਦਾਂ ਵਿੱਚ ਦੱਸੀ ਜਾਣ ਵਾਲੀ ਗਲ ਇਕੋ ਸ਼ਬਦ ਰਾਹੀਂ ਪਰਗਟ ਕੀਤੀ ਜਾਂਦੀ ਹੈ; ਜਿਵੇਂ :-

 ਹਰ ਇਕ ਨੂੰ ਪਿਆਰਾ ਲਗਣ ਵਾਲਾ....  ਹਰ-ਮਨ-ਪਿਆਰਾ।
 ਜਿਹੜਾ ਚੁਗਲੀ ਕਰਦਾ ਹੋਵੇ .....  ਚੁਗਲ-ਖੋਰ ।
 ਜਨਮ ਤੋਂ ਲਗਾ ਹੋਇਆ ਰੋਗ .......  ਜਨਮ-ਰੋਗ ।
 ਉਹ ਆਦਮੀ ਜਿਸ ਦੀਆਂ ਆਦਤਾਂ ਦਾ ਪਤਾ ਨਾ ਲਗੇ ..   ਮਨ-ਚਲਾ ।
 ਉਹ ਅਖਬਾਰ ਜੋ ਹਰ ਰੋਜ਼ ਛਪੇ .....  ਦੈਨਿਕ-ਪੱਤਰ ।
 ਉਹ ਮਨੁਖ ਜੋ ਰਬ ਨੂੰ ਨਾ ਮੰਨੇ.......  ਨਾਸਤਿਕ ।
 ਉਹ ਮਨੁਖ ਜੋ ਰਬ ਨੂੰ ਮੰਨੇ.......  ਆਸਤਿਕ ।

  ਸਮਾਸੀ ਸ਼ਬਦ ਕੇਵਲ   ਨਾਵਾਂ , ਪੜਨਾਵਾਂ, ਵਿਸ਼ੇਸ਼ਣਾਂ , ਕਾਰਦੰਤਕਾਂ ਅਤੇ ਕਿਰਿਆ ਵਿਸ਼ੇਸ਼ਣਾਂ ਦੇ ਮੇਲ  ਤੋਂ ਹੀ ਬਣਦੇ ਹਨ ।

ਨਮੂਨੇ

  ਨਾਂਵ + ਨਾਂਵ :-   ਜਨਮ-ਰੋਗ   ਦੇਸ਼ - ਭਗਤੀ   ਸੂਰਜ-ਗ੍ਰਹਿਣ   ਨਾਮ - ਜਲ
  ਨਾਂਵ + ਕਾਰਦੰਤਕ :-   ਘੋੜ - ਦੌੜ   ਦੇਸ਼ - ਨਿਕਾਲਾ   ਚਿੜੀ - ਮਾਰ   ਖੀਸੇ - ਕੱਟ
  ਵਿਸ਼ੇਸ਼ਣ + ਨਾਂਵ :-   ਲਖ - ਪਤੀ   ਪੀਲਾ - ਭੂਕ   ਬਦ - ਨਾਮ   ਖੂਬ -ਸੂਰਤ
  ਵਿਸ਼ੇਸ਼ਣ + ਵਿਸ਼ੇਸ਼ਣ :-   ਲਾਲ - ਸੂਹਾ   ਰੁਖੀ - ਮਿੱਸੀ   ਹੇਠਾਂ - ਉਤੇ   ਉੱਚਾ - ਨੀਵਾਂ
  ਪੜਨਾਂਵ + ਨਾਂਵ :-   ਇਧਰ - --   -- - ਭੂਕ   ਗੁਮ - ਨਾਮ   ਚੁੜੇਲ - ਸੂਰਤ
  ਪੜਨਾਂਵ + ਵਿਸ਼ੇਸ਼ਣ:-   --- ਸੂਹਾ   -- - ਮਿੱਸੀ   ਹੇਠਾਂ- ਉਤੇ   ਉੱਚਾ - ਨੀਵਾਂ
  ਕਾਰਦੰਤਕ + ਕਾਰਦੰਤਕ :-   ਦੇਖ - ਭਾਲ   ਜਾਣ - ਪਛਾਣ   ਲਿਖਾਈ -ਪੜ੍ਹਾਈ   ਲੈਣ - ਦੇਣ
  ਕਿਰਿਆ ਵਿਸ਼ੇਸ਼ਣ + ਨਾਂਵ :-   ਨਿਤ - ਨੇਮ   ਸਦਾ - ਬਹਾਰ   ਨਾ - ਉਮੀਦ   ਨਾ - ਹੋ--
  ਕਿਰਿਆ ਵਿਸ਼ੇਸ਼ਣ + ਵਿਸ਼ੇਸ਼ਣ :-   ਨਾ - ਪਾਕ   ਨਾ - ਵਾਜਬ   ਨਾ - ਲਾਇਕ   ਨਾ - ਮੁਨਾਸਿਬ
  ਕਿਰਿਆ ਵਿਸ਼ੇਸ਼ਣ + ਕਿਰਿਆ ਵਿਸ਼ੇਸ਼ਣ :-   ਅਗੇ - ਪਿਛੇ   ਇਥੇ - ਉਥੇ   ਅੱਜ - ਕੱਲ   ਏਧਰ - ਓਧਰ
  ਕਿਰਿਆ ਵਿਸ਼ੇਸ਼ਣ + ਕਾਰਦੰਤਕ :-   ਨ - ਖਟੂ   ਅ - ਮੋੜ   ਪਿਛ - ਲਗ   ਨ - ਕਾਰਾ

ਉਤਪੰਨ ਸ਼ਬਦ (Derived Words )

  ਅਗੇਤਰ ( ਲਾ ਕੇ ):-

ਇਕ ਮੂਲ ਸ਼ਬਦ ਦੇ ਪਹਿਲਾਂ ( ਅੱਗੇ ਜਾਂ ਮੁੱਢ ਵਿੱਚ ) ਜਿਹੜੇ ਅੱਖਰ ਲਾਏ ਜਾਂਦੇ ਹਨ, ਉਹਨਾਂ ਨੂੰ ' ਅਗੇਤਰ ' ਆਖਦੇ ਹਨ ; ਜਿਵੇਂ ਹੇਠਾਂ ਦਿੱਤੇ ਗਏ ਹਨ:-

  ਮਾਨ   ਤੋਂ   ਅਪਮਾਨ   ਜਸ   ਤੋਂ   ਅਪਜਸ   ਰੋਗ   ਤੋਂ   ਅਰੋਗ
  ਭੁਲ   ਤੋਂ   ਅਭੁਲ   ਫਲ   ਤੋਂ   ਨਿਸਫਲ   ਕਾਰ   ਤੋਂ   ਬੇਕਾਰ

  ਪਿਛੇਤਰ ( ਲਾ ਕੇ ):-

ਜਿਹੜੇ ਅੱਖਰ ਜਾਂ ਲਗਾਂ ਇਕ ਮੂਲ ਸ਼ਬਦ ਦੇ ਅੰਤ (ਅਖੀਰ ) ਵਿੱਚ ਲਾ ਕੇ, ਉਤਪੰਨ ਸ਼ਬਦ ਬਣਾਏ ਜਾਂਦੇ ਹਨ, ਉਹਨਾਂ ਨੂੰ ' ਪਿਛੇਤਰ ' ਆਖਦੇ ਹਨ ; ਜਿਵੇਂ ਹੇਠਾਂ ਦਿੱਤੇ ਹਨ:-

  ਲਿੱਖ   ਤੋਂ   ਲਿਖਣਾ   ਮਿਲ   ਤੋਂ   ਮਿਲਾਪ   ਰੰਗ   ਤੋਂ   ਰੰਗਤ
  ਸ਼ਰਮ   ਤੋਂ   ਸ਼ਰਮਾਕਲ   ਖਤਰੀ   ਤੋਂ   ਖਤਰਾਣੀ   ਸੇਵਕ   ਤੋਂ   ਸੇਵਕਾ
  ਰੂਹ   ਤੋਂ   ਰੂਹਾਨੀ   ਦਰਦ   ਤੋਂ   ਦਰਦਨਾਕ   ਬਣ   ਤੋਂ   ਬਣਾਉ

 ਸ਼ਬਦ ਉਤਪਤੀ ਦਾ ਦੂਜਾ ਢੰਗ

  1. ਨਾਂਵਾਂ  ਤੋਂ  ਵਿਸ਼ੇਸ਼ਣ; ਜਿਵੇਂ :- ਉਚਾਈ  ਤੋਂ  ਉੱਚਾ ;  ਉਪਜ  ਤੋਂ  ਉਪਜਾਊ ;  ਅਮੀਰ  ਤੋਂ  ਅਮੀਰੀ ; ਆਦਿ ।

  2. ਵਿਸ਼ੇਸ਼ਣ ਤੋਂ ਨਾਂਵ ; ਜਿਵੇਂ :- ਊਣਾ  ਤੋਂ  ਊਣਤਾਈ ;  ਕੌੜ  ਤੋਂ  ਕੁੜੱਤਨ ;  ਡਰਾਕਲ  ਤੋਂ  ਡਰਾਕਲਪਨ ; ਆਦਿ ।

  3. ਕਿਰਿਆ ਤੋਂ ਭਾਵ-ਵਾਚਕ ਨਾਂਵ ; ਜਿਵੇਂ :- ਉਡਣਾ  ਤੋਂ  ਉਡਾਰੀ ; ਘੇਰਨਾ  ਤੋਂ  ਘੇਰਾ ;  ਧੱਕਣਾ  ਤੋਂ  ਧੱਕ ; ਆਦਿ ।

  4. ਕਿਰਿਆ ਤੋਂ ਵਿਸ਼ੇਸ਼ਣ ; ਜਿਵੇਂ :- ਸੜਨਾ  ਤੋਂ  ਸੜਿਆ ;  ਭੁੱਲਣਾ  ਤੋਂ  ਭੁੱਲੜ ;  ਲਿਖਣਾ  ਤੋਂ  ਲਿਖਤ ; ਆਦਿ ।

ਸ਼ਬਦਾਂ ਦਾ ਰੂਪਾਂਤਰ

    ਰੂਪਾਂਤਰ ਅਨੁਸਾਰ ਸ਼ਬਦਾਂ ਨੂੰ ਤਿੰਨ ਮੁੱਖ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

  1. ਸੰਗਿਆ : ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ, ਵਚਨ, ਕਾਰਕ ਕਰਕੇ ( ਨਾ ਕਿ ਕਾਲ ਕਰਕੇ ) ਬਦਲੇ, ਉਨ੍ਹਾਂ ਨੂੰ ਸੰਗਿਆ ਕਿਹਾ ਜਾਂਦਾ ਹੈ।

  2. ਕਿਰਿਆ : ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ, ਵਚਨ, ਕਾਰਕ ਅਤੇ ਕਾਲ ਕਰਕੇ ਬਦਲੇ, ਉਨ੍ਹਾਂ ਨੂੰ ਕਿਰਿਆ ਕਿਹਾ ਜਾਂਦਾ ਹੈ।

  3. ਅਵਿਆ : ਜਿਨ੍ਹਾਂ ਸ਼ਬਦਾਂ ਦਾ ਰੂਪ ਲਿੰਗ, ਵਚਨ, ਕਾਰਕ ਅਤੇ ਕਾਲ ਕਰਕੇ ਨਾ ਬਦਲੇ, ਉਨ੍ਹਾਂ ਨੂੰ ਅਵਿਆ ਕਿਹਾ ਜਾਂਦਾ ਹੈ।

ਸੰਗਿਆ ਦੀਆਂ ਉਦਾਹਰਨਾਂ:

ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸੰਗਿਆ ਹਨ ਜਿਨ੍ਹਾਂ ਦਾ ਲਿੰਗ, ਵਚਨ ਅਤੇ ਕਾਰਕ ਕਰਕੇ ਰੂਪ ਬਦਲ ਜਾਂਦਾ ਹੈ; ਜਿਵੇਂ:

ਇਕ-ਵਚਨ ਬਹੁ-ਵਚਨ ਪੁਲਿੰਗ ਇਸਤ੍ਰੀ-ਲਿੰਗ

  • ਨਾਂਵ - ਮੁੰਡਾ ਮੁੰਡੇ ਮਨੁਖ ਤੀਵੀਂ । ਇਸ ਲਈ ਵਚਨ ਅਤੇ ਲਿੰਗ ਕਰਕੇ ਨਾਂਵ ਦਾ ਰੂਪ ਬਦਲ ਜਾਂਦਾ ਹੈ।

    ਸਾਧਾਰਨ ਰੂਪ ਇਕ-ਵਚਨ ਬਹੁ-ਵਚਨ

  • ਕਰਤਾ-ਕਾਰਕ, ਉਤਮ-ਪੁਰਖ ਮੈਂ ਖੇਡਦਾ ਹਾਂ। ਅਸੀਂ ਖੇਡਦੇ ਹਾਂ।

  • ਮਧਮ-ਪੁਰਖ ਤੂੰ ਖੇਡਦਾ ਹੈਂ। ਤੁਸੀਂ ਖੇਡਦੇ ਹੋ।

  • ਅਨ-ਪੁਰਖ ਉਹ ਖੇਡਦਾ ਹੈ। ਊਹ ਖੇਡਦੇ ਹਨ।

  • ਸੰਬੰਧਕੀ-ਰੂਪ ਤੈਨੂੰ, ਤੇਰਾ, ਤੇਰੀਆਂ ਤੁਹਾਨੂਂ, ਤੁਹਾਡਾ, ਤੁਹਾਡੀਆਂ

  • ਕਿਰਿਆ ਦੀਆਂ ਉਦਾਹਰਨਾਂ:

  • ਅਵਿਆ ਦੀਆਂ ਉਦਾਹਰਨਾਂ:

    1. ਹੇਠਾਂ, ਕੁਝ ਹੋਰ ਸ਼ਬਦਾਂ ਦੀਆਂ ਲੜੀਆਂ ਦਿਤੀਆਂ ਜਾ ਰਹੀਆਂ ਹਨ  

    2. ਵਿਰੋਧ ਅਰਥੇ ਸ਼ਬਦ ; ਜਿਵੇਂ:- ਉੱਚਾ  ਤੋਂ  ਨੀਵਾਂ ;  ਅਗਲਾ  ਤੋਂ  ਪਿਛਲਾ ;  ਉਦਮ  ਤੋਂ  ਆਲਸ ; ਆਦਿ ।

    3. ਜੋੜਿਆਂ ਵਿੱਚ ਵਰਤੇ ਜਾਣ ਵਾਲੇ ਸ਼ਬਦ ਉਘ ਸੁਘ ;  ਸਿਧ ਪੁੱਠ ;  ਚੁੱਪ ਚਾਂ ;  ਛੈਲ ਛਬੀਲਾ ;  ਹੌਲਾ ਫੁੱਲ ; ਆਦਿ।

    ਵਾਕ ਬੋਧ / Syntax

    ਵਾਕ ਬੋਧ ਵਿਆਕਰਨ ਦਾ ਉਹ ਭਾਗ ਹੈ, ਜਿਸ ਵਿੱਚ ਵਾਕ-ਰਚਨਾ, ਵਾਕ ਵੰਡ ਅਤੇ ਵਿਸ਼ਰਾਮ ਚਿੰਨ੍ਹ ਆਦਿ ਦੇ ਨੇਮ ਦੱਸੇ ਜਾਂਦੇ ਹਨ।

    ਵਾਕ - ਰਚਨਾ ਦੇ ਨੇਮ

      ਸ਼ੁੱਧ ਵਾਕ-ਰਚਨਾ ਦੇ ਨੇਮ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਜਾਂਦੇ ਹਨ :-

    1. ਅਧਿਕਾਰ (Government)

    2. ਮੇਲ (Concord)

    3. ਕਰਮ ਜਾਂ ਤਰਤੀਬ (Order)

        ਅਧਿਕਾਰ (Government):- ਅਧਿਕਾਰ ਸੰਬੰਧੀ ਨੇਮਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਵਾਕ ਵਿੱਚ ਇਕ ਸ਼ਬਦ ਦੀ ਵਰਤੋਂ ਦਾ ਦੂਜੇ ਸ਼ਬਦ ਦੇ   ਕਾਰਕ   ਜਾਂ   ਕਾਰਕ ਰੂਪ   ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ ।

          ਇਸ ਸੰਬੰਧੀ ਨੇਮ ਹੇਠ ਲਿਖੇ ਅਨੁਸਾਰ ਹਨ :-

        1. ਨੇਮ (ੳ) :- ' ਕੰਨਾ ਅੰਤ ਨਾਂਵ ' ਸੰਬੰਧਕ ਲੱਗਣ ਨਾਲ ਆਪਣਾ ਰੂਪ ਬਦਲ ਲੈਂਦੇ ਹਨ, ਕਿਉਂਕਿ ਉਨ੍ਹਾਂ ਨਾਲ ਲੱਗਣ ਵਾਲੇ ਸੰਬੰਧਕ ' ਨੇ ' ਨੂੰ ਅਜਿਹਾ ਅਧਿਕਾਰ ਹੈ, ਜਿਵੇਂ:- ਚੂਹੇ ਨੇ ਚੌਂਕੇ ਵਿੱਚ ਖੁੱਡ ਕੱਢ ਦਿੱਤੀ ਹੈ। ਸ਼ਬਦ ' ਚੂਹਾ ' ਕੰਨਾ-ਅੰਤ ਨਾਂਵ ਹੈ ਅਤੇ ਇਸ ਵਾਕ ਵਿੱਚ ਸੰਬੰਧਕ ' ਨੇ ' ਲੱਗਣ ਨਾਲ ਇਸ ਨਾਂਵ ਦਾ ਰੂਪ ਬਦਲ ਕੇ ' ਚੂਹੇ ' ਹੋ ਗਿਆ ਹੈ।

        2. ਨੇਮ (ਅ) :-ਸੰਬੰਧਕ ਦਾ ਸੰਬੰਧੀ ਸਦਾ ਸੰਬੰਧੀ ਰੂਪ ਵਿੱਚ ਹੁੰਦਾ ਹੈ, ਜਿਵੇਂ :-
          • ਪਰਮਿੰਦਰ ਨੇ  ' ਕੁੱਤੇ '  ਨੂੰ ਖਾਣਾ ਦਿੱਤਾ । ਇਥੇ ' ਪਰਮਿੰਦਰ 'ਸੰਬੰਧੀ ਹੈ, ' ਨੇ ' ਸੰਬੰਧਕ ਹੈ ਅਤੇ ' ਕੁੱਤੇ ' ਸੰਬੰਧਮਾਨ ਹੈ।

          • ਸ਼ਿਕਾਰੀ ਨੇ  ' ਹਰਨ '  ਤੀਰ ਨਾਲ ਮਾਰਿਆ । ' ਸ਼ਿਕਾਰੀ ' ਸੰਬੰਧੀ ਹੈ, ' ਨੇ ' ਸੰਬੰਧਕ ਹੈ ਅਤੇ ' ਹਰਨ ' ਸੰਬੰਧਮਾਨ ਹੈ।

            ਇਸ ਤੋਂ ਇਹ ਪਤਾ ਚਲਦਾ ਹੈ ਕਿ ਸੰਬੰਧਕ ਦਾ ਸੰਬੰਧੀ ਸਦਾ ਸੰਬੰਧੀ ਰੂਪ ਵਿੱਚ ਹੁੰਦਾ ਹੈ, ਭਾਵੇਂ ਕਿ ਹੋਰ ਸ਼ਬਦਾਂ ਦਾ ਇਕ ਦੂਸਰੇ ਉਤੇ ਪ੍ਰਭਾਵ ਪੈਂਦਾ ਹੈ।

        3. ਨੇਮ :- ਵਿਸਮਿਕ ਆਪਣੇ ਵਿਸਮਿਕੀ ਨਾਂਵ ਨੂੰ ਸੰਬੋਧਨ ਰੂਪ ਵਿੱਚ ਲਿਆਉਂਦੇ ਹਨ ; ਜਿਵੇਂ :-
          • ਨੀ " ਕੁੜੀਏ " !

          • ਵੇ " ਮੁੰਡਿਆ "!

          • ਹਾਏ " ਰੱਬਾ " !

        4. ਨੇਮ :- ਜਦੋਂ ਵਾਕ ਵਿੱਚ ਕਰਮ ਨਾ ਹੋਵੇ ਤਾਂ ਕਰਤਾ ਸਾਧਾਰਨ ਰੂਪ ਵਿੱਚ ਹੁੰਦਾ ਹੈ ; ਜਿਵੇਂ :-
          • ਤੂੰ ਬੈਠਾ ਹੈਂ।

          • ਉਹ ਖੇਡਿਆ ।

        5. ਨੇਮ :- ਸੰਬੰਧਕੀ ਰੂਪ ਨਾਵਾਂ ਨਾਲ ਸੰਬੰਧਕ ਜ਼ਰੂਰ ਆਉਂਦਾ ਹੈ ; ਜਿਵੇਂ :-
          • ਸੋਹਨ ਨੇ ਪਾਣੀ ਪੀਤਾ ।

            ਨੋਟ: ਕਈ ਲੋਕ ਆਮ ਬੋਲ ਚਾਲ ਵਿੱਚ  'ਨੇ '  ਦੀ ਵਰਤੋਂ ਨਹੀਂ ਕਰਦੇ , ਪਰੰਤੂ ਲਿਖਤੀ ਰੂਪ ਵਿੱਚ ਇਹ ਅਸ਼ੁੱਧ ਹੈ ।

          • ਮੁੰਡੇ ਨੇ ਕੈਲਗਰੀ ਪੁੱਜਣਾ ਹੋਵੇਗਾ। ਸ਼ੁੱਧ ਹੈ ।

          • ਮੁੰਡੇ ਕੈਲਗਰੀ ਪੁੱਜਣਾ ਹੋਵੇਗਾ। ਅਸ਼ੁੱਧ ਹੈ ।

        6. ਨੇਮ :- ਜਦੋਂ 'ਸਕਰਮਕ ਕਿਰਿਆ '   ਅਨਿਸਚਿਤ ਭੂਤ ਕਾਲ , ਸਮੀਪੀ (ਨੇੜੇ ਦਾ )ਭੂਤ ਕਾਲ ਅਤੇ ਪੂਰਨ ਭੂਤ ਕਾਲ  ਦੀ ਹੋਵੇ ਅਤੇ ਜੇ ਉਸ ਦਾ ਕਰਤਾ ਹੋਵੇ ਤਾਂ ਉਹ ਕਰਤਾ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਅਤੇ ਉਸ ਦੇ ਨਾਲ ਸ਼ਬਦ   ' ਨੇ '   ਦੀ ਵਰਤੋਂ ਹੁੰਦੀ ਹੈ ਅਤੇ ਬਾਕੀ ਦੇ ਕਾਲ ਸਾਧਾਰਨ ਰੂਪ ਵਿੱਚ ਹੀ ਹੁੰਦੇ ਹਨ ; ਜਿਵੇਂ :
          • ( ੳ )- ਰਾਮ ਨੇ ਰੋਟੀ ਖਾਧੀ , ਖਾਧੀ ਹੈ, ਖਾਧੀ ਸੀ ।

          • ( ਅ )- ਰਾਮ ਰੋਟੀ ਖਾਵੇਗਾ , ਖਾਂਦਾ ਹੈ , ਖਾਂਦਾ ਸੀ ( ਬਾਕੀ ਦੇ ਕਾਲ )।

            ਨੋਟ: - ਕਈ ਵਾਰੀ ਦੇਖਣ ਵਿੱਚ ਆਇਆ ਹੈ ਕਿ  ' ਤੇ ' ਅਤੇ  ' ਅ '  ਮਿਲੇ ਧਾਤੂਆਂ ਤੋਂ ਬਣਾਈਆਂ ਗਈਆਂ ਕਿਰਿਆਵਾਂ ਅਤੇ ਕਰਤਾ ਨਾਲ ਸੰਬੰਧਕ  ' ਨੂੰ '   ਵੀ ਆ ਜਾਇਆ ਕਰਦਾ ਹੈ ; ਜਿਵੇਂ :-

          • ਮੈਨੂੰ ਸਿਰ ਖਪਾਉਣਾ ਪੈਂਦਾ ਹੈ । ' ਸਿਰ ' ਕਰਮ-ਕਾਰਕ ਹੈ; ' ਖਪਾਉਣਾ ਪੈਂਦਾ ਹੈ ' ਕਿਰਿਆ ਹੈ; ' ਮੈਨੂੰ ' ਕਰਤਾ-ਕਾਰਕ ਨਾਲ  ' ਨੂੰ '  ਸੰਬੰਧਕ ਹੈ।

          • ਸਾਨੂੰ ਕਦੇ ਵੀ ਕੰਮ ਤੋਂ ਵਿਹਲ ਨਹੀਂ ਮਿਲਿਆ । ' ਸਾਨੂੰ ' ਕਰਤਾ-ਕਾਰਕ ਨਾਲ  ' ਨੂੰ '  ਸੰਬੰਧਕ ਹੈ; ' ਕਦੇ ' ਵਿਸ਼ੇਸ਼ਣ ਹੈ ; ' ਵੀ ' ਤਾਕੀਦੀ ਵਿਸ਼ੇਸ਼ਣ ਹੈ ; ' ਮਿਲਿਆ ' ਕਿਰਿਆ ਹੈ।

          ਸਜਾਤੀ ਕਰਮ :- ਕਈ ਵਾਰ ' ਅਕਰਮਕ ਕਿਰਿਆ ' ਨਾਲ ਕੋਈ ਅਜਿਹਾ ਨਾਉਂ ਲਾਇਆ ਜਾਂਦਾ ਹੈ, ਜਿਸ ਤੋਂ ਉਹ ' ਸਕਰਮਕ ਕਿਰਿਆ ' ਬਣ ਜਾਂਦੀ ਹੈ। ਉਹ ਨਾਉਂ ਸਦਾ ਉਸ ਕਿਰਿਆ ਦਾ ਸਮਾਨ ਅਰਥੀ ਹੁੰਦਾ ਹੈ। ਅਜਿਹੇ ਨਾਉਂ ' ਸਜਾਤੀ ਕਰਮ ' ਕਹਾਉਂਦੇ ਹਨ; ਜਿਵੇਂ:-

        7. ਪਰਮਜੀਤ ਬੁਰੀ ' ਬਹਿਣੀ ' ਬੈਠਾ ।

        8. ਪੁਲਸ ਨੇ ਜੁਆਰੀਆਂ ਦੀ ਬੁਰੀ ' ਗਤ ' ਬਣਾਈ ।

        9. ਕਰਤਾਰ ਅਨਿਆਈ ' ਮੌਤੇ ' ਮਰਿਆ।

        10. ਉਪਰਲੇ ਵਾਕਾਂ ਵਿੱਚ ' ਬਹਣੀ, ਗਤ , ਮੌਤੇ ' ਸਜਾਤੀ ਕਰਮ ਹਨ।

        11. ਨੇਮ :- ਜਿਸ ਵਾਕ ਦਾ ਕਰਮ ' ਸਜਾਤੀ ' ( ਭਾਵ similar) ਹੋਵੇ, ਉਹ ਸਦਾ ਸਾਧਾਰਨ ਰੂਪ ਵਿੱਚ ਹੁੰਦਾ ਹੈ ; ਜਿਵੇਂ :-
          • ਰਾਮ ਭੈੜੀ  ' ਮੌਤ '  ਮਰਿਆ । ਰਾਮ ਦੀ ਮੌਤ ' ਕਰਮ ' ਹੈ। ਮੌਤ ' ਸਜਾਤੀ ਕਰਮ ' ਹੈ, ' ਮਰਿਆ ' ਭਾਵਾਰਥ ਹੈ ; ' ਭੈੜੀ ' ਵਿਸ਼ੇਸ਼ਣ ਹੈ ।
          • ਤੈਨੂੰ ਕੀ, ਤੂੰ ਆਪਣੀ  ' ਤੋਰ '  ਤੁਰ । ' ਤੋਰ ' ਸਜਾਤੀ ਕਰਮ ' ਹੈ।

        12. ਨੇਮ :- ਦੋ ਕਰਮਾਂ ਵਾਲੇ ਵਾਕ ਵਿੱਚ , ਵਾਕ ਦਾ ਪ੍ਰਧਾਨ ਕਰਮ ਸਾਧਾਰਨ ਰੂਪ ਵਿੱਚ ਹੁੰਦਾ ਹੈ ਅਤੇ ਅਪ੍ਰਧਾਨ ਕਰਮ ਸੰਬੰਧਕ ' ਨੂੰ ' ਨਾਲ ਲਾ ਕੇ, ਸੰਬੰਧਕੀ ਰੂਪ ਵਿੱਚ ਹੁੰਦਾ ਹੈ ; ਜਿਵੇਂ :-
          • ਮਾਂ ਨੇ  ' ਪੁੱਤਰ ਨੂੰ '  ਖਿਡਾਉਣਾ ਦਿੱਤਾ । ਇਸ ਵਿੱਚ ' ਪੁੱਤਰ ਨੂੰ '  ਅਤੇ ' ਖਿਡਾਉਣਾ ' ਦੋ ਕਰਮ ਹਨ ਅਤੇ ਦਿੱਤਾ ਕਿਰਿਆ ਹੈ । ' ਖਿਡਾਉਣਾ ' ਪ੍ਰਧਾਨ ਕਰਮ ਹੈ ਅਤੇ ਇਹ ਸਾਧਾਰਨ ਰੂਪ ਵਿੱਚ ਹੈ । ' ਪੁੱਤਰ ਨੂੰ ' ਅਪ੍ਰਧਾਨ ਕਰਮ ਹੈ ਜਿਸ ਨਾਲ ਸੰਬੰਧਕ ' ਨੂੰ ' ਸੰਬੰਧਕੀ ਰੂਪ ਵਿੱਚ ਹੈ ।

          • ਅਧਿਆਪਕ ਜੀ ਨੇ ਸ਼ਰਾਰਤੀ  ' ਮੁੰਡੇ ਨੂੰ '  ਜੁਰਮਾਨਾ ਕੀਤਾ ।' ਜੁਰਮਾਨਾ ' ਪ੍ਰਧਾਨ ਕਰਮ ਹੈ ਅਤੇ ਇਹ ਸਾਧਾਰਨ ਰੂਪ ਵਿੱਚ ਹੈ । ' ਮੁੰਡੇ ਨੂੰ ' ਅਪ੍ਰਧਾਨ ਕਰਮ ਹੈ ਜਿਸ ਨਾਲ ਸੰਬੰਧਕ ' ਨੂੰ ' ਸੰਬੰਧਕੀ ਰੂਪ ਵਿੱਚ ਹੈ ।

          ਉਪਰੋਕਤ ਵਾਕਾਂ ਵਿੱਚ, ' ਖਿਡਾਉਣਾ '  ਅਤੇ   ' ਜੁਰਮਾਨਾ ' ਪ੍ਰਧਾਨ ਕਰਮ ਹਨ ਅਤੇ ਇਹ ਸਾਧਾਰਨ ਰੂਪ ਵਿੱਚ ਹਨ। ' ਪੁੱਤਰ ਨੂੰ '  ਅਤੇ '  ਮੁੰਡੇ ਨੂੰ '  ਅਪ੍ਰਧਾਨ ਕਰਮ ਹਨ ਅਤੇ ਇਹ ਸੰਬੰਧਕੀ ਰੂਪ ਵਿੱਚ ਹਨ ।

        13. ਨੇਮ :- ਜਦੋਂ ਕਿਸੇ ਵਾਕ ਵਿੱਚ ਕੋਈ ਪੜਨਾਂਵ ਜਾਂ ਵਿਸ਼ੇਸ਼ਣ ਕਿਰਿਆ ਦੇ ਕਰਮ ਹੋਣ ਤਾਂ ਉਹ ਸੰਬੰਧਕੀ ਰੂਪ ਵਿੱਚ ਹੋਇਆ ਕਰਦੇ ਹਨ ਅਤੇ ਉਨ੍ਹਾਂ ਨਾਲ ਸਦਾ ' ਨੂੰ ' ਦੀ ਵਰਤੋਂ ਹੁੰਦੀ ਹੈ ; ਜਿਵੇਂ:-

          • ' ਕੁਪੱਤੇ ਨੂੰ '  ਕੌਣ ਵਰਜੇ ?  ' ਕੌਣ ' ਵਿਸ਼ੇਸ਼ਣ ਹੈ ਅਤੇ ' ਵਰਜੇ ' ਕਿਰਿਆ ਹੈ ਅਤੇ ' ਕੁਪੱਤੇ ' ਪੜਨਾਂਵ ਹੈ ਜਿਸ ਨਾਲ ਸੰਬੰਧਕ ' ਨੂੰ ' ਸੰਬੰਧਕੀ ਰੂਪ ਵਿੱਚ ਲੱਗਾ ਹੈ ।

          • ਸਤਿਨਾਮ ਨੇ  ' ਕਿਸੇ ਨੂੰ '  ਬੁਲਾਇਆ ਹੈ ।   ' ਕਿਸੇ ' ਪੜਨਾਂਵ ਹੈ।

        14. ਨੇਮ :- ਸੰਬੰਧਕੀ ਰੂਪ ਦੇ ਕਰਤਾ ਨਾਲ ਸੰਬੰਧਕ ' ਨੇ '   ਦੀ ਵਰਤੋਂ ਇਸ ਪ੍ਰਕਾਰ ਹੁੰਦੀ ਹੈ; ਜਿਵੇਂ :-

          • ਮੁੰਡੇ ਨੇ ਰੋਟੀ ਖਾਧੀ ।

          • ਉਸ ਨੇ ਉਸ ਨੂੰ ਰੋਟੀ ਨਹੀਂ ਖਾਣ ਦਿੱਤੀ ।

            ਨੋਟ (ੳ):- ਆਦਰ ਸੂਚਕ  ' ਆਪ '  ਨਾਲ  ' ਨੇ '  ਜ਼ਰੂਰ ਲਗਦਾ ਹੈ , ਜਿਵੇਂ :-

          • ਆਪ ਨੇ ਖਾਣਾ ਨਹੀਂ ਖਾਧਾ ! ( ਸ਼ੁੱਧ )

          • ਆਪ ਖਾਣਾ ਨਹੀਂ ਖਾਧਾ ! ( ਅਸ਼ੁੱਧ )

            ਨੋਟ ( ਅ):- ਮੈਂ , ਤੂੰ , ਤੋਂ, ਅਸਾਂ ਅਤੇ ਤੁਸਾਂ ਨਾਲ ਸੰਬੰਧਕ ' ਨੇ ' ਨਹੀਂ ਲਗਦਾ, ਜਿਵੇਂ :-

          • ਮੈਂ ਰੋਟੀ ਖਾਧੀ । (ਸ਼ੁੱਧ)

          • ਤੁਸਾਂ ਚਾਹ ਪੀਤੀ । (ਸ਼ੁੱਧ )

          • ਮੈ ਨੇ ਰੋਟੀ ਖਾਧੀ । ( ਅਸ਼ੁੱਧ )

          • ਤੁਸਾਂ ਨੇ ਚਾਹ ਪੀਤੀ । (ਅਸ਼ੁੱਧ )

        15. ਨੇਮ :- ਸਕਰਮਕ ਕਿਰਿਆ ਦਾ , ਜਿਸ ਦਾ ਇਕ ਹੀ ਕਰਮ ਹੋਵੇ, ਕਰਮ ਕਦੇ ਸੰਬੰਧਕ ' ਨੂੰ ' ਨਾਲ ਸੰਬੰਧੀ ਰੂਪ ਵਿੱਚ ਅਤੇ ਕਦੇ ਸਾਧਾਰਨ ਰੂਪ ਵਿੱਚ ਵੀ ਆਉਂਦਾ ਹੈ; ਜਿਵੇਂ:-

          • ਅਜੀਤ  ' ਰੋਟੀ '  ਖਾਂਦਾ ਹੈ ।

          • ਸੁਰਜੀਤ ਨੇ  'ਜਸਬੀਰ '  ਨੂੰ ਮਾਰਿਆ ।

        16. ਨੇਮ :- ਜਿਹੜੀਆਂ ਸੰਯੁਕਤ ਕਿਰਿਆਵਾਂ ਸਕਰਮਕ ਧਾਤੂ ਦੇ ਭੂਤ ਕਾਰਦੰਤਕ ਨਾਲ ' ਹੁੰਦਾ, ਹੋਵੇ, ਹੋਵੇਗਾ, ਹੋਣਾ ਹੈ, ' ਆਦਿ ਲਾ ਕੇ ਬਣਾਈਆਂ ਜਾਣ, ਉਨ੍ਹਾਂ ਦਾ ਕਰਤਾ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਅਤੇ ਉਸ ਨਾਲ ਸੰਬੰਧਕ ' ਨੇ ' ਲੱਗਾ ਹੁੰਦਾ ਹੈ; ਜਿਵੇਂ:-

          • ਜੇ ਰਾਮੂ ਨੇ ਇਹ ਗੱਲ ਦੱਸ ਦਿਤੀ ਹੋਵੇਗੀ।

          • ਜੇ ਰਾਮ ਨੇ ਹੁਣ ਤਕ ਕਪੜੇ ਧੋ ਲਏ ਹੁੰਦੇ।

        17. ਨੇਮ :- ਜਿਹੜੀਆਂ ਸੰਯੁਕਤ ਕਿਰਿਆਵਾਂ ਸਕਰਮਕ ਧਾਤੂ ਦੇ ਨਾਲ '  ਸਦ,  ਕੱਢ,  ਘਤ,  ਛੱਡ,  ਦੇ,  ਲੈ  '  ਧਾਤੂਆਂ ਦੇ ਭੂਤ ਕਾਰਦੰਤਕਾਂ ਤੋਂ ਬਣੇ ਹੋਏ ਕਾਲ ਲਗਾ ਕੇ ਬਣਾਈਆਂ ਜਾਣ, ਉਨ੍ਹਾਂ ਦਾ ਕਰਤਾ ਵੀ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਅਤੇ ਉਸ ਨਾਲ ਸੰਬੰਧਕ  ' ਨੇ '  ਦੀ ਵਰਤੋਂ ਹੁੰਦੀ ਹੈ; ਜਿਵੇਂ:-

          • ਸ਼ਾਮ ਨੇ ਸੱਪ ਨੂੰ ਮਾਰ ਛੱਢਿਆ ਹੋਵੇਗਾ।

          • ਜੇ ਰਾਮ ਨੇ ਸੱਪ ਨੂੰ ਪਹਿਲਾਂ ਹੀ ਮਾਰ ਘੱਤਿਆ ਹੁੰਦਾ ।

        18. ਨੇਮ :-ਅਪੂਰਨ ਅਕਰਮਕ ਕਿਰਿਆ ਦੇ ਪੂਰਕ ਭਾਵਾਰਥ ਹੋਣ ਨਾਲ ਉਸ ਦਾ ਕਰਤਾ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਅਤੇ ਉਸ ਨਾਲ ਸੰਬੰਧਕ ' ਨੇ ' ਦੀ ਵਰਤੋਂ ਹੁੰਦੀ ਹੈ; ਜਿਵੇਂ:-

          • ਇਸ ਮੁੰਡੇ ਨੇ ਗੀਤ ਗਾਣਾ ਹੈ ।

        19. ਨੇਮ :-ਅਜਿਹੀਆਂ ਸੰਯੁਕਤ ਕਿਰਿਆਵਾਂ ਜਿਹੜੀਆਂ ਸਕਰਮਕ ਜਾਂ ਅਕਰਮਕ ਭਾਵਾਰਥਾਂ ਦੇ ਅਖੀਰੀ ( ਕੰਨਾ ) ਨੂੰ ਹਟਾ ਕੇ ,' ਦੇ  '   ਧਾਤੂ   ' ਭੂਤ ਕਾਲ '  ਲਾਦਿਆਂ ਹੋਇਆਂ ਬਣੀਆਂ ਹੋਣ, ਉਨ੍ਹਾਂ ਨਾਲ ਕਰਤਾ ਸੰਬੰਧਕੀ ਰੂਪ ਵਿੱਚ ਅਤੇ ਸੰਬੰਧਕ ' ਨੇ ' ਸਹਿਤ ਹੁੰਦਾ ਹੈ ;ਜਿਵੇਂ :-

          • ਰੌਲਾ ਪਾਉਣ ਵਾਲਿਆਂ ਨੇ ਉਸ ਦਾ ਭਾਸ਼ਨ ਨਾ ਸੁਣਨ ਦਿੱਤਾ ।

          • ਕਰਤਾਰ ਨੇ ਉਪਕਾਰ ਨੂੰ ਮੁੱਖੀਆ ਚੁੱਣ ਲਿਆ ।

    (2 ) ਮੇਲ/Concord

      ਵਾਕ ਦੇ ਸ਼ਬਦਾਂ ਵਿੱਚ  ਲਿੰਗ,  ਵਚਨ,  ਪੁਰਖ ਅਤੇ  ਕਾਲ ਵਜੋਂ ਸ਼ਬਦਾਂ ਦਾ ਆਪੋ ਵਿੱਚ ਸੰਬੰਧ, ਮੇਲ ਜਾਂ ਸਮਾਨਤਾ ਹੁੰਦੀ ਹੈ, ਉਸ ਨੂੰ ਮੇਲ ਕਿਹਾ ਜਾਂਦਾ ਹੈ । ਇਨ੍ਹਾਂ ਦਾ ਵੇਰਵਾ ਇਸ ਤਰਾਂ ਹੈ:-

    • (ੳ) ਕਿਰਿਆ ਦਾ ਕਰਤੇ ਨਾਲ ਮੇਲ।

    • (ਅ) ਵਿਸ਼ੇਸ਼ਣ ਦਾ ਆਪਣੇ ਵਿਸ਼ੇਸ਼ ਨਾਲ ਮੇਲ ।

    • (ੲ) ਪੜਨਾਂਵ ਦਾ ਆਪਣੇ ਅਗਰਗਾਮ ਨਾਲ ਮੇਲ ।

    • (ਸ) ਸੰਬੰਧਕ ਦਾ ਸੰਬੰਧੀ ਅਤੇ ਸੰਬੰਧਮਾਨ ਨਾਲ ਮੇਲ ।

      ( ੳ) ਕਿਰਿਆ ਦਾ ਕਰਤੇ ਨਾਲ ਮੇਲ:-

    1. * ਨੇਮ :- ਜੇ ਵਾਕ ਦਾ ਕਰਤਾ ਸਾਧਾਰਨ ਰੂਪ ਵਿੱਚ ਹੋਵੇ ਜਾਂ ਇਸ ਦੇ ਨਾਲ ਕੋਈ ਸੰਬੰਧਕ ਨਾ ਹੋਵੇ, ਤਾਂ ਕਿਰਿਆਵਾਂ ਦਾ ਵਚਨ, ਲਿੰਗ ਅਤੇ ਪੁਰਖ ਆਪਣੇ ਕਰਤਾ ਅਨੁਸਾਰ ਹੁੰਦਾ ਹੈ; ਜਿਵੇਂ:-

      • ਹਰਬੰਸ ਸੰਥਾ ਯਾਦ  ' ਕਰਦਾ ਹੈ ' ।

      • ਮੁਹਿੰਦਰ ਕਸੀਦਾ  ' ਕਢਦੀ ਹੈ ' ।

    2. * ਨੇਮ :- ਜੇ ਵਾਕ ਦੇ ਸਾਧਾਰਨ ਕਰਤਾ ਇਕ ਤੋਂ ਵੱਧ ਹੋਣ ਅਤੇ ਉਹ ਸਮੁੱਚੀ ਯੋਜਕਾਂ ਵਿੱਚੋਂ ਕਿਸੇ ਇਕ ਨਾਲ ਜੁੜੇ ਹੋਏ ਹੋਣ, ਤਾਂ ਉਸ ਵਾਕ ਦੀ ਕਿਰਿਆ ਦਾ  ਲਿੰਗ ,  ਵਚਨ, ਤੇ   ਪੂਰਕ  ਅੰਤਲੇ ਕਰਤਾ ਦੇ ਅਨੁਸਾਰ ਹੁੰਦਾ ਹੈ; ਜਿਵੇ:-

      • ਉਸ ਦਾ ਭਰਾ ਜਾਂ ਭੈਣ  'ਆਵੇਗੀ ' ।

      • ਉਥੇ ਚਾਰ ਮੁੰਡੇ ਜਾਂ ਪੰਜ ਕੁੜੀਆਂ ਕੰਮ  ' ਕਰਦੀਆਂ ਹਨ '।

    3. * ਨੇਮ :-ਕਿਸੇ ਲਈ ਆਦਰ ਪਰਗਟ ਕਰਨਾ ਹੋਵੇ ਤਾਂ ਉਸ ਦਾ ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਬਹੁ-ਵਚਨ ਹੁੰਦੇ ਹਨ ; ਜਿਵੇਂ:-

      • ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨੇ ਸ਼ਹਿਰ ਵਿੱਚ ਜਨਮੇ ਸਨ।

      • ' ਗੁਰੂ ਨਾਨਕ ਦੇਵ ਸਾਹਿਬ ਜੀ ਨੇ '  ਤੀਵੀਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਮਾਨ ਸਨਮਾਨ ਦੇਣ ਲਈ ਬਹੁਤ ਜਤਨ ਕੀਤੇ ।

      • ਸਾਡੇ ਸਕੂਲ ਦੇ ਮੁੱਖ ਅਧਿਆਪਕ ਜੀ ਬਹੁਤ ਵਿਦਵਾਨ ਹਨ।

      ਨੋਟ:- ਇਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ  ਵਾਹਿਗੁਰੂ,  ਅਕਾਲ ਪੁਰਖ,  ਰੱਬ  ਸ਼ਬਦਾਂ ਲਈ ਸਤਿਕਾਰ ਸਮੇਂ ਇਕ ਵਚਨ ਹੀ ਵਰਤਿਆ ਜਾਂਦਾ ਹੈ, ਪਰੰਤੂ ਪ੍ਰਭੂ ਲਈ ਬਹੁ-ਵਚਨ ਸ਼ਬਦ ਵੀ ਵਰਤਿਆ ਜਾਂਦਾ ਹੈ (ਨੇਮ 3 ਦੇਖੋ); ਜਿਵੇਂ:-

      • ਹੇ ਪ੍ਰਮਾਤਮਾਂ ! ਹੁਣ ਬਖ਼ਸ਼ ਲੈ ।

      • ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਹੈ ।

      • ਪ੍ਰਭ ??????

    4. * ਨੇਮ :- ਜਦੋਂ ਕਿਸੇ ਸੰਯੁਕਤ ਵਾਕ ਦੇ ਦੋ ਜਾਂ ਦੋ ਤੋਂ ਵੱਧ ਕਰਤਾ ਸਾਧਾਰਨ ਰੂਪ ਵਿੱਚ ਹੋਣ ਅਤੇ ਉਹ ਸਮੁੱਚੇ ਯੋਜਕਾਂ ਵਿੱਚੋਂ ਕਿਸੇ ਨਾਲ ਜੁੜੇ ਹੋਏ ਹੋਣ, ਤਾਂ ਉਸ ਵਾਕ ਦੀ ਕਿਰਿਆ ,  ਬਹੁ-ਵਚਨ ਰੂਪ ਵਿੱਚ ਹੋਵੇਗੀ; ਜਿਵੇਂ :-

      • ਮਾਤਾ ਜੀ ਅਤੇ ਪਿਤਾ ਜੀ ਖਾਣਾ ਖਾ ਰਹੇ ਹਨ।

      • ਬਲਦ ਅਤੇ ਗਊਆਂ ਚਰ ਰਹੇ ਹਨ ।

    5. * ਨੇਮ :- ਵਾਕ ਦਾ ਕਰਤਾ ਜਦੋਂ ਕਿਸੇ ਇਕੱਠ ਨੂੰ ਪ੍ਰਗਟ ਕਰੇ ਤਾਂ ਕਿਰਿਆ ਇਕ ਵਚਨ ਵਿੱਚ ਹੀ ਰਹਿੰਦੀ ਹੈ; ਜਿਵੇਂ:-

      • ਕਲ੍ਹ ਬੜੇ ਗੜੇ ਅਤੇ ਮੀਂਹ ਪਿਆ ।

      • ਪਾਪ ਅਤੇ ਚੰਗੇ ਕੰਮਾਂ ਦਾ ਫ਼ਲ ਜ਼ਰੂਰ ਮਿਲਦਾ ਹੈ ।

    6. * ਨੇਮ :- ਜੇ ਕਰਤਾ ਨਾਲ ਕੋਈ ਸੰਬੰਧਕ ਹੋਵੇ ਅਤੇ ਉਸ ਦਾ ਕਰਮ ਸਾਧਾਰਨ ਰੂਪ ਵਿੱਚ ਹੋਵੇ, ਤਾਂ ਵਾਕ ਦੀ ਕਿਰਿਆ ਦਾ ਲਿੰਗ ਅਤੇ ਵਚਨ , ਕਰਮ ਅਨੁਸਾਰ ਹੁੰਦੇ ਹਨ; ਜਿਵੇਂ:-

      • ਕਰਤਾਰ ਨੇ  ' ਦੁੱਧ ' ਪੀਤਾ ।

      • ਸੋਹਨ ਨੇ  ' ਗੰਨੇ ' ਚੂਪੇ ।

    7. * ਨੇਮ :-ਜਦ ਵਾਕ ਸੰਯੁਕਤ ਹੋਵੇ ਅਤੇ ਅਨੇਕਾਂ ਕਰਤੇ ਅੱਡ-ਅੱਡ ਲਿੰਗ ਦੇ ਹੋਣ ਅਤੇ ਉਹ ਸਮੁੱਚੇ ਯੋਜਕਾਂ ਨਾਲ ਜੁੜੇ ਹੋਣ ਤਾਂ ਉਸ ਵਾਕ ਦੀ ਕਿਰਿਆ ਦਾ ਲਿੰਗ , ਵਾਕ ਦੇ ਅੰਤਲੇ ਕਰਤਾ ਦੇ ਅਨੁਸਾਰ ਹੁੰਦਾ ਹੈ; ਜਿਵੇਂ:-

      • ਘੋੜੇ ਅਤੇ ਘੋੜੀਆਂ ਚਰ ਰਹੀਆਂ ਹਨ ।

      • ਕੁੜੀਆਂ ਅਤੇ ਮੁੰਡੇ ਪੜ੍ਹ ਰਹੇ ਹਨ।

    8. * ਨੇਮ :- ਜਦੋਂ ਵਾਕਾਂ ਦੇ ਸਾਰੇ ਭਾਗਾਂ ਦੇ ਕਰਤਾ ਪੁਰਖ ਅੱਡ-ਅੱਡ ਹੋਣ ਤਾਂ ਉਸ ਵੇਲੇ ਜੇ ਕਿਸੇ ਵਾਕ ਦਾ ਕੋਈ ਭਾਗ ਉਤਮ-ਪੁਰਖ ਪੜਨਾਂਵ ਹੋਵੇਗਾ ਤਾਂ ਉਸ ਦੀ ਕਿਰਿਆ ਵੀ ' ਉਤਮ-ਪੁਰਖ ' ਵਿੱਚ ਹੀ ਹੋਵੇਗੀ ਅਤੇ ਜੇ ਉਤਮ-ਪੁਰਖ ਪੜਨਾਂਵ ਨਾ ਹੋਵੇ ਤਾਂ ' ਮਧਮ-ਪੁਰਖ ' ਦੀ ; ਜਿਵੇਂ:-

      • ਤੂੰ ਅਤੇ ਕਰਮ ਸਿੰਘ ਆਏ । (ਮਧਮ-ਪੁਰਖ )

      • ਮੈਂ ਅਤੇ ਤੂੰ ਆਵਾਂਗੇ । (ਉਤਮ-ਪੁਰਖ )

      • ਮੈਂ ,   ਤੂੰ  ਅਤੇ  ਉਹ  ਆਏ  (ਅਨਯ-ਪੁਰਖ )।

    9. * ਨੇਮ :- ਅਪੂਰਨ ਅਕਰਮਕ ਕਿਰਿਆ ਦੇ ਲਿੰਗ ਅਤੇ ਵਚਨ ਸਹਿਤ ਆਉਣ ਨਾਲ ਕਿਰਿਆ ਦਾ  ਲਿੰਗ,  ਵਚਨ  ' ਪੂਰਕ '  ਦੇ ਅਨੁਸਾਰ ਹੁੰਦਾ ਹੈ; ਜਿਵੇਂ:-

      • ਹਾਕੀ ਖੇਡ ਕੇ ਉਨ੍ਹਾਂ ਨੂੰ ਬੜਾ ਅਨੰਦ ਆਉਂਦਾ ਹੈ ।

    10. * ਨੇਮ :- ਜਿਸ ਵਾਕ ਦੇ ਕਰਤਾ ਅਤੇ ਕਰਮ ,  ਦੋਵੇਂ ਸੰਬੰਧਕ ਸਹਿਤ ਹੋਣ,  ਉਸ ਵਾਕ ਦੀ ਕਿਰਿਆ ਸਦਾ  ਪੁਲਿੰਗ ,  ਇਕ ਵਚਨ,  ਅਨਯ ਪੁਰਖ ਦੀ ਹੁੰਦੀ ਹੈ; ਜਿਵੇਂ:-

      • ਮੁੰਡਿਆਂ  ' ਨੇ '  ਕੁੜੀਆਂ  ' ਨੂੰ '  ਟਿਚਕਰ ਕੀਤੀ ।

      • ਅਧਿਆਪਕ  ' ਨੇ '  ਕੁੜੀਆਂ  ' ਨੂੰ '  ਮਾਰਿਆ ।

        ( ਅ) ਵਿਸ਼ੇਸ਼ਣ ਦਾ ਆਪਣੇ ਵਿਸ਼ੇਸ਼ ਨਾਲ ਮੇਲ:-

      1. * ਨੇਮ :- ਹਰ ਵਾਕ ਵਿੱਚ ਆਏ ਵਿਸ਼ੇਸ਼ਣ ਦਾ ਮੇਲ ਲਿੰਗ, ਵਚਨ ਅਤੇ ਕਾਰਕ ਆਪਣੇ ਵਿਸ਼ੇਸ਼ ਅਨੁਸਾਰ ਹੀ ਹੁੰਦਾ ਹੈ; ਜਿਵੇਂ:-

        • ' ਕਾਲੀ '  ਮੱਝ ਚਰਦੀ ਹੈ ।

        • ' ਚਿੱਟੀ '  ਪਗੜੀ ਬੰਨ੍ਹੋ ।

      2. * ਨੇਮ :- ਜੇ ਕਿਸੇ ਵਾਕ ਵਿੱਚ ਇਕ ਵਿਸ਼ੇਸ਼ਣ ਦੇ ਬਹੁਤ ਵਿਸ਼ੇਸ਼ ਹੋਣ ਤਾਂ ਉਸ ਹਾਲਤ ਵਿੱਚ ਉਹ ਲਿੰਗ, ਵਚਨ ਅਤੇ ਰੂਪ ਆਦਿ ਕਰਕੇ ਆਪਣੇ ਨੇੜੇ ਦੇ ਵਿਸ਼ੇਸ਼ ਅਨੁਸਾਰ ਹੀ ਰਹਿੰਦਾ ਹੈ; ਜਿਵੇਂ:-

        • ' ਅਵਾਰਾ '  ਮੁੰਡੇ ਅਤੇ ਕੁੜੀਆਂ ਮਾਪਿਆਂ ਲਈ ਸਿਰ ਦਰਦੀ ਦਾ ਕਾਰਨ ਬਣਦੇ ਹਨ । ਮੁੰਡੇ ਅਤੇ ਕੁੜੀਆਂ ਵਿਸ਼ੇਸ਼ ਹਨ।

        • ' ਵਿਦਵਾਨ '  ਪੁਰਸ਼ ਅਤੇ ਇਸਤ੍ਰੀਆਂ ਦੁਨੀਆਂ ਵਿੱਚ ਮਾਨ ਪਾਉਂਦੇ ਹਨ । ਪੁਰਸ਼ ਅਤੇ ਇਸਤ੍ਰੀਆਂ ਵਿਸ਼ੇਸ਼ ਹਨ।

      3. * ਨੇਮ :- ਜੇ ਕਿਸੇ ਵਾਕ ਵਿੱਚ ਇਕ ਵਿਸ਼ੇਸ਼ ਹੋਵੇ ਅਤੇ ਵਿਸ਼ੇਸ਼ਣ ਬਹੁਤੇ ਹੋਣ ਤਾਂ ਉਹਨਾਂ ਸਾਰਿਆਂ ਵਿਸ਼ੇਸ਼ਣਾਂ ਦਾ ਰੂਪ ਇਕ ਵਿਸ਼ੇਸ਼ਣ ਵਾਂਗ ਹੁੰਦਾ ਹੈ; ਜਿਵੇਂ:-

        • ( ੳ) ਅੱਜ ਸਕੂਲ ਹਾਲ ਵਿੱਚ ਮੁੰਡੇ ,  ਕੁੜੀਆਂ ,  ਪੁਰਸ਼ ਅਤੇ ਇਸਤ੍ਰੀਆਂ ਸਭ ਤਰ੍ਹਾਂ ਦੇ ਆਦਮੀ ਆਏ ਹਨ ।

        • ( ਅ) ਅੰਬ ਅਜਿਹਾ ਸੁਆਦੀ ਫ਼ਲ ਹੈ,  ਜਿਸ ਨੂੰ ਵੱਡੇ ਛੋਟੇ,  ਗਭਰੂ ਅਤੇ ਬੁੱਢੇ ਸਾਰੇ ਹੀ ਪਸੰਦ ਕਰਦੇ ਹਨ ।

      4. * ਨੇਮ :- ਜੇ ਵਿਸ਼ੇਸ਼ਣ  ' ਕਰਮ ਪੂਰਕ '  ਹੋਵੇ ਅਤੇ ਉਸਦਾ ਵਿਸ਼ੇਸ਼ ਸਾਧਾਰਨ ਰੂਪ ਦਾ  ' ਕਰਮ ' ਹੋਵੇ ਤਾਂ ਉਸ ਦਾ ਲਿੰਗ ਅਤੇ ਵਚਨ ਆਪਣੇ ਵਿਸ਼ੇਸ਼ ਅਥਵਾ ਕਰਮ ਅਨੁਸਾਰ ਹੁੰਦਾ ਹੈ; ਜਿਵੇਂ:-

        • ਉਸ ਨੇ ਪ੍ਰੀਖਿਆ ਦੀ  ' ਚੰਗੀ '  ਤਿਆਰੀ ਕਰ ਲਈ ਹੈ ।

        • ਵਿਦਿਆਰਥੀਆਂ ਨੇ   ' ਪੁਸਤਕਾਂ '  ਗੰਦੀਆਂ ਕਰ ਲਈਆਂ ਹਨ ।

      5. * ਨੇਮ :- ਜੇ ਵਿਸ਼ੇਸ਼ਣ  ' ਕਰਤਰੀ ਪੂਰਕ '  ਹੋਵੇ ਅਤੇ ਉਸ ਦਾ ਵਿਸ਼ੇਸ਼ ਸਾਧਾਰਨ ਰੂਪ ਦਾ ' ਕਰਤਾ 'ਹੋਵੇ ਤਾਂ ਉਸ ਦਾ ਲਿੰਗ ਅਤੇ ਵਚਨ ਆਪਣੇ ਕਰਤਾ ਜਾਂ ਵਿਸ਼ੇਸ਼ ਵਾਂਗ ਹੁੰਦਾ ਹੈ; ਜਿਵੇਂ:

        • ਮੁੰਡਾ  ' ਵੱਡਾ '  ਹੈ ।

        • ਲੜਕੀ  ' ਛੋਟੀ '  ਹੈ ।

        • ਰਾਜਾ  ' ਸਿਆਣਾ '  ਹੈ ।

        • ਮੰਤਰੀ  ' ਮੂਰਖ '  ਹੈ ।

          ( ੲ ) ਪੜਨਾਂਵ ਦਾ ਆਪਣੇ ਅਗਰਗਾਮੀ ਨਾਲ ਮੇਲ:-

        1. * ਨੇਮ :- ਲਿੰਗ , ਵਚਨ ਅਤੇ ਰੂਪ ਕਰਕੇ ਹਰ ਇਕ ਪੜਨਾਂਵ ਆਪਣੇ ਨਾਂਵ ਅਥਵਾ ਅਗਰਗਾਮੀ ਅਨੁਸਾਰ ਹੁੰਦਾ ਹੈ; ਜਿਵੇਂ:-

          • ( ੳ) ਜੰਗਲੀ  ' ਜਾਨਵਰ '  ਸ਼ਿਕਾਰੀ ਨੂੰ ਵੇਖ ਕੇ ਤਾਂ ਡਰਦੇ ਹਨ ਪਰ  ' ਉਹ '  ਕਿਸੇ ਹੋਰ ਮਨੁੱਖ ਤੋਂ ਉੱਕਾ ਹੀ ਨਹੀਂ ਡਰਦੇ।

          • ( ਅ ) ਮਾਤਾ ਨੇ  ' ਧੀ '  ਨੂੰ ਬੜਾ ਸਮਝਾਇਆ, ਪਰ  ' ਉਹ '  ਆਖੇ ਨਾ ਲੱਗੀ ।

        2. * ਨੇਮ :- ਜਦੋਂ ਕਿਸੇ ਦਾ ਆਦਰ ਕਰਨਾ ਹੋਵੇ ਤਾਂ ਉਸ ਵੇਲੇ ਇਕ ਵਚਨ ਨਾਂਵ ਦੀ ਥਾਂ  'ਤੇ ਬਹੁ-ਵਚਨ ਪੜਨਾਂਵ ਵਰਤੇ ਜਾਂਦੇ ਹਨ; ਜਿਵੇਂ:-

          • ਗੁਰੂ ਅਰਜਨ ਦੇਵ ਜੀ ਦਾ ਬਚਪਨ ਬੜੇ ਲਾਡਾਂ ਅਤੇ ਪਿਆਰਾਂ ਵਿੱਚ ਲੰਘਿਆ,  ' ਉਨ੍ਹਾਂ '  ਦਾ ਜੀਵਨ ਇਕ ਅਦੁੱਤੀ ਜੀਵਨ ਸੀ ।

          • ਸਰਦਾਰ ਜੀ ਬੜੇ ਦਿਆਲੂ ਹਨ,  ' ਉਨ੍ਹਾਂ '  ਨੇ ਕਈ ਹਸਪਤਾਲ ਖੋਲ੍ਹੇ ਹਨ ।

        3. * ਨੇਮ :- ਰਾਜੇ ,  ਮਹਾਰਾਜੇ ,  ਮਹਾਤਮਾਂ ,  ਕਵੀ ਲੋਕ ਅਤੇ ਵੱਡੇ ਅਫਸਰ ਆਪਣੇ ਆਪ ਲਈ ਬਹੁ-ਵਚਨ ਰੂਪ ਵਰਤਦੇ ਹਨ; ਜਿਵੇਂ:-

          • (ਇਕ ਮਹਾਤਮਾ )  ' ਅਸੀਂ '  ਇਹ ਚਾਹੁੰਦੇ ਹਾਂ ਕਿ ਤੁਸੀਂ  ' ਸਾਡੇ '  ਲਈ ਇਕ ਕੁਟੀਆ ਬਣਾ ਦਿਉ ।

          • ( ਇਕ ਅਫਸਰ)  ' ਸਾਡਾ '  ਹੁਕਮ ਮੰਨਿਆ ਜਾਵੇਗਾ ਕਿ ਤੇਰਾ ।

            ( ੲ ) ਸੰਬੰਧੀ ਪਦ ਦਾ ਸੰਬੰਧੀਮਾਨ ਨਾਲ ਮੇਲ:-

          1. * ਨੇਮ :- ਹਰ ਵਾਕ ਵਿੱਚ ਸੰਬੰਧ ਕਾਰਕ ਦੇ ਚਿੰਨ੍ਹਾਂ ਦਾ ਲਿੰਗ, ਵਚਨ ਅਤੇ ਕਾਰਕ ਰੂਪ ਉਸ ਦੇ ਸੰਬੰਧਮਾਨ ਦੇ ਅਨੁਸਾਰ ਹੀ ਹੁੰਦਾ ਹੈ; ਜਿਵੇਂ:-

            • ( ੳ) ਉਸ ਦੀ ਮੱਝ ।

            • ( ਅ ) ਉਸ ਦੀਆਂ ਬਕਰੀਆਂ ।

            • ( ੲ ) ਮੇਰਾ ਰੁਮਾਲ ।

            • ( ਸ ) ਤੁਹਾਡੇ ਕਪੜੇ ।

          2. * ਨੇਮ :- ਜਿਸ ਵਾਕ ਵਿੱਚ ਸੰਬੰਧੀਮਾਨ ਇਕ ਤੋਂ ਵਧੀਕ ਹੋਣ ਤਾਂ ਉਸ ਵਾਕ ਵਿੱਚ ਸੰਬੰਧੀ ਪਦ ਦਾ ਚਿੰਨ੍ਹ ਆਪਣੇ ਨੇੜੇ ਦੇ ਸੰਬੰਧੀਮਾਨ ਨਾਲ ਮਿਲਦਾ ਹੁੰਦਾ ਹੈ; ਜਿਵੇਂ:-

            • ਉਸ ਦੀ ਪੈਂਟ ਅਤੇ ਕਮੀਜ਼ ਸੀਤੇ ਗਏ ਹਨ ।

            • ਕਰਤਾਰ ਦਾ ਪੈੱਨ, ਬਸਤਾ ਅਤੇ ਕਪੜੇ ਚੋਰੀ ਹੋ ਗਏ ਹਨ।

            ( 3 ) ਕਰਮ ਜਾਂ ਤਰਤੀਬ ( Order )

            ਕਰਮ ਜਾਂ ਤਰਤੀਬ ( Order ) ਸੰਬੰਧੀ ਨੇਮਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਵਾਕ ਵਿੱਚ ਕਿਹੜਾ ਸ਼ਬਦ ਕਿਸ ਥਾਂ 'ਤੇ ਰੱਖਿਆ ਜਾਣਾ ਠੀਕ ਹੈ । ਅਜਿਹਾ ਨਾ ਕਰਨ ਨਾਲ ਵਾਕ ਦੇ ਅਰਥਾਂ ਵਿੱਚ ਭਾਰੀ ਫਰਕ ਆ ਜਾਂਦਾ ਹੈ। ਇਹ ਤਰਤੀਬ ਜਾਂ ਕਰਮਦੋ ਪ੍ਰਕਾਰ ਦਾ ਹੈ:-

          1. ਸਾਧਾਰਨ ਕਰਮ( Grammatical Order)

          2. ਵਿਸ਼ੇਸ਼ ਕਰਮ( Rhetorical Order)

            ਸਾਧਾਰਨ ਕਰਮ

          1. * ਨੇਮ :- ਉਹ ਵਾਕ ਜੋ ਆਮ ਬੋਲ ਚਾਲ ਦੇ ਅਨੁਸਾਰ ਲਿਖੇ ਜਾਂਦੇ ਹਨ, ਉਹ ਸਾਧਾਰਨ ਕ੍ਰਮ ਜਾਂ ਤਰਤੀਬ ਦੇ ਵਾਕ ਅਖਵਾਉਂਦੇ ਹਨ; ਜਿਵੇਂ:-

            • ਮੁੱਖ ਅਧਿਆਪਕ ਨੇ ਸ਼ਾਮੇਂ ਨੂੰ ਚਪੜਾਸੀ ਰੱਖਣਾ ਸੀ। ਉਹ ਤਾਂ ਆਇਆ ਨਹੀਂ, ਉਨ੍ਹਾਂ ਕਿਸੇ ਹੋਰ ਨੂੰ ਚਪੜਾਸੀ ਰੱਖ ਲਿਆ ਹੈ।

          2. ਵਿਸ਼ੇਸ਼ ਕਰਮ:- ਉਹ ਵਾਕ ਜੋ ਕਿਸੇ ਖਾਸ ਕ੍ਰਮ ਨਾਲ ਲਿਖੇ ਜਾਣ ਅਤੇ ਉਨ੍ਹਾਂ ਦਾ ਕ੍ਰਮ ਸਾਧਾਰਨ ਕ੍ਰਮ ਨਾਲੋਂ ਕੁਝ ਵੱਖਰਾ ਜਾਪੇ, ਉਹ ਵਿਸ਼ੇਸ਼ ਕ੍ਰਮ ਅਖਵਾਉਂਦੇ ਹਨ; ਜਿਵੇਂ:-

            • ' ਮੁੱਖ ਅਧਿਆਪਕ ਨੇ ਚਪੜਾਸੀ ਰੱਖਣਾ ਸੀ ਸ਼ਾਮੇਂ ਨੂੰ, ਅਤੇ ਰੱਖ ਲਿਆ ਕਿਸੇ ਹੋਰ ਨੂੰ ।'

            ਕਰਮ ਜਾਂ ਤਰਤੀਬ ਦੇ ਨੇਮ

          1. * ਨੇਮ :- ਆਮ ਤੌਰ  'ਤੇ ਵਾਕ ਰਚਨਾ ਵਿੱਚ ਸਭ ਤੋਂ ਪਹਿਲਾਂ  ਕਰਤਾ,  ਫਿਰ ਕਰਮ,  ਫਿਰ ਪੂਰਕ  ਅਤੇ ਅਖੀਰ ਵਿੱਚ  ਕਿਰਿਆ  ਹੁੰਦੀ ਹੈ; ਜਿਵੇਂ:-

            • ਮੋਹਨ ਸਕੂਲ ਜਾਂਦਾ ਹੈ ।

            • ਕਰਤਾਰ ਨੇ ਕੁਲਦੀਪ ਨੂੰ ਸੋਟੀ ਮਾਰੀ।

          2. * ਨੇਮ :-ਵਿਸ਼ੇਸ਼ਣ ਆਪਣੇ ਵਿਸ਼ੇਸ਼ ਤੋਂ ਪਹਿਲਾਂ ਹੀ ਆਉਂਦਾ ਹੈ; ਜਿਵੇਂ:-

            • ' ਖੋਟਾ ' ਰੁਪਿਆ ਚਲਦਾ ਨਹੀਂ।

            • ਤੁਹਾਨੂੰ ' ਚਿੱਟੀ ' ਪੱਗ ਚੰਗੀ ਨਹੀਂ ਲਗਦੀ ।

          3. * ਨੇਮ :- ਕਿਰਿਆ ਵਿਸ਼ੇਸ਼ਣ ਆਮ ਤੌਰ 'ਤੇ ਆਪਣੇ ਵਿਸ਼ੇਸ਼ ਤੋਂ ਪਹਿਲਾਂ ਆਉਂਦਾ ਹੈ; ਜਿਵੇਂ:-

            • ਅਸੀਂ ' ਬੜੀ ਤੇਜ਼ ' ਦੌੜਦੇ ਹਾਂ ।

          4. * ਨੇਮ :- ਪ੍ਰਸ਼ਨ ਵਾਚਕ ਕਿਰਿਆ-ਵਿਸ਼ੇਸ਼ਣ   ਕੀ ,  ਕਿਉਂ  ਦੀ ਵਰਤੋਂ ਵਾਕ ਦੇ ਅਰੰਭ ਵਿੱਚ ਕੀਤੀ ਜਾਂਦੀ ਹੈ; ਜਿਵੇਂ:-

            • ' ਕੀ ' ਤੁਸੀਂ ਜਾਣਦੇ ਹੋ ?

            • ' ਕਿਉਂ ' ਉਹ ਅੰਮ੍ਰਿਤਸਰ ਚਲਾ ਗਿਆ ਹੈ ?

          5. * ਨੇਮ :- ਸੰਬੰਧਕ ਦੀ ਥਾਂ ਆਪਣੇ ਸੰਬੰਧ ਤੋਂ ਮਗਰੋਂ ਹੁੰਦੀ ਹੈ; ਜਿਵੇਂ:-

            • ਇਨਸਪੈੱਕਟਰ ਨੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ।

            • ਉਸ  ' ਦੀ '  ਹਾਜ਼ਰੀ ਪਰਵਾਨ ਕਰ ਲੈਣੀ ।

              ਕਈ ਵਾਰ ਸੰਬੰਧਕ ਆਪਣੇ ਸੰਬੰਧੀ ਤੋਂ ਪਹਿਲਾਂ ਵੀ ਆ ਜਾਂਦਾ ਹੈ; ਜਿਵੇਂ:-

            • 'ਸਣੇ ' ਪਰਵਾਰ ਦੇ ਦਰਸ਼ਨ ਦੇਣ ਦੀ ਖੇਚਲ ਕਰਨੀ।

            • 'ਬਿਨਾਂ ' ਮਿਹਨਤ ਕੀਤਿਆਂ, ਤੁਸੀਂ ਪਾਸ ਨਹੀਂ ਹੋ ਸਕਦੇ ।

          6. * ਨੇਮ :- ਦੁਕਰਮਕ ਕਿਰਿਆ ਵਾਲੇ ਵਾਕ ਵਿੱਚ ਜਾਂ ਜਿਸ ਵਾਕ ਵਿੱਚ ਦੋ ਕਰਮ ਹੋਣ ਤਾਂ ਉਸ ਵਾਕ ਵਿੱਚ ਪਹਿਲਾਂ ਅਪਰਧਾਨ ਕਰਮ ਆਉਂਦਾ ਹੈ ਅਤੇ ਫਿਰ ਉਸ ਪਿਛੋਂ ਪਰਧਾਨ ਕਰਮ ਆਉਂਦਾ ਹੈ; ਜਿਵੇਂ:-

            • (ੳ ) ਮਾਂ ਨੇ  ' ਬੱਚੇ '  ਨੂੰ ਦੁੱਧ ਪਿਆਇਆ ।

            • (ਅ) ਹਰਜਿੰਦਰ ਨੇ  ' ਊਸ਼ਾ '  ਨੂੰ '  ਸੰਥਾ '  ਯਾਦ ਕਰਵਾਈ ।

          7. * ਨੇਮ :- ਸੰਬੋਧਨ ਕਾਰਕ ਦੀ ਥਾਂ ਵਾਕ ਦੇ ਆਰੰਭ ਵਿੱਚ ਹੁੰਦੀ ਹੈ; ਜਿਵੇਂ:-

            • ਵਿਦਿਆਰਥੀਓ ! ਸੰਥਾ ਯਾਦ ਕਰੋ ।

            • ਭੈਣੋ ! ਚੁੱਪ ਦਾ ਦਾਨ ਬਖਸ਼ੋ ।

          8. * ਨੇਮ :- ਜਿਸ ਵਾਕ ਵਿੱਚ ਕਰਤਾ ਅਤੇ ਕਰਤਰੀ ਪੂਰਕ, ਦੋਵੇਂ ਸਾਧਾਰਨ ਰੂਪ ਵਿੱਚ ਹੋਣ ਤਾਂ ਕਰਤਾ ਪਹਿਲਾਂ ਆਉਂਦਾ ਹੈ ਅਤੇ ਕਰਤਰੀ ਪੂਰਕ ਪਿੱਛੋਂ ਆਉਂਦਾ ਹੈ; ਜਿਵੇਂ:-

            • ਕਲਰਕ ਸੁਪਰਿੰਟੈਂਡੈਂਟ ਬਣ ਗਿਆ।

              ਨੋਟ:- ਇਸ ਵਾਕ ਵਿੱਚ ਕਲਰਕ ਕਰਤਾ ਹੈ ਅਤੇ ਸੁਪਰਿੰਟੈਂਡੈਂਟ ਕਰਤਰੀ ਪੂਰਕ ਹੈ, ਪਰ ਇਸ ਵਾਕ ਦਾ ਕਰਮ ਬਦਲਣ ਨਾਲ ਵਾਕ ਦੇ ਅਰਥ ਬਿਲਕੁਲ ਉਲਟ ਹੋ ਜਾਣਗੇ; ਜਿਵੇਂ:-

            • ਸੁਪਰਿੰਟੈਂਡੈਂਟ ਕਲਰਕ ਬਣ ਗਿਆ।

          9. * ਨੇਮ :- ਸੰਬੰਧਕ ਕਾਰਕ ਆਪਣੇ ਸੰਬੰਧਮਾਨ ਤੋਂ ਪਹਿਲਾਂ ਹੁੰਦਾ ਹੈ; ਜਿਵੇਂ:-

            • ਮਨਜੀਤ ਦੀ ਕਾਰ ਖਰਾਬ ਹੋ ਗਈ ਹੈ ।

            • ਉਸ ਦੀ ਮਾਂ ਮਰ ਗਈ ਹੈ ।

          10. * ਨੇਮ :- ਆਮ ਵਾਕ ਵਿੱਚ ਤਾਕੀਦੀ ਕਿਰਿਆ-ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਪਿਛੋਂ ਆਉਂਦਾ ਹੈ; ਜਿਵੇਂ :-

            • ਉਹ ਬੜਾ   ' ਹੀ '  ਬੇਅਕਲ ਹੈ ।

            • ਕੁਝ ਖਾਉ ਪੀਓ  ' ਵੀ ' ।

          11. * ਨੇਮ :- ਅਨੁਕਰਮੀ ਜਾਂ ਸਾਮਾਨ ਅਧਿਕਰਨ ਕਾਰਕ ਆਪਣੇ ਮੁੱਖ ਸ਼ਬਦ ਤੋਂ ਪਹਿਲਾਂ ਆਉਂਦਾ ਹੈ; ਜਿਵੇਂ:-

            • ਅੱਜ ਸਿਖ ਕੌਮ ਆਪਣੇ ਨੇਤਾ, ਮਾਸਟਰ ਤਾਰਾ ਸਿੰਘ ਉਤੇ ਪੂਰਾ-ਪੂਰਾ ਵਿਸ਼ਵਾਸ਼ ਰਖਦੀ ਹੈ ।

          12. * ਨੇਮ :- ਯੋਜਕ ਉਨ੍ਹਾਂ ਸ਼ਬਦਾਂ, ਵਾਕਾਂ ਜਾਂ ਵਾਕੰਸ਼ਾਂ ਦੇ ਵਿਚਕਾਰ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਉਹ ਆਪਸ ਵਿੱਚ ਜੋੜਦੇ ਹੋਣ; ਜਿਵੇਂ:-

            • ਪਰਮਿੰਦਰ ਅਤੇ ਜਸਬੀਰ ਨੇ ਸੰਥਾ ਪੜ੍ਹੀ ।

            • ਚੁਪ ਰਹਿਣਾ, ਨਾਮ ਜਪਣਾ (ਚੰਗੇ ਗੁਣਾਂ ਨੂੰ ਅਪਨਾਉਣਾ) ਅਤੇ ਵੰਡ ਛਕਣਾ ਚੰਗੇ ਲੋਕਾਂ ਦਾ ਕੰਮ ਹੈ।

          13. * ਨੇਮ :-ਕਈ ਵਾਰ ਦੋ ਯੋਜਕ ਇਕੋ ਵਾਕ ਵਿੱਚ ਹੀ ਆ ਜਾਂਦੇ ਹਨ, ਉਨ੍ਹਾਂ ਵਿਚੋਂ ਇਕ ਵਾਕ ਦੇ ਆਰੰਭ ਵਿੱਚ ਅਤੇ ਦੂਜਾ ਵਿਚਕਾਰ ਹੁੰਦਾ ਹੈ; ਜਿਵੇਂ:-

            • (ੳ) ' ਜੇ '  ਉਹ ਪਰਮਜੀਤ ਦੀ ਸਮੇਂ ਸਿਰ ਸਹਾਇਤਾ ਨਾ ਕਰਦਾ  ' ਤਾਂ '  ਉਹ ਅੱਜ ਜੇਲ੍ਹ ਦੀ ਹਵਾ ਖਾਂਦਾ ਹੈ।

            • (ਅ) ' ਭਾਵੇਂ '  ਉਹ ਹੈ ਗਰੀਬ  ' ਪਰ '   ਸਿਰੜੀ ਬਹੁਤ ਹੈ ।

          14. * ਨੇਮ :-ਅਨਯ ਸੰਬੰਧ ਵਾਚਕ ਅਤੇ ਸੰਬੰਧ ਵਾਚਕ ਪੜਨਾਂਵ ਤੋਂ ਉਤਪੰਨ ਹੋਏ ਕਿਰਿਆ ਵਿਸ਼ੇਸ਼ਣ ਕਈ ਵਾਰੀ ਵਾਕ ਦੇ ਮੁਢ ਵਿੱਚ ਵੀ ਆ ਜਾਂਦੇ ਹਨ; ਜਿਵੇਂ:-

            • 'ਜਿਧਰ ' ਗਈਆਂ ਬੇੜੀਆਂ  ' ਉਧਰ '  ਗਏ ਮਲਾਹ ।

            • ' ਜਿਵੇਂ '  ਤੁਸੀਂ ਆਖੋ  ' ਤਿਵੇਂ '  ਪ੍ਰਵਾਨ ।

          15. * ਨੇਮ :-'ਸਮੇਂ ਵਾਚਕ ' ਕਿਰਿਆ ਵਿਸ਼ੇਸ਼ਣ ਕਦੇ ਕਦੇ ਵਾਕ ਦੇ ਆਰੰਭ ਵਿੱਚ ਆਉਂਦੇ ਹਨ; ਜਿਵੇਂ:-
            • ' ਹੁਣ ' ਤਾਂ ਵਢੀ ਵਾਲੀ ਹੱਦ ਮੁਕ ਗਈ ਹੈ ।

            • ' ਅੱਜ ਕਲ੍ਹ ' ਤਾਂ ਸਚਾਈ ਕਿਸੇ ਕਿਸੇ ਵਿੱਚ ਰਹਿ ਗਈ ਹੈ ।

          16. * ਨੇਮ :- ਜਦ ਪੂਰਬ ਪੂਰਨ ਕਾਰਦੰਤਕ ਅਤੇ ਕਿਰਿਆ ਦੇ ਕਰਤਾ ਅਤੇ ਕਰਮ ਆਦਿ ਕਾਰਕ ਸਾਂਝੇ ਹੋਣ ਤਾਂ ਉਹ ਕਾਰਦੰਤਕ ਤੋਂ ਪਹਿਲਾਂ ਆਉਂਦੇ ਹਨ; ਜਿਵੇਂ:-

            • ਮੈਂ ' ਚਾਹ ' ਪੀ ਕੇ ਸਕੂਲ ਜਾਵਾਂਗਾ । ' ਪੀ ਕੇ ' ਕਾਰਦੰਤਕ ਹੈ।

            • ਉਸ ਨੇ ਇਕ ਚੰਗਾ ' ਗੀਤ ' ਗਾ ਕੇ ਸੁਣਾਇਆ । ' ਗਾ ਕੇ ' ਕਾਰਦੰਤਕ ਹੈ।

          17. * ਨੇਮ :- ਵਿਸਮਿਕ ਸ਼ਬਦ ਵਾਕ ਵਿੱਚ ਸਭ ਤੋਂ ਪਹਿਲਾਂ ਆਉਂਦੇ ਹਨ; ਜਿਵੇਂ:-

            • (ੳ) ਵਾਹ ਵਾਹ ! ਕਿਹਾ ਸੁਹਣਾ ਫੁਲ ਨਿਕਲ ਆਇਆ ।

            • (ਅ) ਉਏ ! ਤੂੰ ਇੰਝ ਕਿਉਂ ਕੀਤਾ ।

          18. * ਨੇਮ :- ਸੰਪਰਦਾਨ ਕਾਰਕ ,  ਕਰਮ ਤੋਂ ਪਹਿਲਾਂ ਆਉਂਦਾ ਹੈ; ਜਿਵੇਂ:-

            • ਭੈਣ ਨੇ  ' ਭਰਾ ਲਈ'  ਫਲ ਖਰੀਦੇ ।

            • ਵਿਦਿਆਰਥੀਆਂ ਨੂੰ  ' ਖੇਡ ਵਾਸਤੇ '  ਮੈਦਾਨ ਵਿੱਚ ਪੁੱਜ ਜਾਣਾ ਚਾਹੀਦਾ ਹੈ ।

          19. * ਨੇਮ :- ਜਦੋਂ ਕਿਸੇ ਵਾਕ ਦੇ ਪਹਿਲੇ ਉਪਵਾਕ ਵਿੱਚ ਦੋ ਨਾਂਵ ਅਤੇ ਦੂਜੇ ਵਿੱਚ ਉਨ੍ਹਾਂ ਦੀ ਥਾਂ ਦੋ ਪੜਨਾਂਵ ਹੋਣ ਤਾਂ ਪਹਿਲੇ ਨਾਂਵ ਲਈ ' ਇਹ ' ਜਾਂ ' ਇਕ ' ਅਤੇ ਦੂਜੇ ਲਈ ' ਉਹ ' ਜਾਂ ' ਦੂਜਾ ' ਵਰਤਿਆ ਜਾਂਦਾ ਹੈ; ਜਿਵੇਂ:-

            • ਪਰਮਜੀਤ ਅਤੇ ਕਰਮਜੀਤ ਦੋਵੇਂ ਫੁਲ ਤੋੜਨ ਗਏ, ਇਕ ਤੋੜਦਾ ਸੀ ਅਤੇ ਦੂਜਾ ਇਕੱਠੇ ਕਰੀ ਜਾਂਦਾ ਸੀ।

            • ਅਮਰੀਕ ਅਤੇ ਮੁਹਿੰਦਰ ਸਕੇ ਭਰਾ ਹਨ, ਇਕ ( ਅਮਰੀਕ ) ਬੁੱਲੇ ਲੁਟਦਾ ਹੈ ਅਤੇ ਦੂਜਾ (ਮੁਹਿੰਦਰ ) ਸਹਿਕ ਸਹਿਕ ਕੇ ਗੁਜ਼ਾਰਾ ਕਰਦਾ ਹੈ ।

            ਵਿਸ਼ੇਸ਼ ਕਰਮ

          1. ਵਾਕ ਵਿੱਚ, ਉਸ ਦੇ ਜਿਸ ਹਿੱਸੇ ਨੂੰ ਵਿਸ਼ੇਸ਼ਤਾ ਦੇਣੀ ਹੋਵੇ, ਉਸ ਨੂੰ ਆਰੰਭ ਵਿੱਚ ਲਿਖ ਦਿੱਤਾ ਜਾਂਦਾ ਹੈ; ਜਿਵੇਂ:-

            • ਕਰਮ ਤੋਂ ਪਹਿਲਾਂ ਕਿਰਿਆ; ਜਿਵੇਂ:-

            • ' ਬੀਜਣਾ ਸੀ '  ਤੋਰੀਆ ਅਤੇ ਬੀਜਿਆ ਗਿਆ ਛਟਾਲਾ।

            • ਕਰਤਾ ਤੋਂ ਪਹਿਲਾਂ ਕਿਰਿਆ; ਜਿਵੇਂ:- 'ਸੱਦਿਆ ਸੀ '  ਮੈਂ ਗੁਰਮੀਤ ਨੂੰ ਅਤੇ ਆ ਗਿਉਂ ਤੂੰ।

            • ਕਰਤਾ ਤੋਂ ਪਹਿਲਾਂ ਕਰਮ; ਜਿਵੇਂ:- ' ਉਤਮ ' ਨੂੰ ਕਿਹੜਾ ਨਹੀਂ ਜਾਣਦਾ ?

            • ਕਰਤਾ ਤੋਂ ਪਹਿਲਾਂ ਸੰਪਰਦਾਨ ਕਾਰਕ ; ਜਿਵੇਂ:- ' ਜਗਜੀਤ ਲਈ ' ਤਾਂ ਅਸੀਂ ਜਾਨ ਦੇ ਸਕਦੇ ਹਾਂ ਪਰ ਅਮਰ ਲਈ ਨਹੀਂ।

            • ਕਰਤਾ ਤੋਂ ਪਹਿਲਾਂ ਅਧਿਕਰਨ ਕਾਰਕ; ਜਿਵੇਂ:- ਘਰ  ' ਵਿੱਚ '  ਮਾਤਾ ਨਹੀਂ ਪਿਤਾ ਹੈ ।

          2. ਬਹੁਤ ਵਾਰੀ ਸ਼ਬਦਾਂ ਦੀ ਤਰਤੀਬ ਬਦਲਣ ਨਾਲ ਵਾਕ ਦੇ ਅਰਥ ਹੀ ਬਦਲ ਜਾਂਦੇ ਹਨ; ਜਿਵੇਂ:-

            • ਕੀ ਉਹ ਪੜ੍ਹਦਾ ਹੈ ? (ਪੁਛਿਆ ਗਿਆ ਹੈ ਕਿ ਉਹ ਪੜ੍ਹਦਾ ਹੈ ਕਿ ਨਹੀਂ )

            • ਉਹ ਕੀ ਪੜ੍ਹਦਾ ਹੈ । (ਪੁਛਿਆ ਗਿਆ ਹੈ ਕਿ ਉਹ ਕੀ ਚੀਜ਼ ਪੜ੍ਹਦਾ ਹੈ )

            • ਉਹ ਕੇਵਲ ਪੰਜਾਬੀ ਹੀ ਲਿਖ ਸਕਦਾ ਹੈ । ( ਪੰਜਾਬੀ ਤੋਂ ਬਿਨਾਂ ਹੋਰ ਕੁਝ ਨਹੀ ਲਿਖ ਸਕਦਾ )

            • ਕੇਵਲ ਉਹ ਪੰਜਾਬੀ ਲਿਖ ਸਕਦਾ ਹੈ । ( ਉਸ ਤੋਂ ਬਿਨਾਂ ਹੋਰ ਕੋਈ ਪੰਜਾਬੀ ਨਹੀਂ ਲਿਖ ਸਕਦਾ )

            • ਤੁਸੀਂ ਕੇਵਲ ਪੜ੍ਹਨਾ ਜਾਣਦੇ ਹੋ ! ( ਤੁਸੀਂ ਕੇਵਲ ਪੜ੍ਹ ਹੀ ਸਕਦੇ ਹੋ ਲਿਖ ਨਹੀਂ )

            ਵਾਕ ਵੰਡ

            ਕਿਸੇ ਵਾਕ ਵਿਚ ਆਏ ਹਰੇਕ ਸ਼ਬਦ ਦਾ ਆਪੋ ਵਿਚ ਦਾ ਸੰਬੰਧ ਅਤੇ ਕਾਰਜ ਦੱਸਣ ਨੂੰ ਉਸ ਦੀ ' ਵਾਕ-ਵੰਡ ' ਕਰਨਾ ਆਖਦੇ ਹਨ ।

            ਆਮ ਕਰਕੇ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ:-

          1. ਸਾਧਾਰਨ ਵਾਕ (simple Sentence)

          2. ਸੰਯੁਕਤ ਵਾਕ ( Compound Sentence)

          3. ਮਿਸ਼ਰਤ ਵਾਕ ( Complex Sentence)

            ਸਾਧਾਰਨ ਵਾਕ:-

          1. ਜਿਸ ਵਾਕ ਵਿੱਚ ਕੇਵਲ ਇਕ ਹੀ ਕਿਰਿਆ ਹੋਵੇ, ਉਹ ਸਾਧਾਰਨ ਵਾਕ ਅਖਵਾਉਂਦਾ ਹੈ; ਜਿਵੇਂ:-

            • ਅਸੀਂ ਅੱਜ ਦਿੱਲੀ ਜਾਵਾਂਗੇ।

            • ਤੂੰ ਕਲ੍ਹ ਆਵੀਂ ।

            ਸੰਯੁਕਤ ਵਾਕ:-

          2. ਜਿਸ ਵਾਕ ਵਿੱਚ ਇਕ ਤੋਂ ਵਧ ਕਿਰਿਆਵਾਂ ਹੋਣ ਅਤੇ ਉਸ ਦੇ ਸਾਰੇ ਉਪ-ਵਾਕ ਆਪਸ ਵਿੱਚ ਤੇ, ਅਤੇ, ਅਰ, ਪਰ ਆਦਿ ਯੋਜਕਾਂ ਦੁਆਰਾ ਜੁੜੇ ਹੋਣ, ਉਹ ਸੰਯੁਕਤ ਵਾਕ ਅਖਵਾਉਂਦੇ ਹਨ; ਜਿਵੇਂ:-

            • ਤੂੰ ਆ ਗਿਆ ਹੈ,  ਪਰ ਉਹ ਅਜੇ ਨਹੀਂ ਆਇਆ ।

            • ਸੋਹਨ ਕਪੜੇ ਪਾਉਂਦਾ ਹੈ ਅਤੇ ਮੋਹਨਰੋਟੀ ਖਾਂਦਾ ਹੈ ।

            ਮਿਸ਼ਰਤ ਵਾਕ:-

          3. ਜਿਸ ਵਾਕ ਵਿੱਚ ਇਕ ਤੋਂ ਵਧ ਕਿਰਿਆਵਾਂ ਹੋਣ ਅਤੇ ਉਸ ਦੇ ਸਾਰੇ ਉਪ-ਵਾਕ ਜੋ, ਇਸ ਲਈ, ਕਿ, ਕਿਉਂਕਿ ਆਦਿ ਸ਼ਬਦਾਂ ਅਧੀਨ ਯੋਜਕਾਂ ਦੁਆਰਾ ਜੁੜੇ ਹੋਣ, ਉਹ ਮਿਸ਼ਰਤ ਵਾਕ ਅਖਵਾਉਂਦੇ ਹਨ, ਜਿਵੇਂ:-

            • ਸਾਨੂੰ ਪਤਾ ਹੈ ਕਿ ਸਾਡੇ ਨਾਲ ਧੋਖਾ ਹੋਇਆ ਹੈ ।

            • ਉਹ ਅੱਜ ਅੰਮ੍ਰਿਤਸਰ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਰੁਪੈ ਨਹੀਂ ਮਿਲ ਸਕੇ ।

          ਸਾਧਾਰਨ ਵਾਕਾਂ ਦੀ ਵੰਡ

            ਸਾਧਾਰਨ ਵਾਕ ਦੇ ਘਟ ਤੋਂ ਘਟ ਦੋ ਮੁੱਖ ਭਾਗ ਹੁੰਦੇ ਹਨ:-

          1. ਆਦਮ ਜਾਂ ਉਦੇਸ਼ ਜਾਂ ਵਿਸ਼ਾ ( Subject ): ਕਿਸੇ ਵਾਕ ਦਾ ਉਹ ਭਾਗ , ਜਿਸ ਵਿੱਚ ਉਸ ਦੇ ਵਿਸ਼ੇ ਦਾ ਵਰਨਣ ਹੋਵੇ, ਜਿਸ ਬਾਰੇ ਕੁਝ ਕਿਹਾ ਗਿਆ ਹੋਵੇ।

          2. ਅੰਤਮ ਜਾਂ ਵਰਨਣ / ਵਿਧੇਅ( Predicate ): ਵਾਕ ਦਾ ਉਹ ਭਾਗ , ਜਿਸ ਵਿੱਚ ਉਦੇਸ਼ ਬਾਰੇ ਜੋ ਕੁਝ ਕਿਹਾ ਗਿਆ ਹੋਵੇ, ਉਸ ਦਾ ਵਰਨਣ ਹੋਵੇ।

            ਉਪਰੋਕਤ ਦੋ ਭਾਗਾਂ ਨੂੰ ਅੱਗੇ ਇਸ ਤਰਾਂ ਵੰਡਿਆ ਜਾ ਸਕਦਾ ਹੈ :-

            ਆਦਮ ਜਾਂ ਉਦੇਸ਼ ਜਾਂ ਵਿਸ਼ੇ ਦੇ ਦੋ ਮੁੱਖ ਭਾਗ ਹਨ:-

          1. ਕਰਤਾ ।

          2. ਕਰਤਾ ਦਾ ਵਿਸਥਾਰ ।

            ਅੰਤਮ ਜਾਂ ਵਰਨਣ ਜਾਂ ਵਿਧੇਅ ਦੇ ਛੇ ਮੁੱਖ ਭਾਗ ਹਨ:-

          1. ਕਰਮ ।

          2. ਕਰਮ ਦਾ ਵਿਸਥਾਰ ।

          3. ਕਿਰਿਆ ।

          4. ਕਿਰਿਆ ਦਾ ਵਿਸਥਾਰ ।

          5. ਪੂਰਕ ।

          6. ਪੂਰਕ ਦਾ ਵਿਸਥਾਰ ।

        4. ਕਰਤਾ ਦਾ ਵਿਸਥਾਰ (Extension of the Subject):- ਜੋ ਸ਼ਬਦ ਕਰਤਾ ਦੀ ਵਿਸ਼ੇਸ਼ਤਾ ਪਰਗਟ ਕਰਨ ਜਾਂ ਕਰਤਾ ਦੇ ਸੰਬੰਧ ਵਿੱਚ ਕੁਝ ਦੱਸਣ, ਉਹ ਕਰਤਾ ਦਾ ਵਿਸਥਾਰ ਅਖਵਾਉਂਦੇ ਹਨ; ਜਿਵੇਂ:-

          • ਲੰਮੀ ਕੁੜੀ ਦੌੜਦੀ ਹੈ ।

          • ਗਵਾਚੀ ਚੀਜ਼ ਮਿਲਣੀ ਔਖੀ ਹੈ।

        ਇਨ੍ਹਾਂ ਵਾਕਾਂ ਵਿੱਚ  ' ਲੰਮੀ '  ਅਤੇ  ' ਗਵਾਚੀ '  ਕਰਤਾ ਦਾ ਵਿਸਥਾਰ ਹਨ ।

          ਕਰਮ ( Object ):-

        1. ਜਿਸ ਉਤੇ ਕੰਮ ਵਾਪਰੇ ਜਾਂ ਕੰਮ ਕੀਤਾ ਜਾਵੇ, ਕਰਮ ਅਖਵਾਉਂਦਾ ਹੈ, ਜਿਵੇਂ:-

          • ਸੋਹਨ ਨੇ ਮੋਹਨ ਨੂੰ ਹਾਰ ਦਿਤੀ ।

          • ਜਸਬੀਰ ਗਰੀਬਾਂ ਨੂੰ ਮਾੜਾ ਜਾਣਦਾ ਹੈ ।

          ਇਨ੍ਹਾਂ ਵਾਕਾਂ ਵਿੱਚ  ' ਮੋਹਨ '  ਅਤੇ  ' ਗਰੀਬਾਂ '  ਕਰਮ ਹਨ ।

          ਕਰਮ ਦੀ ਪਛਾਣ:- ਵਾਕ ਦੀ ਕਿਰਿਆ ਨਾਲ  ' ਕਿਸ ਨੂੰ '  ਜਾਂ  ' ਕੀ '  ਸ਼ਬਦ ਲਾ ਕੇ, ਪ੍ਰਸ਼ਨ ਕਰੋਗੇ ਤਾਂ ਜੋ ਉੱਤਰ ਆਵੇਗਾ , ਉਹ ਕਰਮ ਹੋਵੇਗਾ।

        2. ਕਰਮ ਦਾ ਵਿਸਥਾਰ ( Extension of the Object):- ਜੋ ਸ਼ਬਦ ਕਰਮ ਦੀ ਵਿਸ਼ੇਸ਼ਤਾ ਪਰਗਟ ਕਰਨ ਜਾਂ ਕਰਮ ਦੇ ਸੰਬੰਧ ਵਿੱਚ ਕੁਝ ਦੱਸਣ, ਉਹ ਕਰਮ ਦਾ ਵਿਸਥਾਰ ਅਖਵਾਉਂਦੇ ਹਨ; ਜਿਵੇਂ:-

          • ਤੁਸੀਂ ਨਿੱਕੇ ਬੱਚਿਆਂ ਨੂੰ ਕੁਝ ਨਾ ਆਖੋ ।

          • ਸਾਨੂੰ ਆਪਣੇ ਸਕੂਲ ਦੇ ਮੁਖ ਅਧਿਆਪਕ ਜੀ ਉਤੇ ਬੜਾ ਮਾਣ ਹੈ ।

        ਇਨ੍ਹਾਂ ਵਾਕਾਂ ਵਿੱਚ  ' ਨਿੱਕੇ '  ਅਤੇ  ' ਆਪਣੇ '  ਕਰਮ ਦਾ ਵਿਸਥਾਰ ਹਨ ।
          ਪੂਰਕ ( Complement ):-

        1. ਕਰਤਾ ਅਤੇ ਕਰਮ ਤੋਂ ਬਿਨਾਂ ਜਾਂ ਸ਼ਬਦ ਜਾਂ ਵਾਕੰਸ਼ ਕਿਸੇ ਅਪੂਰਨ ਕਿਰਿਆ ਨਾਲ ਵਰਤ ਕੇ ਵਾਕ ਨੂੰ ਪੂਰਾ ਕਰਦੇ ਹਨ, ਉਹ ਪੂਰਕ ਅਖਵਾਉਂਦਾ ਹੈ; ਜਿਵੇਂ:-

          • ਦੁਧ ਇਕ ਪੂਰੀ ਖੁਰਾਕ ਹੈ ।

          • ਇਹ ਦਫਤਰ ' ਮੁਖ ਅਧਿਆਪਕ ' ਦਾ ਹੈ ।

          ਇਨ੍ਹਾਂ ਵਾਕਾਂ ਵਿੱਚ  ' ਖੁਰਾਕ '  ਅਤੇ  ' ਮੁਖ ਅਧਿਆਪਕ '   ਪੂਰਕ ਹਨ ।

        2. ਪੂਰਕ ਦਾ ਵਿਸਥਾਰ ( Extension of Complement ):- ਜੋ ਸ਼ਬਦ ਪੂਰਕ ਦੇ ਸੰਬੰਧ ਵਿੱਚ ਹੋਣ, ਉਹ ਪੂਰਕ ਦਾ ਵਿਸਥਾਰ ਅਖਵਉਂਦੇ ਹਨ ; ਜਿਵੇਂ:-

          • ਅਸੀਂ ਉਸ ਨੂੰ ' ਪੱਕਾ ' ਮਿੱਤਰ ਸਮਝਦੇ ਹਾਂ ।

          • ਅੰਮ੍ਰਿਤਸਰ ਇਕ ' ਵਾਪਾਰਕ ' ਸ਼ਹਿਰ ਹੈ ।

        ਇਨ੍ਹਾਂ ਵਾਕਾਂ ਵਿੱਚ  ' ਪੱਕਾ '  ਅਤੇ  ' ਵਾਪਾਰਕ '   ਪੂਰਕ ਦਾ ਵਿਸਥਾਰ ਹਨ ।

          ਕਿਰਿਆ ( Verb ):-

        1. ਜੋ ਸ਼ਬਦ ਕਿਸੇ ਕਰਤਾ ਦੇ ਕੰਮ ਨੂੰ ਕਾਲ ਸਹਿਤ ਪਰਗਟ ਕਰਨ, ਉਹ ਕਿਰਿਆ ਅਖਵਾਉਂਦੇ ਹਨ; ਜਿਵੇਂ:-

          • ਤੂੰ ਲਿਖਦਾ ਹੈਂ ।

          • ਬਲ਼ਬੀਰ ਭੱਜਦਾ ਹੈ ।

          ਇਨ੍ਹਾਂ ਵਾਕਾਂ ਵਿੱਚ  ' ਲਿਖਦਾ '  ਅਤੇ  ' ਭੱਜਦਾ '   ਕਿਰਿਆ ਹਨ ।

        2. ਕਿਰਿਆ ਦਾ ਵਿਸਥਾਰ ( Extension of Verb ):- ਕਿਰਿਆ ਦੀ ਹੋਰ ਵਿਆਖਿਆ ਕਰਨ ਵਾਲੇ ਸ਼ਬਦ , ਅਥਵਾ, ਕਿਰਿਆ-ਵਿਸ਼ੇਸ਼ਣ ਜਾਂ ਅਜਿਹੇ ਹੋਰ ਸ਼ਬਦ ਕਿਰਿਆ ਦਾ ਵਿਸਥਾਰ ਅਖਵਾਉਂਦੇ ਹਨ; ਜਿਵੇਂ:-

          • ਤੂੰ ਛੇਤੀ ਛੇਤੀ ਲਿਖਦਾ ਹੈਂ ।

          • ਗਊ ਲਾਗੇ ਚਾਗੇ ਹੋਵੇਗੀ ।

        ਇਨ੍ਹਾਂ ਵਾਕਾਂ ਵਿੱਚ  ' ਛੇਤੀ ਛੇਤੀ '  ਅਤੇ  ' ਲਾਗੇ '   ਕਿਰਿਆ ਦਾ ਵਿਸਥਾਰ ਹਨ ।

          ਕੁਝ 'ਕੁ ਵਾਕਾਂ ਦੀ ਵਾਕ-ਵੰਡ ਦਾ ਨਮੂਨਾ ਦਿੱਤਾ ਜਾਂਦਾ ਹੈ :-

          • ਉਸ ਆਦਮੀ ਨੇ ਸੱਪ ਮਾਰਿਆ ਹੈ ।

          • ਤੁਸੀਂ ਆਰਾਮ ਨਾਲ ਬੈਠ ਕੇ ਬਿਨੈ-ਪੱਤਰ ਲਿਖੋ ।

          • ਬੁਰੀ ਸੰਗਤ ਮਨੁਖ ਨੂੰ ਬੁਰਾ ਬਨਾਉਂਦੀ ਹੈ ।

          • ਘੋੜਾ ਬੜਾ ਅਸੀਲ ਜਾਨਵਰ ਹੈ ।

          • ਵੱਡੇ ਮੁੰਡੇ ਨੇ ਆਪਣੇ ਭਰਾ ਦੇ ਖੇਤ ਨੂੰ ਉਜੜਨੋਂ ਬਚਾਇਆ ।

    ਸਾਧਾਰਨ ਵਾਕਾਂ ਦੀ ਵਾਕ-ਵੰਡ

      ਨੰ:   ਵਾਕ                           ਆਦਮ                                            ਅੰਤਮ        

          ਕਰਤਾ   ਕਰਤਾ ਦਾ ਵਿਸਥਾਰ   ਕਰਮ   ਕਰਮ ਦਾ ਵਿਸਥਾਰ   ਪੂਰਕ   ਪੂਰਕ ਦਾ ਵਿਸਥਾਰ   ਕਿਰਿਆ   ਕਿਰਿਆ ਦਾ ਵਿਸਥਾਰ
        ਉਸ ਆਦਮੀ ਨੇ ਸੱਪ ਮਾਰਿਆ ਹੈ ।   ਆਦਮੀ   ਉਸ   ਸੱਪ   --   --   --  ਮਾਰਿਆ ਹੈ   --
        ਤੁਸੀਂ ਆਰਾਮ ਨਾਲ ਬੈਠ ਕੇ ਬਿਨੈ-ਪੱਤਰ ਲਿਖੋ ।   ਤੁਸੀਂ   --   ਸੱਪ   ਬਿਨੈ-ਪੱਤਰ   --   --   ਲਿਖੋ  ਆਰਾਮ ਨਾਲ ਬੈਠ ਕੇ
        ਘੋੜਾ ਬੜਾ ਅਸੀਲ ਜਾਨਵਰ ਹੈ।   ਘੋੜਾ   --   --   --   ਜਾਨਵਰ   ਬੜਾ ਅਸੀਲ   ਹੈ   --
        ਬੁਰੀ ਸੰਗਤ ਮਨੁਖ ਨੂੰ ਬੁਰਾ ਬਣਾਂਦੀ ਹੈ।   ਸੰਗਤ   ਬੁਰੀ   ਮਨੁਖ ਨੂੰ   ਬੁਰਾ   --   --   ਬਣਾਂਦੀ ਹੈ   --
        ਵੱਡੇ ਮੁੰਡੇ ਨੇ ਆਪਣੇ ਭਰਾ ਦੇ ਖੇਤ ਨੂੰ ਉਜੜਨੋਂ ਬਚਾਇਆ।   ਮੁੰਡੇ ਨੇ   ਵੱਡੇ   ਖੇਤ ਨੂੰ   ਆਪਣੇ ਭਰਾ ਦੇ   --   --   ਬਚਾਇਆ   ਉਜੜਨੋਂ

    ਅਭਿਆਸ

      ਹੇਠ ਲਿਖੇ ਵਾਕਾਂ ਦੀ ਪਦ-ਵੰਡ ਕਰੋ:-

    1. ਸਦਾ ਸੱਚ ਬੋਲੋ ।

    2. ਇਕ ਅਮੀਰ ਨੇ ਗਰੀਬ ਦੇ ਮੁੰਡੇ ਨੂੰ ਗੋਦੀ ਵਿੱਚ ਲਿਆ ।

    3. ਸਤਿਗੁਰੁ ਸਿੱਖ ਕੇ ਬੰਧਨ ਕਾਟੈ ॥ ( ਪੰਨਾ 286)

    4. ਪ੍ਰੇਮ ਨਾਲ ਪ੍ਰਸ਼ਾਦ ਛਕੋ ।

    5. ਤੁਹਾਡੀ ਕਿਸਮਤ ਵਿੱਚ ਏਹੋ ਲਿਖਿਆ ਸੀ ।

    6. ਮੋਹਨ ਗਰੀਬ ਪਿਉ ਦਾ ਪੁੱਤਰ ਹੈ ।

    ਸੰਯੁਕਤ ਵਾਕਾਂ ਦੀ ਵਾਕ-ਵੰਡ

    ਸੰਯੁਕਤ ਵਾਕ ਦੋ ਜਾਂ ਦੋ ਤੋਂ ਵੱਧ ਸਾਧਾਰਨ ਵਾਕਾਂ ਦੇ ਸਮਾਨ ਯੋਜਕਾਂ ਦੁਆਰਾ ਜੁੜ ਕੇ ਬਣਦੇ ਹਨ; ਜਿਵੇਂ:-

    1. ਕਰਤਾਰ ਅਤੇ ਪਰਮਜੀਤ ਨੇ ਸ਼ਰਾਰਤ ਕੀਤੀ।

    2. ਪਰਮਜੀਤ ਨੇ ਕਪੜੇ ਧੋਤੇ, ਇਸਤਰੀ (ਪਰੈੱਸ ) ਕੀਤੇ ਅਤੇ ਪਾ ਕੇ ਸਕੂਲ ਚਲਾ ਗਿਆ।

      ਸੰਯੁਕਤ ਵਾਕਾਂ ਦੀ ਵਾਕ-ਵੰਡ ਕਰਨ ਲਗਿਆਂ ਹੇਠ ਲਿਖੀਆਂ ਗਲਾਂ ਦਾ ਧਿਆਨ ਰਖਿਆ ਜਾਂਦਾ ਹੈ:-

    1. ਵਾਕ ਦੀ ਪ੍ਰਕਾਰ ਦੱਸੋ ।

    2. ਵਾਕ ਦਾ ਯੋਜਕ ਵੱਖਰਾ ਕੀਤਾ ਜਾਵੇ ਅਤੇ ਉਸ ਦੀ ਪ੍ਰਕਾਰ ਦੱਸੀ ਜਾਵੇ ।

    3. ਸੰਯੁਕਤ ਵਾਕਾਂ ਦੇ ਲੁਪਤ ( ਕਰਤਾ, ਜੁੜੰਦਾ ਆਦਿ ) ਸ਼ਬਦਾਂ ਨੂੰ ਪਰਗਟ ਕਰਕੇ ਸਪੱਸ਼ਟ ਕਰੋ।

    4. ਸੰਯੁਕਤ ਵਾਕ ਦਾ ਹਰ ਭਾਗ ਆਪਣੇ ਆਪ ਵਿੱਚ ਸੁਤੰਤਰ ਅਤੇ ਪੂਰਾ ਹੁੰਦਾ ਹੈ । ਇਸ ਲਈ, ਸੰਯੁਕਤ ਵਾਕ ਦੇ ਹਰ ਵਾਕ ਦੀ ਵਾਕ-ਵੰਡ ਕਰਨ ਸਮੇਂ ਸਾਧਾਰਨ ਵਾਕ-ਵੰਡ ਨੂੰ ਮੁੱਖ ਰਖੋ ।

      ਸੰਯੁਕਤ ਵਾਕਾਂ ਦੀ ਵਾਕ-ਵੰਡ ਕਰੋ

    1. ਉਹ ਚੁੱਪ ਕਰਕੇ ਬੈਠੇ ਰਹੇ, ਇਸ ਲਈ ਮੈਨੇਜਰ ਨੇ ਉਂਨ੍ਹਾਂ ਨੂੰ ਕੁਝ ਨਾ ਆਖਿਆ ।

    2. ਰਾਮ ਕਪੜੇ ਧੋਂਦਾ ਹੈ ਅਤੇ ਸ਼ਾਮ ਰੋਟੀ ਪਕਾਂਦਾ ਹੈ ।

    3. ਕਰਤਾਰ ਅਤੇ ਪਰਮਜੀਤ ਨੇ ਸ਼ਰਾਰਤ ਕੀਤੀ।

    4. ਉਹ ਬਿਮਾਰ ਹੈ ਇਸ ਕਰਕੇ ਦੁਆਈ ਪੀਂਦਾ ਹੈ ।

    5. ਤੁਸੀਂ ਪੈਸੇ ਕਢੋ ਨਹੀਂ ਤਾਂ ਜੇਲ੍ਹ ਦੀ ਹਵਾ ਖਾਓ ।

    ਸੰਯੁਕਤ ਵਾਕਾਂ ਦੀ ਵਾਕ-ਵੰਡ ਦਾ ਨਮੂਨਾ

      ਨੰ:   ਉਪਵਾਕ                             ਆਦਮ                                            ਅੰਤਮ        

         ਸਮਾਨ ਯੋਜਕ   ਕਰਤਾ   ਕਰਤਾ ਦਾ ਵਿਸਥਾਰ   ਕਰਮ   ਕਰਮ ਦਾ ਵਿਸਥਾਰ   ਪੂਰਕ ਅਤੇ ਵਿਸਥਾਰ   ਕਿਰਿਆ   ਕਿਰਿਆ ਦਾ ਵਿਸਥਾਰ
        ਉਹ ਚੁੱਪ ਕਰਕੇ ਬੈਠੇ ਰਹੇ, ਇਸ ਲਈ ਮੈਨੇਜਰ ਨੇ ਉਂਨ੍ਹਾਂ ਨੂੰ ਕੁਝ ਨਾ ਆਖਿਆ ।   ਇਸ ਲਈ   ਉਹ , ਮੈਨੇਜਰ ਨੇ   --   --, ਉਨ੍ਹਾਂ   --   --  ਬੈਠੇ ਰਹੇ, ਆਖਿਆ   ਚੁੱਪ ਕਰਕੇ, ਕੁਝ ਨਾ
        ਰਾਮ ਕਪੜੇ ਧੋਂਦਾ ਹੈ ਅਤੇ ਸ਼ਾਮ ਰੋਟੀ ਪਕਾਂਦਾ ਹੈ ।   ਅਤੇ  ਰਾਮ , ਸ਼ਾਮ   --   ਕਪੜੇ , ਰੋਟੀ   --   --   ਧੋਂਦਾ , ਪਕਾਂਦਾ   --
        ਕਰਤਾਰ ਅਤੇ ਪਰਮਜੀਤ ਨੇ ਸ਼ਰਾਰਤ ਕੀਤੀ।   ਅਤੇ   ਕਰਤਾਰ , ਪਰਮਜੀਤ   --   --   ਸ਼ਰਾਰਤ , ਸ਼ਰਾਰਤ   --   ਕੀਤੀ , ਕੀਤੀ   --
        ਉਹ ਬਿਮਾਰ ਹੈ ਇਸ ਕਰਕੇ ਉਹ ਦੁਆਈ ਪੀਂਦਾ ਹੈ ।  ਇਸ ਕਰਕੇ   ਉਹ , ਉਹ   --   ਬਿਮਾਰ , ਦੁਆਈ   --   --   ਪੀਂਦਾ ਹੈ   --
        ਤੁਸੀਂ ਪੈਸੇ ਕਢੋ ਨਹੀਂ ਤਾਂ ਜੇਲ੍ਹ ਦੀ ਹਵਾ ਖਾਓ ।   ਨਹੀਂ ਤਾਂ   ਤੁਸੀਂ , ਤੁਸੀਂ   --   ਪੈਸੇ , ਹਵਾ   ਜੇਲ੍ਹ ਦੀ   --   ਕਢੋ , ਖਾਓ   --

    ਮਿਸ਼ਰਤ ਵਾਕਾਂ ਦੀ ਵਾਕ-ਵੰਡ

    ਜਦੋਂ ਅਧੀਨ ਯੋਜਕ, ਦੋ ਜਾਂ ਦੋ ਤੋਂ ਵੱਧ ਸਾਧਾਰਨ ਵਾਕਾਂ ਨੂੰ ਜੋੜਨ, ਜਿਨ੍ਹਾਂ ਵਿਚੋਂ, ਇਕ ਪ੍ਰਧਾਨ ਜਾਂ ਮੁੱਖ ਵਾਕ ਹੋਵੇ ਤਾਂ ਇਕ ਮਿਸ਼ਰਤ ਵਾਕ ਬਣਦਾ ਹੈ। ਮਿਸ਼ਰਤ ਵਾਕ ਵਿੱਚ ਇਕ ਪ੍ਰਧਾਨ ਉਪਵਾਕ ਅਤੇ ਇਕ ਜਾਂ ਇਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ। ਇਸ ਵਾਕ ਵਿੱਚ ਦੋ ਕਿਰਿਆਵਾਂ ਤਾਂ ਜ਼ਰੂਰ ਹੁੰਦੀਆਂ ਹਨ ਅਤੇ ਜਿੰਨੀਆਂ ਕਿਰਿਆਵਾਂ ਹੋਣਗੀਆਂ ਉੱਨੇ ਹੀ ਉਪਵਾਕ ਹੋਣਗੇ।

      ਅਧੀਨ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ:-

    1. ਨਾਉਂ ਉਪਵਾਕ ( Noun Clause )

    2. ਵਿਸ਼ੇਸ਼ਣ ਉਪਵਾਕ ( Adjective Clause)

    3. ਕਿਰਿਆ ਵਿਸ਼ੇਸ਼ਣ ਉਪਵਾਕ ( Adverbial Clause )

    1. ਨਾਉਂ ਉਪਵਾਕ:- ਇਹ ਉਪਵਾਕ ਨਾਉਂ ਦਾ ਕੰਮ ਦਿੰਦਾ ਹੈ ਅਤੇ ਕਿਸੇ ਹੋਰ ਉਪਵਾਕ ਦਾ ਕਰਤਾ, ਕਰਮ , ਪੂਰਕ ਜਾਂ ਸੰਬੰਧੀ ਹੁੰਦਾ ਹੈ । ਪ੍ਰਧਾਨ ਉਪਵਾਕ ਦੀ ਕਿਰਿਆ ਨਾਲ ' ਕਿਸਦਾ ' ਜਾਂ ' ਕੀ ' ਲਾ ਕੇ ਪ੍ਰਸ਼ਨ ਕਰੋ ਜੋ ਉੱਤਰ ਆਵੇ ਉਹ ਨਾਉਂ ਉਪਵਾਕ ਹੋਵੇਗਾ । ਇਹ ਆਮ ਤੌਰ 'ਤੇ ਪ੍ਰਧਾਨ ਉਪਵਾਕ ਜਾਂ ਕਿਸੇ ਹੋਰ ਉਪਵਾਕ ਨਾਲ 'ਕਿ ', 'ਜੇ ', 'ਪਈ ' ਆਦਿ ਨਾਲ ਜੁੜਿਆ ਹੁੰਦਾ ਹੈ ।

        ਰੂਪ ਕਰਕੇ ਨਾਉਂ ਉਪਵਾਕ ਦੇ ਇਹ ਹੇਠ ਲਿਖੇ ਭੇਦ ਹਨ:-

      • ਕਿਰਿਆ ਦਾ ਕਰਮ -- ਸੋਹਣ ਆਖਦਾ ਹੈ ਕਿ ' ਮੈਂ ਨੌਕਰ ਹੋ ਜਾਣਾ ਹੈ ' ।

      • ਕਿਰਿਆ ਦਾ ਕਰਤਾ -- ਜੁ 'ਕਿਸੇ ਨੇ ਚੋਰੀ ਕੀਤੀ ' ਕੁਝ ਪਤਾ ਨਹੀਂ ਹੈ ।

      • ਸੰਬੋਧਕ ਦਾ ਵਿਸਥਾਰ -- ਉਹਦੇ ਕੋਲੋਂ ਜੋ ' ਕਿਸੇ ਚਾਹਿਆ ਲੈ ਲਿਆ ' ।

      • ਕਿਰਿਆ ਦਾ ਪੂਰਕ -- ਸਤਿਗੁਰਾਂ ਦਾ ਹੁਕਮ ਹੈ ਕਿ ' ਸਵੇਰੇ ਤੜਕੇ ਉਠੋ ' ।

      • ਭਾਵਾਰਥ ਦਾ ਕਰਮ -- ਇਹ ਕਹਿਣਾ ਹੀ ਸੀ ਕਿ ' ਉਹ ਰੋ ਪਿਆ ' ।

      • ਕਰਤਾ ਜਾਂ ਕਰਮ ਦਾ ਵਿਸਥਾਰ -- ਇਹ ਸੂਚਨਾ ਕਿ ' ਉਹ ਬੀ . ਏ . ' ਵਿੱਚ ਪ੍ਰਿਥਮ ਰਿਹਾ ਹੈ, ਨਿਰਮੂਲ ਹੈ ।

      ਨੋਟ:- ਪੁਠਿਆ ਕਾਮਿਆਂ ਵਿੱਚ ਲਿਖਿਆ ਹੋਇਆ ਵਾਕ ਵੀ ਨਾਉਂ ਉਪਵਾਕ ਹੀ ਹੁੰਦਾ ਹੈ ।

    2. ਵਿਸ਼ੇਸ਼ਣ ਉਪਵਾਕ:- ਇਹ ਉਪਵਾਕ ਵਿਸ਼ੇਸ਼ਣ ਦਾ ਕੰਮ ਦਿੰਦਾ ਹੈ ਅਤੇ ਕਿਸੇ ਹੋਰ ਉਪਵਾਕ ਦਾ ਕਰਤਾ, ਕਰਮ ਜਾਂ ਪੂਰਕ ਦਾ ਵਿਸਥਾਰ ਹੁੰਦਾ ਹੈ । ਇਹ ਉਪਵਾਕ  ' ਜੋ, ਜਿਹੜਾ, ਜਿਸ ਨੂੰ  ' ਆਦਿ  ਸੰਬੰਧ ਵਾਚਕ ਪੜਨਾਂਵ ਤੋਂ ਆਰੰਭ ਹੁੰਦਾ ਹੈ ।

      ਇਸ ਦੇ ਵੱਖ-ਵੱਖ ਰੂਪ ਹਨ:-

      • ਕਰਤਾ ਦਾ ਵਿਸਥਾਰ -- ਉਹ ਮੁੰਡਾ ' ਜੋ ਬੀਮਾਰ ਸੀ ' ਸਕੂਲ ਛੱਡ ਗਿਆ ਹੈ ।

      • ਕਰਮ ਦਾ ਵਿਸਥਾਰ -- ਮੁੱਖ ਅਧਿਆਪਕ ਜੀ, ' ਉਸ ਵਿਦਿਆਰਥੀ ਨੂੰ ਜੋ ਸਭਾ ਵਿੱਚ ਭਾਸ਼ਨ ਦੇਵੇਗਾ ', ਇਨਾਮ ਦੇਣਗੇ ।

      • ਪੂਰਕ ਦਾ ਵਿਸਥਾਰ -- ਸਾਡੇ ਲਈ ਕਣਕ, ਦਾਲ ' ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ', ਵਧੀਆ ਖੁਰਾਕ ਹੈ '।

      • ਕਿਸੇ ਹੋਰ ਕਾਰਕ ਦਾ ਵਿਸਥਾਰ -- ਅਸੀਂ ਉਨ੍ਹਾਂ ਬੱਚਿਆਂ ਨਾਲ ਜੋ ' ਝੂਠ ਬੋਲਦੇ ਹਨ ' ਕਦੀ ਨਹੀਂ ਬੋਲਦੇ ।

      ਨੋਟ:- ਪ੍ਰਧਾਨ ਉਪਵਾਕ ਨਾਲ 'ਕੌਣ', ' ਕਿਹੜਾ ', ' ਕਿਸ ਨੂੰ ', ' ਕਿਸ ਨਾਲ ' ਆਦਿ ਲਾ ਕੇ, ਪ੍ਰਸ਼ਨ ਕੀਤਿਆਂ ਜੋ ਉੱਤਰ ਆਵੇ, ਉਹ ਵਿਸ਼ੇਸ਼ਣ ਉਪਵਾਕ ਹੋਵੇਗਾ ।

    3. ਕਿਰਿਆ ਵਿਸ਼ੇਸ਼ਣ ਉਪਵਾਕ :- ਇਹ ਉਪਵਾਕ ਕਿਰਿਆ ਵਿਸ਼ੇਸ਼ਣ ਦਾ ਕੰਮ ਦੇਂਦਾ ਹੈ । ਇਹ ਕਿਸੇ ਹੋਰ ਉਪਵਾਕ ਦੀ ' ਕਿਰਿਆ ', ' ਵਿਸ਼ੇਸ਼ਣ ' ਜਾਂ ' ਕਿਰਿਆ ਵਿਸ਼ੇਸ਼ਣ ' ਦੀ ਵਿਸ਼ੇਸ਼ਤਾ ਦੱਸ ਕੇ ਉਸ ਦੀ ਵਿਆਖਿਆ ਕਰਦੇ ਹਨ ਅਤੇ ਉਸ ਦਾ ਸਮਾਂ, ਸਥਾਨ, ਕਾਰਨ, ਪ੍ਰਕਾਰ, ਸ਼ਰਤ, ਮੰਤਵ, ਆਦਿ ਦੱਸਦੇ ਹਨ । ਇਹ ਸਮਾਨ ਅਧਿਕਰਨ ਯੋਜਕਾਂ ਤੋਂ ਬਿਨਾਂ ਬਾਕੀ ਦੇ ਹਰ ਤਰ੍ਹਾਂ ਦੇ ਅਧੀਨ ਯੋਜਕਾਂ ਨਾਲ ਆਰੰਭ ਹੋ ਸਕਦੇ ਹਨ ।

        ਵਾਕ ਨੰ(2):-

      • (ੳ) ਉਹ ਲੋਕ ਛੇਤੀ ਬੁਢੇ ਹੋ ਜਾਂਦੇ ਹਨ ।   - ਪਰਧਾਨ ਉਪਵਾਕ ਹੈ।

      • (ਅ) ਚਿੰਤਾ ਵਿੱਚ ਡੁੱਬੇ ਰਹਿੰਦੇ ਹਨ ।  - ਅਧੀਨ ਵਿਸ਼ੇਸ਼ਣ ਉਪਵਾਕ ਹੈ । ' ਜੋ ' ਜੁੜੰਦਾ ਹੈ ।

        ਵਾਕ ਨੰ(3):-

      • (ੳ) ਕਰਤਾਰ ਸਿੰਘ ਪ੍ਰੀਖਿਆ ਵਿਚੋਂ ਫਸਟ ਆਇਆ ।   - ਪਰਧਾਨ ਉਪਵਾਕ ਹੈ।

      • (ਅ) ਸਭ ਤੋਂ ਗਰੀਬ ਵਿਦਿਆਰਥੀ ਸੀ ।  - ਅਧੀਨ ਵਿਸ਼ੇਸ਼ਣ ਉਪਵਾਕ ਹੈ । ' ਜੋ ' ਜੁੜੰਦਾ ਹੈ ।

        ਵਾਕ ਨੰ(4):-

      • (ੳ) ਉਹ ਹੁਣ ਕਾਰ ਨਹੀਂ ਲੈ ਸਕਦਾ ।   - ਪਰਧਾਨ ਉਪਵਾਕ ਹੈ।

      • (ਅ) ਉਸ ਨੇ ਸਾਰਾ ਧਨ ਜੂਏ ਵਿੱਚ ਹਾਰ ਦਿੱਤਾ ਹੈ ।  - ਅਧੀਨ ਕਿਰਿਆ ਵਿਸ਼ੇਸ਼ਣ ਉਪਵਾਕ ਹੈ । 'ਕਿਉਂਕਿ ' ਜੁੜੰਦਾ ਹੈ ।

    ਉਪਰੋਕਤ ਵਾਕਾਂ ਦੀ ਵੰਡ ਸਾਧਾਰਨ ਵਾਕਾਂ ਦੀ ਤਰ੍ਹਾਂ ਕੀਤੀ ਜਾ ਸਕਦੀ ਹੈ; ਜਿਵੇਂ:-

      ਨੰ:                               ਆਦਮ                                            ਅੰਤਮ        

      ਵਾਕ   ਜੁੜੰਦਾ   ਕਰਤਾ   ਕਰਤਾ ਦਾ ਵਿਸਥਾਰ   ਕਰਮ   ਕਰਮ ਦਾ ਵਿਸਥਾਰ   ਪੂਰਕ ਅਤੇ ਵਿਸਥਾਰ   ਕਿਰਿਆ   ਕਿਰਿਆ ਦਾ ਵਿਸਥਾਰ
      1.   ਕਿ   ਸਭ , ਵਿਦਿਆ   --   --   --   -, ਉੱਤਮ ਧਨ  ਜਾਣਦੇ ਹਨ   --
      2.   ਜੋ  ਕਰਤਾਰ ਸਿੰਘ , ਸਭ   --   --   --   ਪ੍ਰੀਖਿਆ ਵਿਚੋਂ , ਤੋਂ ਗਰੀਬ ਵਿਦਿਆਰਥੀ   ਆਇਆ ਸੀ   ਫਸਟ
      3.   ਜੋ   ਲੋਕ , -   ਉਹ , -   ਚਿੰਤਾ   --   ਬੁੱਢੇ   ਹੋ ਜਾਂਦੇ ਹਨ, ਰਹਿੰਦੇ ਹਨ   ਛੇਤੀ ਬੁੱਢੇ
      4.   ਕਿਉਂਕਿ   ਉਹ , ਉਸ ਨੇ   --   ਕਾਰ ,   ਸਾਰਾ ਧਨ   --   ਜੂਏ ਵਿੱਚ   ਖਰੀਦ ਸਕਦਾ   ਹੁਣ ਨਹੀਂ,  ਹਰਾ

    ਗੁੰਝਲਦਾਰ ਵਾਕ

    ਜਿਸ ਵਾਕ ਵਿੱਚ ਪਰਧਾਨ, ਅਧੀਨ ਅਤੇ ਸਮਾਨ ਤਿੰਨ ਤਰ੍ਹਾਂ ਦੇ ਵਾਕ ਹੋਣ, ਉਸ ਨੂੰ ਗੁੰਝਲਦਾਰ ਵਾਕ, ਜਿਵੇਂ:-

    1. ਉਹ ਪਿੰਡ ਆ ਗਿਆ ਹੈ ਅਤੇ ਉਸ ਨੇ ਆਪਣੀ ਉਸ ਜ਼ਮੀਨ , ਜਿਸ ਦਾ ਬੜੇ ਚਿਰਾਂ ਤੋਂ ਝਗੜਾ ਚਲ ਰਿਹਾ ਸੀ, ਦਾ ਕਬਜ਼ਾ ਲੈ ਲਿਆ ਹੈ ।
      • (ੳ) ਉਹ ਪਿੰਡ ਆ ਗਿਆ ਹੈ ।   -   -   ਪਰਧਾਨ ਉਪਵਾਕ ;
      • (ਅ) ਉਸ ਨੇ ਆਪਣੀ ਉਸ ਜ਼ਮੀਨ ..... ਲੈ ਲਿਆ ਹੈ ।   -   ਸਮਾਨ ਉਪਵਾਕ ;
      • (ੲ) ਜਿਸ ਦਾ ਬੜੇ ਚਿਰਾਂ ਤੋਂ ਝਗੜਾ ਚਲ ਰਿਹਾ ਸੀ   -   ਅਧੀਨ ਵਿਸ਼ੇਸ਼ਣ ਉਪਵਾਕ (ਅ) ਦਾ ;
      • (ਸ) ' ਜਿਸ '   -   ਜੁੜੰਦਾ ਹੈ ।

      ਵਾਕ ਵਟਾਂਦਰਾ ( Transformation of Sentences)

    2. ਕਿਸੇ ਵਾਕ ਦੇ ਅਰਥ ਬਦਲਣ ਤੋਂ ਬਿਨਾਂ ਹੀ ਜਦ ਅਸੀਂ ਉਸ ਦਾ ਵਿਆਕਰਨਿਕ ਰੂਪ ਬਦਲ ਦੇਂਦੇ ਹਾਂ ਤਾਂ ਇਹ ਤਬਦੀਲੀ ਵਾਕ ਵਟਾਂਦਰਾ ਅਖਵਾਉਂਦੀ ਹੈ, ਜਿਵੇਂ:-

      • ਉਹ ਜੂਆ ਖੇਡਦਾ ਹੈ, ਇਸ ਲਈ ਕੰਗਾਲ ਹੋ ਗਿਆ ਹੈ ।   (ਸੰਯੁਕਤ ਵਾਕ )

        ਉਹ ਜੂਆ ਖੇਡਣ ਦੇ ਕਾਰਨ ਕੰਗਾਲ ਹੋ ਗਿਆ ਹੈ ।   (ਸਾਧਾਰਨ ਵਾਕ )

      • ਸੰਸਾਰ ਵਿੱਚ ਧੀ ਵਰਗੀ ਪਿਆਰੀ ਦਾਤ ਨੂੰ ਕਿਹੜਾ ਨਹੀਂ ਲੋਚਦਾ ?

        ਸੰਸਾਰ ਵਿੱਚ ਧੀ ਵਰਗੀ ਪਿਆਰੀ ਦਾਤ ਨੂੰ ਹਰ ਕੋਈ ਲੋਚਦਾ ਹੈ ।

      ਉਪਰਲੇ ਵਾਕਾਂ ਵਿੱਚ ਅਰਥ ਭੇਦ ਕਰਕੇ ਕੋਈ ਫ਼ਰਕ ਨਹੀਂ ਹੈ, ਪਰੰਤੂ ਵਿਆਕਰਨਿਕ ਰੂਪ ਅੱਡ-ਅੱਡ ਹਨ।

      ਵਾਕ ਵਟਾਂਦਰੇ ਦੇ ਕੁਝ ਕੁ ਰੂਪ ਦਿੱਤੇ ਜਾਂਦੇ ਹਨ:-

    3. ਕਰਤਰੀ ਵਾਚ ਵਾਕਾਂ ਤੋਂ ਕਰਮ ਵਾਚ ਵਾਕਾਂ ਦਾ ਵਟਾਂਦਰਾ:-

      • ਕਰਤਰੀ ਵਾਚ - ਪ੍ਰੇਮ ਸਿੰਘ ਨੇ ਜੱਗੇ ਦੇ ਪੁੱਤਰ ਨੂੰ ਹਰਾ ਦਿੱਤਾ ।

      • ਕਰਮ ਵਾਚ - ਜੱਗੇ ਦਾ ਪੁੱਤਰ ਪ੍ਰੇਮ ਸਿੰਘ ਕੋਲੋਂ ਹਾਰ ਗਿਆ ।

      • ਕਰਤਰੀ ਵਾਚ - ਅਸੀਂ ਉਸ ਨੂੰ ਏਥੇ ਸੱਦਾਂਗੇ ।

      • ਕਰਮ ਵਾਚ - ਸਾਡੇ ਵੱਲੋਂ ਉਸ ਨੂੰ ਏਥੇ ਸੱਦਿਆ ਜਾਵੇਗਾ ।

      • ਕਰਤਰੀ ਵਾਚ - ਉਹ ਪਾਗਲ ਨੂੰ ਮਖੌਲ ਕਰ ਰਹੇ ਹਨ ।

      • ਕਰਮ ਵਾਚ - ਪਾਗਲ ਨਾਲ ਮਖੌਲ ਕੀਤਾ ਜਾ ਰਿਹਾ ਹੈ ।

      • ਕਰਤਰੀ ਵਾਚ - ਸ਼ੀਸ਼ਾ ਮੋਹਨ ਨੇ ਤੋੜਿਆ ।

      • ਕਰਮ ਵਾਚ - ਸ਼ੀਸ਼ਾ ਮੋਹਨ ਤੋਂ ਟੁੱਟ ਗਿਆ ।

      • ਕਰਤਰੀ ਵਾਚ -ਉਹ ਮੁੜ ਕੇ ਨਹੀਂ ਆਵੇਗਾ ।

      • ਕਰਮ ਵਾਚ - ਉਸ ਤੋਂ ਮੁੜ ਕੇ ਨਹੀਂ ਆਇਆ ਜਾਵੇਗਾ ।

    4. ਪ੍ਰਸ਼ਨ ਵਾਚਕ ਤੋਂ ਬਿਨੈ ਵਾਚਕ ਵਾਕਾਂ ਦਾ ਵਟਾਂਦਰਾ :-

      • ਪ੍ਰਸ਼ਨ ਵਾਚਕ - ਉਹ ਤੁਹਾਨੂੰ ਕਿਵੇਂ ਡਰਾਉਂਦੇ ਹਨ ?

      • ਬਿਨੈ ਵਾਚਕ - ਉਨ੍ਹਾਂ ਵਲੋਂ ਤੁਹਾਨੂੰ ਕੇਵੇਂ ਡਰਇਆ ਜਾਂਦਾ ਹੈ ।

      • ਪ੍ਰਸ਼ਨ ਵਾਚਕ - ਜਨਤਾ ਮੇਲ ਕਿੰਨੇ ਵਜੇ ਜਾਲੰਧਰ ਪੁੱਜਦੀ ਹੈ ?

      • ਬਿਨੈ ਵਾਚਕ - ਜਨਤਾ ਮੇਲ ਦਾ ਜਾਲੰਦਰ ਪੁੱਜਣ ਦਾ ਵਕਤ ਦੱਸੋ ।

      • ਪ੍ਰਸ਼ਨ ਵਾਚਕ - ਉਹਨੂੰ ਤੁਹਾਡਾ ਕੀ ਦੁੱਖ ਹੈ ?

      • ਬਿਨੈ ਵਾਚਕ - ੳਹਨੂੰ ਤੁਹਾਡਾ ਕੋਈ ਦੁੱਖ ਨਹੀਂ ਹੈ ।

    5. ਨਾਂਹ ਵਾਚਕ ਵਾਕਾਂ ਤੋਂ ਹਾਂ ਵਾਚਕ ਵਾਕਾਂ ਦਾ ਵਟਾਂਦਰਾ :-

      • ਨਾਂਹ ਵਾਚਕ - ਮੈਨੂੰ ਨਿਸਚਾ ਹੈ ਕਿ ਉਹ ਸਫ਼ਲ ਨਹੀਂ ਹੋਵੇਗਾ ।

      • ਹਾਂ ਵਾਚਕ - ਮੈਨੂੰ ਨਿਸਚਾ ਹੈ ਕਿ ਉਹ ਸਫ਼ਲ ਹੋਵੇਗਾ ।

      • ਨਾਂਹ ਵਾਚਕ - ਮੈਨੂੰ ਨਿਸਚਾ ਹੈ ਕਿ ਉਹ ਅੱਜ ਨਹੀਂ ਆਵੇਗਾ ।

      • ਹਾਂ ਵਾਚਕ - ਮੈਨੂੰ ਨਿਸਚਾ ਹੈ ਕਿ ਉਹ ਅੱਜ ਆਵੇਗਾ ।

      • ਨਾਂਹ ਵਾਚਕ - ਮੇਰਾ ਯਕੀਨ ਹੈ ਕਿ ਉਹ ਚੋਣ ਨਹੀਂ ਜਿੱਤ ਸਕੇਗਾ ।

      • ਹਾਂ ਵਾਚਕ - ਮੇਰਾ ਯਕੀਨ ਹੈ ਕਿ ਉਹ ਚੋਣ ਹਾਰ ਜਾਵੇਗਾ ।

    6. ਪ੍ਰਸ਼ਨਿਕ ਵਾਕਾਂ ਤੋਂ ਸਰਲ ਵਾਕਾਂ ਦਾ ਵਟਾਂਦਰਾ :-

      • ਪ੍ਰਸ਼ਨਿਕ - ਲੋਕਾਂ ਦਾ ਬਚਾਅ ਪੁਲਿਸ ਬਿਨਾਂ ਕਿਵੇਂ ਹੋ ਸਕਦਾ ਹੈ ?

      • ਸਰਲ - ਲੋਕਾਂ ਦਾ ਬਚਾਅ ਪੁਲਿਸ ਬਿਨਾਂ ਨਹੀਂ ਹੋ ਸਕਦਾ ।

      • ਪ੍ਰਸ਼ਨਿਕ - ਤੁਹਾਡਾ ਪਤਾ ਕੀ ਹੈ ?

      • ਸਰਲ - ਆਪਣਾ ਪਤਾ ਦੱਸੋ ।

      • ਪ੍ਰਸ਼ਨਿਕ - ਆਪਣੇ ਬੱਚੇ ਕਿਸ ਨੂੰ ਪਿਆਰੇ ਨਹੀਂ ?

      • ਸਰਲ - ਆਪਣੇ ਬੱਚੇ ਸਭ ਨੂੰ ਪਿਆਰੇ ਹੁੰਦੇ ਹਨ ।

    7. ਵਿਸਮੀ ਵਾਕਾਂ ਤੋਂ ਸਰਲ ਵਾਕਾਂ ਦਾ ਵਟਾਂਦਰਾ :-

      • ਵਿਸਮੀ ਵਾਕ - ਹਾਏ ! ਉਹ ਕਿਵੇਂ ਮਰ ਗਿਆ ।

      • ਸਰਲ ਵਾਕ - ਮੈਂ ਹੈਰਾਨ ਹਾਂ ਕਿ ਉਹ ਕਿਵੇਂ ਮਰ ਗਿਆ ।

      • ਵਿਸਮੀ ਵਾਕ - ਉਹ ਪੁਸਤਕ ਕਿੰਨੀ ਚੰਗੀ ਹੈ ।

      • ਸਰਲ ਵਾਕ - ਉਹ ਪੁਸਤਕ ਬੜੀ ਚੰਗੀ ਹੈ ।

      • ਵਿਸਮੀ ਵਾਕ - ਹੇ ਪ੍ਰਮਾਤਮਾ ! ਮੈਂਨੂੰ ਇਨ੍ਹਾਂ ਪਾਪੀਆਂ ਤੋਂ ਬਚਾਈਂ ।

      • ਸਰਲ ਵਾਕ - ਪ੍ਰਮਾਤਮਾ ਨੂੰ ਚਾਹੀਦਾ ਹੈ ਕਿ ਮੈਨੂੰ ਇਨ੍ਹਾਂ ਪਾਪੀਆਂ ਤੋਂ ਬਚਾਏ ।

      • ਵਿਸਮੀ ਵਾਕ - ਕਾਸ਼ ! ਮੇਰੇ ਕੋਲ ਵੀ ਘਰ ਹੁੰਦਾ ।

      • ਸਰਲ ਵਾਕ - ਮੇਰੀ ਇੱਛਾ ਹੈ ਕਿ ਮੇਰੇ ਕੋਲ ਵੀ ਘਰ ਹੋਵੇ ।

    8. ਸਾਧਾਰਨ ਵਾਕਾਂ ਤੋਂ ਸੰਯੁਕਤ ਵਾਕਾਂ ਦਾ ਵਟਾਂਦਰਾ :-

      • ਸਾਧਾਰਨ ਵਾਕ - ਮੁੰਡਾ ਰੋਟੀ ਖਾ ਕੇ ਸਕੂਲ ਗਿਆ।

      • ਸੰਯੁਕਤ ਵਾਕ - ਮੁੰਡੇ ਨੇ ਰੋਟੀ ਖਾਧੀ ਅਤੇ ਸਕੂਲ ਗਿਆ ।

      • ਸਾਧਾਰਨ ਵਾਕ - ਉਹ ਈਮਾਨਦਾਰ ਹੋਣ ਤੋਂ ਛੁੱਟ ਮਿਹਨਤੀ ਵੀ ਹੈ ।

      • ਸੰਯੁਕਤ ਵਾਕ - ਉਹ ਈਮਾਨਦਾਰ ਵੀ ਹੈ ਅਤੇ ਮਿਹਨਤੀ ਵੀ ।

      • ਸਾਧਾਰਨ ਵਾਕ - ਉਹ ਜੂਆ ਖੇਡਣ ਦੇ ਕਾਰਨ ਕੰਗਾਲ ਹੋ ਗਿਆ ਹੈ।

      • ਸੰਯੁਕਤ ਵਾਕ - ਉਹ ਜੂਆ ਖੇਡਦਾ ਹੈ, ਇਸ ਲਈ ਕੰਗਾਲ ਹੋ ਗਿਆ ਹੈ ।

      • ਸਾਧਾਰਨ ਵਾਕ - ਉਹ ਆ ਕੇ ਰੌਲਾ ਪਾਉਣ ਲੱਗ ਪਿਆ ।

      • ਸੰਯੁਕਤ ਵਾਕ - ਉਹ ਆਇਆ ਅਤੇ ਰੌਲਾ ਪਾਉਣ ਲੱਗ ਪਿਆ ।

    9. ਸਾਧਾਰਨ ਵਾਕਾਂ ਤੋਂ ਮਿਸ਼ਰਤ ਵਾਕਾਂ ਦਾ ਵਟਾਂਦਰਾ :-

      • ਸਾਧਾਰਨ ਵਾਕ - ਮਿਹਨਤ ਕਰਨ ਵਾਲਾ ਸਦਾ ਸਫ਼ਲ ਹੁੰਦਾ ਹੈ ।

      • ਮਿਸ਼ਰਤ ਵਾਕ - ਜੋ ਮਿਹਨਤ ਕਰਦਾ ਹੈ ਉਹ ਸਫ਼ਲ ਹੁੰਦਾ ਹੈ ।

      • ਸਾਧਾਰਨ ਵਾਕ - ਮੈਨੂੰ ਤੇਰੇ ਆਉਣ ਦਾ ਕੋਈ ਪਤਾ ਨਹੀਂ ਸੀ ।

      • ਮਿਸ਼ਰਤ ਵਾਕ - ਮੈਨੂੰ ਕੋਈ ਪਤਾ ਨਹੀਂ ਸੀ ਕਿ ਤੂੰ ਆ ਰਿਹਾ ਹੈਂ ।

      • ਸਾਧਾਰਨ ਵਾਕ - ਉਹ ਮੇਰੇ ਕੁੱਤੇ ਨਾਲ ਖੇਡ ਰਿਹਾ ਸੀ ।

      • ਮਿਸ਼ਰਤ ਵਾਕ - ਜਿਸ ਕੁੱਤੇ ਨਾਲ ਉਹ ਖੇਡ ਰਿਹਾ ਸੀ, ਉਹ ਮੇਰਾ ਹੈ ।

    10. ਸੰਯੁਕਤ ਵਾਕਾਂ ਤੋਂ ਮਿਸ਼ਰਤ ਵਾਕਾਂ ਦਾ ਵਟਾਂਦਰਾ :-

      • ਸੰਯੁਕਤ ਵਾਕ - ਮੈਂ ਸਰਜਰੀ ਕਰਵਾਈ ਅਤੇ ਬਹੁਤ ਠੀਕ ਹੋ ਗਿਆ ਹਾਂ ।

      • ਮਿਸ਼ਰਤ ਵਾਕ - ਮੈਂ ਬਹੁਤ ਠੀਕ ਹੋ ਗਿਆ ਹਾਂ ਕਿਉਂਕਿ ਮੈਂ ਸਰਜਰੀ ਕਰਵਾਈ ਸੀ ।

      • ਸੰਯੁਕਤ ਵਾਕ - ਉਹ ਸੂਮ ਹੈ, ਪਰ ਆਏ ਗਏ ਦੀ ਬਹੁਤ ਸੇਵਾ ਕਰਦਾ ਹੈ ।

      • ਮਿਸ਼ਰਤ ਵਾਕ - ਭਾਵੇਂ ਉਹ ਸੂਮ ਹੈ ਫਿਰ ਵੀ ਆਏ ਗਏ ਦੀ ਬਹੁਤ ਸੇਵਾ ਕਰਦਾ ਹੈ ।

      • ਸੰਯੁਕਤ ਵਾਕ - ਉਹ ਗਰੀਬ ਤਾਂ ਹੈ ਪਰ ਦਾਨੀ ਹੈ ।

      • ਮਿਸ਼ਰਤ ਵਾਕ - ਭਾਵੇਂ ਉਹ ਗਰੀਬ ਹੈ ਪਰ ਦਾਨੀ ਹੈ ।

    ਵਾਕ-ਜੋੜ ( Synthesis of Sentences )

    ਦੋ ਜਾਂ ਦੋ ਤੋਂ ਵਧੀਕ ਵਾਕਾਂ ਨੂੰ (ਬਿਨਾਂ ਅਰਥ ਵਿੱਚ ਫ਼ਰਕ ਪਾਇਆਂ ) ਜੋੜ ਕੇ ਇਕ ਵਾਕ ਬਨਾਉਣ ਨੂੰ ਵਾਕ-ਜੋੜ ਆਖਦੇ ਹਨ । ਵਾਕ-ਜੋੜ ਲਈ ਕੇਵਲ ਸਾਧਾਰਨ ਵਾਕ ਹੀ ਦਿੱਤੇ ਜਾਂਦੇ ਹਨ।

      ਵਾਕ-ਜੋੜ ਤਿੰਨ ਤਰ੍ਹਾਂ ਨਾਲ ਕੀਤਾ ਜਾਂਦਾ ਹੈ :-

    1. ਸਾਧਾਰਨ ਵਾਕਾਂ ਨੂੰ ਜੋੜ ਕੇ ਸਾਧਾਰਨ ਵਾਕ ਬਨਾਉਣਾ ।

    2. ਸਾਧਾਰਨ ਵਾਕ ਜੋੜ ਕੇ ਸੰਯੁਕਤ ਵਾਕ ਬਨਾਉਣਾ ।

    3. ਸਾਧਾਰਨ ਵਾਕ ਜੋੜ ਕੇ ਮਿਸ਼ਰਤ ਵਾਕ ਬਨਾਉਣਾ ।

    ਪਹਿਲਾ ਢੰਗ :-

      ਇਹ ਹੋਏ ਤਿੰਨ ਸਾਧਾਰਨ ਵਾਕ:-

    1. ਘੜੀ ਟੁੱਟ ਗਈ ।

    2. ਘੜੀ ਦਾ ਮੁੱਲ 100 ਰੁਪੈ ਸੀ ।

    3. ਘੜੀ ਪਰਸੋਂ ਟੁੱਟ ਗਈ ।

      ਨਵਾਂ ਸਾਂਧਾਰਨ ਵਾਕ - ਸੌ ਰੁਪੈ ਦੀ ਘੜੀ ਪਰਸੋਂ ਟੁੱਟ ਗਈ ।

      ਸਾਧਾਰਨ ਵਾਕ:-

    4. ਅਮਰਜੀਤ ਬਾਰਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੈ ।

    5. ਉਹ ਗੌਰਮੈੰਟ ਕਾਲਜ ਹੁਸ਼ਿਆਰ ਪੁਰ ਵਿੱਚ ਪੜ੍ਹਦਾ ਹੈ ।

      ਨਵਾਂ ਸਾਧਾਰਨ ਵਾਕ - ਅਮਰਜੀਤ ਗੌਰਮੈੰਟ ਕਾਲਜ ਹੁਸ਼ਿਆਰ ਪੁਰ ਦੀ ਬਾਰਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੈ ।

      ਸਾਧਾਰਨ ਵਾਕ:-

    6. ਉਸ ਕੋਲ ਇਕ ਖ਼ੇਤ ਹੈ ।

    7. ਉਹ ਖ਼ੇਤ ਵਿੱਚ ਸਬਜ਼ੀਆਂ ਬੀਜਦਾ ਹੈ ।

    8. ਉਸ ਨੂੰ ਸਬਜ਼ੀਆਂ ਵਿੱਚੋਂ ਚੰਗੀ ਕਮਾਈ ਹੈ ।

      ਨਵਾਂ ਸਾਧਾਰਨ ਵਾਕ - ਉਸ ਕੋਲ ਸਬਜ਼ੀਆਂ ਬੀਜ ਕੇ ਚੰਗੀ ਕਮਾਈ ਕਰਨ ਲਈ ਇਕ ਖ਼ੇਤ ਹੈ ।

      ਦੂਜਾ ਢੰਗ :-

      ਸਾਧਾਰਨ ਵਾਕ:-

    9. ਉਹ ਸਕੂਲ ਜਾਂਦਾ ਹੈ ।

    10. ਉਹ ਉਥੇ ਸਾਰਾ ਦਿਨ ਪੜ੍ਹਦਾ ਰਹਿੰਦਾ ਹੈ ।

      ਨਵਾਂ ਸੰਯੁਕਤ ਵਾਕ - ਉਹ ਸਕੂਲ ਜਾਂਦਾ ਹੈ ਅਤੇ ਉਥੇ ਸਾਰਾ ਦਿਨ ਪੜ੍ਹਦਾ ਹੈ ।

      ਸਾਧਾਰਨ ਵਾਕ:-

    11. ਉਸ ਦਾ ਕਹਿਣਾ ਠੀਕ ਹੈ ।

    12. ਇਹ ਸੜਕ ਦਿੱਲੀ ਜਾਂਦੀ ਹੈ ।

    13. ਦਿੱਲੀ ਇਥੋਂ 300 ਮੀਲ ਹੈ ।

      ਨਵਾਂ ਸੰਯੁਕਤ ਵਾਕ - ਉਸ ਦਾ ਕਹਿਣਾ ਠੀਕ ਹੈ ਕਿ ਇਹ ਸੜਕ ਦਿੱਲੀ ਜਾਂਦੀ ਹੈ ਅਤੇ ਦਿੱਲੀ ਇਥੋਂ 300 ਮੀਲ ਹੈ ।

      ਤੀਜਾ ਢੰਗ :-

      ਸਾਧਾਰਨ ਵਾਕ:-

    14. ਉਹ ਇਥੇ ਕਲ੍ਹ ਆਇਆ ।

    15. ਮੈਨੂੰ ਉਸ ਦੇ ਆਉਣ ਦਾ ਕਾਰਨ ਪਤਾ ਨਹੀਂ ।

      ਨਵਾਂ ਮਿਸ਼ਰਤ ਵਾਕ - ਮੈਨੂੰ ਪਤਾ ਨਹੀਂ ਕਿ ਉਹ ਇਥੇ ਕਲ੍ਹ ਕਿਉਂ ਆਇਆ ।

      ਸਾਧਾਰਨ ਵਾਕ:-

    16. ਉਸ ਨੂੰ ਪੁਸਤਕ ਮਿਲ ਗਈ ਹੈ ।

    17. ਤੁਸਾਂ ਇਹ ਪੁਸਤਕ ਪਰਸੋਂ ਦੁਪਹਿਰੇ ਉਸ ਨੂੰ ਭੇਜੀ ਸੀ ।

      ਨਵਾਂ ਮਿਸ਼ਰਤ ਵਾਕ -ਜਿਹੜੀ ਪੁਸਤਕ ਤੁਸਾਂ ਉਸ ਨੂੰ ਪਰਸੋਂ ਭੇਜੀ ਸੀ, ਉਹ ਉਸ ਨੂੰ ਮਿਲ ਗਈ ਹੈ ।

      ਸਾਧਾਰਨ ਵਾਕ:-

    18. ਮਨਮੀਤ ਖੁਸ਼ ਹੈ ।

    19. ਉਹ ਪਾਸ ਹੋ ਗਿਆ ਹੈ ।

      ਨਵਾਂ ਮਿਸ਼ਰਤ ਵਾਕ - ਮਨਮੀਤ ਖੁਸ਼ ਹੈ ਕਿ ਉਹ ਪਾਸ ਹੋ ਗਿਆ ਹੈ ।

    ਵਾਕ-ਜੋੜ ( Resolution of Sentences )

    ਕਿਸੇ ਸਾਧਾਰਨ, ਮਿਸ਼ਰਤ ਵਾਕਾਂ ਜਾਂ ਸੰਯੁਕਤ ਵਾਕਾਂ ਨੂੰ ਉਸ ਦੇ ਅਰਥਾਂ ਵਿੱਚ ਫ਼ਰਕ ਆਉਣ ਤੋਂ ਬਿਨਾਂ ਸਾਧਾਰਨ ਵਾਕਾਂ ਵਿੱਚ ਬਦਲ ਦੇਣ ਨੂੰ ਵਾਕ-ਜੋੜ ਆਖਿਆ ਜਾਂਦਾ ਹੈ ।

      ਇਹ ਤਿੰਨ ਤਰ੍ਹਾਂ ਨਾਲ ਤੋੜਿਆ ਜਾ ਸਕਦਾ ਹੈ:-

    1. ਇਕ ਵੱਡੇ ਸਾਧਾਰਨ ਵਾਕ ਨੂੰ ਤੋੜ ਕੇ ਉਸ ਤੋਂ ਦੋ ਜਾਂ ਵਧ ਸਾਧਾਰਨ ਵਾਕ ਬਣਾਉਣੇ ।

    2. ਮਿਸ਼ਰਤ ਵਾਕ ਨੂੰ ਤੋੜ ਕੇ ਸਾਧਾਰਨ ਵਾਕ ਬਨਾਉਣੇ ।

    3. ਸੰਯੁਕਤ ਵਾਕ ਨੂੰ ਤੋੜ ਕੇ ਸਾਧਾਰਨ ਵਾਕ ਬਨਾਉਣੇ ।

    ਪਹਿਲਾ ਢੰਗ:-

      ਸਾਧਾਰਨ ਵਾਕ:-   ਮੈਂ ਪੁਸਤਕ ਲੈਣ ਲਈ ਬਾਜ਼ਾਰ ਜਾ ਰਿਹਾ ਹਾਂ ।

    1. ਮੈਂ ਬਾਜ਼ਾਰ ਜਾ ਰਿਹਾ ਹਾਂ ।

    2. ਮੈਂ ਪੁਸਤਕ ਲੈਣ ਲਈ ਜਾ ਰਿਹਾ ਹਾਂ ।

      ਸਾਧਾਰਨ ਵਾਕ:-   ਮੈਂ ਚੱਕੀ ਵਿੱਚ ਪੀਸੀ ਹੋਈ ਮਕੱਈ ਦੀ ਰੋਟੀ ਮੱਖਣ ਨਾਲ ਚੋਪੜੀ ਹੋਈ ਖਾਂਦਾ ਹਾਂ ।

    3. ਮੈਂ ਰੋਟੀ ਖਾਂਦਾ ਹਾਂ ।

    4. ਰੋਟੀ ਮੱਕਈ ਦੀ ਹੈ ।

    5. ਮਕੱਈ ਚੱਕੀ ਵਿੱਚ ਪੀਸੀ ਹੋਈ ਹੈ ।

    6. ਰੋਟੀ ਮੱਖਣ ਨਾਲ ਚੋਪੜੀ ਹੋਈ ਹੈ ।

      ਦੂਜਾ ਢੰਗ:-

      ਮਿਸ਼ਰਤ ਵਾਕ:-   ਅਵਤਾਰ ਸਿੰਘ ' ਦੀਪਕ ' ਜੋ ਬੀ. ਐਸ. ਸੀ., ਬੀ. ਟੀ. ਦੀ ਪ੍ਰੀਖਿਆ ਵਿਚੋਂ ਦੂਜੇ ਦਰਜੇ 'ਤੇ ਰਿਹਾ ਹੈ, ਇਕ ਚੰਗਾ ਸਾਹਿਤਕ ਲੇਖਕ ਬਣ ਗਿਆ ਹੈ ।

    7. ਅਵਤਾਰ ਸਿੰਘ ' ਦੀਪਕ ' ਬੀ. ਐਸ. ਸੀ. , ਬੀ. ਟੀ. ਦੀ ਪ੍ਰੀਖਿਆ ਵਿਚੋਂ ਦੂਜੇ ਦਰਜੇ 'ਤੇ ਰਿਹਾ ਹੈ।

    8. ਅਵਤਾਰ ਸਿੰਘ ' ਦੀਪਕ ' ਇਕ ਚੰਗਾ ਸਾਹਿਤਕ ਲੇਖਕ ਬਣ ਗਿਆ ਹੈ ।

      ਤੀਜਾ ਢੰਗ:-

      ਸੰਯੁਕਤ ਵਾਕ:-   ਰਵਿਦਾਸ ਜੀ ਜ਼ਾਤ ਦੇ ਚੁਮਾਰ ਸਨ, ਆਪਣੀ ਹੱਥੀਂ ਕਿਰਤ ਕਰਦੇ ਸਨ ਪਰ ਕਿਸੇ ਕੋਲੋਂ ਹੱਥ ਅੱਡ ਕੇ ਨਹੀਂ ਮੰਗਦੇ ਸਨ, ਸਗੋਂ ਹੱਥੋਂ ਦੇਣਾ ਆਪਣਾ ਫ਼ਰਜ਼ ਸਮਝਦੇ ਸਨ ।

    9. ਰਵਿਦਾਸ ਜੀ ਜ਼ਾਤ ਦੇ ਚੁਮਾਰ ਸਨ ।

    10. ਉਹ ਹੱਥੀਂ ਕਿਰਤ ਕਰਦੇ ਸਨ ।

    11. ਕਿਸੇ ਕੋਲੋਂ ਹੱਥ ਅੱਡ ਕੇ ਨਹੀਂ ਮੰਗਦੇ ਸਨ ।

    12. ਉਹ ਹੱਥੋਂ ਦੇਣਾ ਆਪਣਾ ਫ਼ਰਜ਼ ਸਮਝਦੇ ਸਨ ।

    ਗੁੰਝਲਦਾਰ ਵਾਕ - Complex sentences)

  • ਵਾਕ ਜੋੜ - Synthesis of sentences)

  • ਵਾਕ ਜੋੜ - Resolution of sentences)

  • Back to previous page