ਗੁਰਬਾਣੀ ਅਨੁਸਾਰ ਪੂਰਬਲੇ ਕਰਮ: - ਚਮਕੌਰ ਸਿੰਘ
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਾਹਾਈ ॥(ਪੰਨਾ 701)
ਇਕ ਵੀਰ ਨੇ " ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਾਹਾਈ॥ ਦੇ ਅਰਥ ਵਾਸਤੇ ਸੁਆਲ ਕੀਤਾ ਹੈ। ਇਸਦਾ ਉੱਤਰ ਲਭਣ ਲਈ ਸਾਨੂੰ ਪੂਰਾ ਸ਼ਬਦ ਅਤੇ ਉਸਦਾ ਭਾਵ ਅਰਥ ਲਭਣਾ ਚਾਹੀਦਾ ਹੈ।
ਪਰ ਪਹਿਲਾਂ ਸਭ ਤੋਂ ਜਰੂਰੀ ਹੈ ਕਿ ‘ਪੂਰਬ’ ਸ਼ਬਦ ਦੇ ਅਰਥ ਦੇਖੀਏ ਕਿ ਭਾਈ ਕਾਹਨ ਸਿੰਘ ਨਾਭਾ ਨੇ ਅਤੇ ਗੁਰਬਾਣੀ ਵਿਆਕਰਨ ਦੇ ਮਾਹਰਾਂ ਨੇ ਇਸ ਦੇ ਅਰਥ ਕੀ ਲਿਖੇ ਹਨ।
ਅਤੇ ਫੇਰ ਦੇਖੀਏ ਕਿ ਸਾਡੇ ਪਹਿਲੇ ਟੀਕਾਕਾਰਾਂ ਨੇ ਕੀ ਲਿਖਿਆ ਹੈ ਅਤੇ ਗੁਰਬਾਣੀ ਵਿੱਚ ਆਏ ਸ਼ਬਦ ਨੂੰ ਰਹਾਉ ਵਾਲੀ ਪੰਗਤੀ ਨਾਲ ਮਿਲਾ ਕੇ ਦੇਖੀਏ ਕਿ ਇਸ ਦੇ ਅਰਥ ਕਿਵੇਂ ਬਣਦੇ ਹਨ।
ਬੜੀ ਹੈਰਾਨੀ ਹੋਈ ਹੈ ਕਿ ਜਿੰਨੇ ਵੀ ਟੀਕਾਕਾਰ ਹੋਏ ਹਨ ਉਨਾਂ ਜਦੋਂ ਵੀ ਪੂਰਬ ਸ਼ਬਦ ਆਇਆ ਇੱਕ ਦੋ ਥਾਂਵਾ ਨੂੰ ਛੱਡ ਕੇ ਸਿਧਾ ਹੀ ਪੂਰਬਲੇ ਜਨਮਾਂ ਨਾਲ ਜੋੜ ਦਿਤਾ, ਜਦੋਂ ਕਿ ਰਹਾਉ ਵਾਲੀ ਪੰਗਤੀ ਅਤੇ ਸ਼ਬਦ ਦੇ ਪ੍ਰਕਰਣ ਨੂੰ ਦੇਖੀਏ ਤਾਂ ਅਰਥ ਕੁਝ ਹੋਰ ਬਣਦੇ ਹਨ।
ਪੂਰਬ ਸ਼ਬਦ ਦੇ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਕਿ ਇਹ (1) ਵਿਸ਼ੇਸ਼ਣ, ਪਹਿਲਾ ਜਾਂ ਪ੍ਰਥਮ ਅਤੇ ਉਦਾਹਰਣ ਦਿਤੀ : ਪੂਰਬ ਜਨਮ ਕੇ ਮਿਲੇ ਸੰਜੋਗੀ . . . . . ॥; ਦੂਜਾ (2) ਮਤਲਬ ਹੈ ਦਿਸ਼ਾ ਅਤੇ ਨਾਂਵ ਹੈ॥ ਪੂਰਬ ਅਤੇ ਪੂਰਵ ਦੋਵਾਂ ਦਾ ਮਤਲਬ ਇੱਕ ਹੀ ਹੈ॥
ਪੂਰਬਿ, ਪੂਰਬੀ, ਜਾਂ ਪੂਰਬੀਆ, ਪੂਰਬਲਾ, ਪੂਰਬਲੇ ਇਸਦੇ ਕਾਰਕ ਸਾਧਨ ਹਨ। ਭਾਵ: ਇਂਨ੍ਹਾਂ ਲਗੀਆਂ ਲਗਾਂ ਮਾਤਰਾਂ ਦੇ ਕਾਰਕਾਂ ਅਨੁਸਾਰ ਅਰਥ ਨਿਕਲਦੇ ਹਨ, ਜਿਵੇ "ਪੂਰਬਿ " ਪੂਰਬ ਵਿਚ; ਜਾਂ ਪੂਰਬ ਨਾਲ, ਆਦਿ।
" ਪੂਰਬੀ " ਸ਼ਬਦ ਗਾਉੜੀ ਪੂਰਬੀ ਰਾਗ ਨਾਲ ਹੀ ਆਇਆ ਹੈ। ਹੋਰ ਕਿਤੇ ਵੀ ਗੁਰਬਾਣੀ ਵਿੱਚ ਨਹੀਂ ਆਇਆ।
ਪੂਰਬੀਆ ਸ਼ਬਦ ਕਦੇ ਵੀ ਗੁਰਬਾਣੀ ਵਿੱਚ ਨਹੀਂ ਆਇਆ॥
ਪੂਰਬ ਸ਼ਬਦ 10 ਵਾਰੀ ਅਤੇ ਪੂਰਬਿ ਸ਼ਬਦ 76 ਵਾਰਾ ਗੁਰਬਾਣੀ ਵਿੱਚ ਆਇਆ ਹੈ। ਹੁਣ ਆਪਾਂ ਸਿਰਫ ਪੂਰਬ ਸ਼ਬਦ ਦੀਆਂ ਹੀ ਉਦਾਹਰਣਾਂ ਲਵਾਂਗੇ ; ਜਿਵੇਂ :-
ਜਿਤੜੇ ਫਲ ਮਨਿ ਬਾਛੀਅਹਿ (ਸ਼ੁੱਧ ਉਚਾਰਨ = ਬਾਛੀਅਹਿਂ ) ਤਿਤੜੇ ਸਤਿਗੁਰ ਪਾਸਿ ॥ ਪੂਰਬ ਲਿਖੇ ਪਾਵਣੇ, ਸਾਚੁ ਨਾਮੁ ਦੇ ਰਾਸਿ ॥ ਸਤਿਗੁਰ ਸਰਣੀ ਆਇਆਂ, ਬਾਹੁੜਿ ਨਹੀ ਬਿਨਾਸੁ ॥ ਹਰਿ ਨਾਨਕ ਕਦੇ ਨ ਵਿਸਰਉ (ਸ਼ੁੱਧ ਉਚਾਰਨ = ਵਿਸਰਉਂ ) ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥ - ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੫੨
ਜਿਸ ਦੀ ਰਹਾਉ ਵਾਲੀ ਪੰਗਤੀ ਹੈ :
ਮੇਰੇ ਸਾਜਨ ! ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ , ਪੂਰਨ ਹੋਵੈ ਘਾਲ ॥੧॥ ਰਹਾਉ ॥ - ਸਿਰੀਰਾਗੁ (ਮ: ੫) ਗੁਰੂ ਗ੍ਰੰਥ ਸਾਹਿਬ - ਅੰਕ ੫੨
(1) ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਪਿਛਲੇ ਜਨਮਾਂ ਦੀ ਕੀਤੀ ਕਮਾਈ ਦੇ ਫਲ ਮਿਲਦੇ ਹਨ। (2) ਸ਼ਰੋਮਣੀ ਕਮੇਟੀ ਲਿਖਦੀ ਹੈ ਕਿ ਧੁਰ ਤੋਂ ਲਿਖੇ ਹੋਏ ਨੇ ਅਤੇ (3 ) ਫਰੀਦ ਕੋਟੀਏ ਟੀਕੇ ਵਾਲੇ ਲਿਖਦੇ ਹਨ ਕਿ ਪੂਰਬ ਜਨਮ ਦੇ ਕੀਤੇ ਪੁੰਨ ਦੇ ਫਲ ਮਿਲਦੇ ਹਨ।
ਮੈਂ ਇੰਨ੍ਹਾਂ ਤਿੰਨਾ ਨਾਲ ਹੀ ਸਹਿਮਤ ਨਹੀਂ । ਕਿਉਂਕਿ ਜੇ " ਧੁਰ ਤੋਂ " ਕਰਦੇ ਹਾਂ ਤਾਂ ਇਹ ਅਪਾਦਾਨ ਬਣ ਜਾਂਦਾ ਹੈ ।
ਜਦੋਂ ਕਿ ਇਹ ਵਿਸ਼ੇਸ਼ਣ ਹੈ " ਲਿਖੇ " ਹੋਏ ਦਾ।
ਇਸੇ ਤਰ੍ਹਾਂ ਸਾਹਿਬ ਸਿੰਘ ਅਤੇ ਫਰੀਦ ਕੋਟੀਆ ਇਸ ਵਿਚ “ ਪਿਛਲੇ ਜਨਮ “ ਸ਼ਬਦ ਧੱਕੇ ਨਾਲ ਹੀ ਵਾੜਦੇ ਹਨ ਜਦੋਂ ਕਿ ਰਹਾਉ ਵਾਲੀ ਪੰਗਤੀ ਅਤੇ ਇਹ ਪੂਰਾ ਪਦ ਵਰਤਮਾਨ ਕਾਲ ਵਿੱਚ ਹੈ।
ਇਥੋਂ ਤੱਕ ਕਿ ਇਸ ਵਿਚ ਕਿਰਿਆ " ਦੇ ” ਹੈ ; ਭਾਵ ਦਿੰਦਾ ਹੈ। ਕੌਣ- ਪ੍ਰਭੂ॥ ਸੋ ਏਥੇ ਪੂਰਬ ਲਿਖੇ ਦਾ ਮਤਲਬ ਹੈ ਜਿਹੜੇ ਸਾਡੇ ਪਹਿਲੇ ਸੰਸਕਾਰ ਬਣੇ ਹੋਏ ਹਨ ਉਨਾਂ ਦੇ ਮੁਤਾਬਕ ਹੀ ਪ੍ਰਭੂ ਅਟੱਲ ਨਾਮ ਦਾ ਸਰਮਾਇਆ ਦਿੰਦਾ ਹੈ।
ਗਲ ਏਥੇ ਸੰਸਕਾਰਾਂ ਦੀ ਹੈ ਜਿਸਦਾ ਸੰਗਰਹਿ ਸਾਡੇ ਹਿਰਦੇ ਵਿੱਚ ਲਿਖਿਆ ਹੋਇਆ ਹੈ, ਅਤੇ ਉਹ ਹੀ ਸਾਨੂੰ ਮਿਲਦਾ ਹੈ।
ਤੁਸੀਂ ਆਪ ਚੈੱਕ ਕਰ (ਪਰਖ) ਲਵੋ ਕਿ ਟੀਕੇ ਵਾਲਿਆਂ ਕੀ ਲਿਖਿਆ ਹੈ, ਹੁਣ ਅਗਲਾ ਸ਼ਬਦ ਦੇਖ ਲਵੋ।
ਸਿਰੀਰਾਗੁ ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਪੰਨਾ ੮੮
ਇਸ ਦੇ ਅਰਥ ਵੀ ਦੇਖ ਲਵੋ ਸਾਹਿਬ ਸਿੰਘ ਜੀ ਹੋਰਾਂ ਇਹ ਗਲ ਕੀਤੀ ਹੈ ਕਿ ਪਹਿਲੇ ਕੀਤੇ ਕੰਮਾ ਦੇ ਬਣੇ ਸੰਸਕਾਰਾਂ ਨੂੰ ਮੇਟਿਆ ਨਹੀਂ ਜਾ ਸਕਦਾ, ਪਰ ਨਾਲ ਉਂਨਾਂ ਬਰੈਕਟ ਵਿੱਚ ਪਾ ਦਿਤਾ ਕਿ ਪਿਛਲੇ ਜਨਮਾਂ ਦੇ ਕੀਤੇ ਕੰਮਾਂ ਦੇ ਕਰਕੇ। ਉਨਾਂ ਵੀ ਪਿਛਲੇ ਜਨਮ ਨੂੰ ਧੱਕੇ ਨਾਲ ਹੀ ਵਾੜ ਦਿੱਤਾ।
ਪਰ ਅਸਲ ਗਲ ਹੈ ਕਿ ਮਨੁਖ ਜਦੋਂ ਬਾਲ ਅਵਸਥਾ ਤੋਂ ਬਾਹਰ ਆਉਂਦਾ ਹੈ, ਉਸ ਸਮੇਂ ਤੋਂ ਲੈ ਕੇ ਜਿਹੜੇ ਵੀ ਉਸ ਦੇ ਵਿਚਾਰ ਬਣਦੇ ਹਨ ਜਾਂ ਸੰਸਕਾਰ ਬਣਦੇ ਹਨ ਉਹ ਉਸਦੇ ਕੀਤੇ ਕੰਮਾਂ ਕਰਕੇ ਹੀ ਬਣਦੇ ਹਨ। ਇਸ ਵਿੱਚ ਜਿਨੈਟਿਕ ਦਾ ਰੋਲ ਵੀ ਹੈ ਅਤੇ ਉਸਦੇ ਆਲੇ ਦੁਆਲੇ ਦੇ ਹਾਲਾਤਾਂ ਦਾ ਵੀ ਹੈ। ਇੰਨ੍ਹਾਂ ਨੂੰ ਰਲਾ ਕੇ ਪਹਿਲੇ ਸੰਸਕਾਰ ਕਿਹਾ ਗਇਆ ਹੈ।
ਅੱਜ ਤੋਂ ਪਹਿਲਾ ਸਮਾਂ ਜੋ ਵੀ ਸੀ, ਪੂਰਬ ਸਮਾਂ ਸੀ। ਹਾਂ ਅੱਜ ਤੋਂ ਪਹਿਲਾਂ ਦੇ ਸਮੇਂ ਵਿੱਚ ਬਿਰਤੀ ਵੀ ਹੋਰ ਸੀ। ਜਿਹੋ ਜਿਹੀ ਬਿਰਤੀ ਸੀ ਉਹੋ ਜਿਹਾ ਜਨਮ ਸੀ। ਉਹੋ ਜਿਹੇ ਉਸਦੇ ਸੰਸਕਾਰ ਸੀ। ਇੰਨ੍ਹਾਂ ਬਣੇ ਸੰਸਕਾਰਾਂ ਦੇ ਸੰਗਰਹਿ ਸਾਡੇ ਮਨ 'ਤੇ ਉਕਰ ਜਾਂਦੇ ਹਨ। ਭਾਵ ਅਸਰ ਕਰਦੇ ਹਨ। ਇਹ ਇੱਕ ਵਾਰਾਂ ਬਣ ਗਏ ਫਿਰ ਮਿਟ ਨਹੀਂ ਸਕਦੇ। ਕਿਉਂਕਿ ਕੋਈ ਵੀ ਪਾਸਟ (ਭੂਤ ਕਾਲ) ਵਿੱਚ ਜਾ ਕੇ ਕੀਤੇ ਹੋਏ ਨੂੰ ਉਲਟਾ ਨਹੀਂ ਕਰ ਸਕਦਾ। ਇਹ ਹੀ ਗੁਰੂ ਨੇ ਗਲ ਕੀਤੀ ਹੈ। ਕਿ ਕੋਈ ਵੀ ਪਹਿਲਾਂ ਕੀਤੇ ਕੰਮਾਂ ਦੇ ਸੰਸਕਾਰਾਂ ਨੂੰ ਮੇਟ ਨਹੀਂ ਸਕਦਾ।
ਅਗਲਾ ਸ਼ਬਦ :
ਟੀਕਿਆਂ ਵਾਲਿਆਂ ਨੇ ਠੀਕ ਹੀ ਅਰਥ ਕੀਤੇ ਹਨ, ਬਸ ਸਾਹਿਬ ਸਿੰਘ ਜੀ ਨੇ ਹੋਰ ਇਸ ਗਲ ਨੂੰ ਖੋਲ੍ਹਿਆ ਹੈ ਕਿ ਪੂਰਬਲੇ ਕਰਮਾਂ ਕਰਕੇ ਸੰਸਕਾਰ ਕਿਵੇਂ ਬਣੇ। ਪਰ ਇੱਕ ਵੱਖਰੇ ਲੇਖ ਰਾਹੀਂ ਉਨਾਂ ਬਹੁਤ ਵਧੀਆ ਲਿਖਿਆ ਹੈ ਕਿ ਏਸੇ ਜਨਮ ਵਿੱਚ ਬੰਦੇ ਦੇ ਸੰਸਕਾਰ ਬਣਦੇ ਹਨ। ਅਜ ਤੋਂ ਪਹਿਲਾਂ ਕੀਤੇ ਹੋਏ ਕਰਮ ਪੂਰਬਲੇ ਕਰਮ ਹਨ।
ਅਗਲਾ ਸ਼ਬਦ :
- ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੨੦੪
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ ਪਾਇ ਲਗਉ ( ਲਗਉਂ ) ਮੋਹਿ ਕਰਉ (ਕਰਉਂ ) ਬੇਨਤੀ, ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥ - ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੨੦੪
ਸ਼੍ਰੋਮਣੀ ਕਮੇਟੀ ਦੇ ਟੀਕੇ ਨੇ ਪੂਰਬਲੇ ਕੀਤੇ ਕਰਮ ਜਦੋਂ ਉਘੜ ਪਏ ਲਿਖਿਆ ਹੈ। ਫਰੀਦਕੋਟੀ ਪੂਰਬਲੇ ਕੀਤੇ ਕੰਮਾਂ ਦੇ ਫਲ ਉਘੜ ਪਏ ਲਿਖਦਾ ਹੈ ਅਤੇ ਸਾਹਿਬ ਸਿੰਘ ਜੀ ਪਿਛਲੇ ਜਨਮ ਵਿੱਚ ਕੀਤੇ ਕਰਮ ਦੇ ਅੰਗੂਰ ਫੁਟ ਪਏ ਲਿਖਦਾ ਹੈ। ਪਰ ਜੇ ਰਹਾਉ ਵਾਲੀ ਪੰਗਤੀ ਦੇਖੀਏ ਤਾਂ ਗੁਰੂ ਸਾਹਿਬ ਹੁਣ ਐਸੇ ਜੀਵਨ ਦੀ ਗਲ ਕਰਦੇ ਹਨ ਕਿ ਮੈਨੂੰ ਪ੍ਰਭੂ ਮਿਲਨ ਦੀ ਤਾਂਘ ਲਗ ਗਈ ਹੈ ਇਸ ਕਰਕੇ ਜੇ ਮੈਨੂੰ ਚੰਗੀ ਕਿਸਮਤ ਨਾਲ ਕੋਈ ਸੰਤ ਗੁਰੂ ਮਿਲ ਜਾਵੇ ਜੋ ਮੇਰਾ ਮਿਲਾਪ ਕਰਾ ਦੇਵੇ ਤਾਂ ਮੈਂ ਉਸਦੇ ਚਰਨੀ ਢਹਿ ਪਵਾਂ ਅਤੇ ਮਿਨਤ ਕਰਾਂ। ਪਰ ਜਦੋ ਮੇਰੇ ਪਿਛਲੇ ( ਜੋ ਕਲ ਵੀ ਸੀ ਅਤੇ ਅੱਜ ਤੋਂ ਦਿਨ, ਹਫਤੇ, ਮਹੀਨੇ ਸਾਲ ਵੀ ਪਹਿਲਾਂ ਸਨ) ਕੀਤੇ ਕੰਮਾਂ ਦੇ ਸੰਸਕਾਰਾਂ (ਜਿੰਦਗੀ ਵਿੱਚ ਅਪਣਾਏ ਗੁਣਾਂ ਦਾ ਨਤੀਜਾ) ਦਾ ਨਤੀਜਾ ਸਾਹਮਣੇ ਆ ਗਿਆ ਤਾਂ ਮੈਂ ਉਸ ਪ੍ਰਭੂ ਨੂੰ ਪਾ ਲਿਆ ਜਿਹੜਾ ਸਾਰੇ ਰਸਾਂ ਵਿੱਚ ਮੌਜੂਦ ਹੈ ਅਤੇ ਰਸਾਂ ਤੋਂ ਨਿਰਲੇਪ ਹੈ)।
ਅਰਥ: ਹੇ ਨਾਨਕ ! (ਆਖ —) ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਅਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ । ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ।੨।੨।੧੧੯।
ਅਗਲਾ ਸ਼ਬਦ
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਪੂਰਬ ਜਨਮ ਹਉ ਤਪ ਕਾ ਹੀਨਾ ॥੧॥ - ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ ੩੨੬
ਕਿਉਂਕਿ ਭਗਤ ਕਬੀਰ ਜੀ ਬਨਾਰਸ ਛੱਡਕੇ ਮਗਹਰ ਆ ਗਇਆ ਸੀ, ਤਾਂ ਲੋਗ ਉਸ ਨੂੰ ਕਹਿੰਦੇ ਸੀ ਕੀ ਭਗਤ ਕਬੀਰ ਜੀ ਜਿਵੇਂ ਮਛੀ ਨੇ ਪਾਣੀ ਤੋਂ ਬਿਨਾਂ ਦੁਖ ਪਾਇਆ ਹੈ (ਏਸੇ ਤਰ੍ਹਾਂ ਇੱਕ ਭਗਤ ਜਨ ਬਨਾਰਸ ਤੋਂ ਬਿਨਾਂ ਦੁਖ ਹੀ ਪਾਵੇਗਾ) ਮੈਨੂਂ ਕਹਿੰਦੇ ਹਨ ਕਿ ਮੈਂ ਪਿਛਲੇ ਜਨਮ ਦਾ ਤਪ ਨਹੀਂ ਕੀਤਾ।
ਇਹ ਸ਼ਬਦ ਸਾਰੇ ਟੀਕਿਆਂ ਵਾਲਿਆਂ ਠੀਕ ਲਿਖਿਆ ਹੈ। ਖਾਸ ਕਰ ਪ੍ਰੋ. ਸਾਹਿਬ ਸਿੰਘ ਜੀਂ ਜ਼ਿਆਦਾ ਗੱਲ ਨੂੰ ਖੋਲ੍ਹਿਆ ਹੈ।
ਅਗਲਾ ਸ਼ਬਦ :
ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ ੩੩੧
ਹੁਣ ਇਸ ਸ਼ਬਦ ਵਿੱਚ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਦੇ ਟੀਕੇ ਅਨੁਸਾਰ, ਪੂਰਬਲੇ ਕਰਮਾਂ ਨੂੰ ਕਿਹਾ ਹੈ ਅਤੇ ਦੂਜੇ ਟੀਕਿਆਂ ਵਾਲਿਆਂ ਨੇ ਪੂਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਕਰਕੇ। ਮੇਰਾ ਸੁਆਲ ਏਥੇ ਇਹ ਹੈ ਕਿ ਕਬੀਰ ਜੀ ਰਹਾਓ ਵਾਲੀ ਪੰਗਤੀ ਵਿੱਚ ਕਹਿੰਦੇ ਹਨ ਕਿ ਅਬ ਭਾਵ, ਹੁਣ ਮੇਰਾ ਰਾਮ ਮੇਰਾ ਮਦਦਗਾਰ ਬਣ ਗਿਆ ਹੈ ਅਤੇ ਮੈਂ ਜਨਮ ਮਰਨ ( ਦੇ ਵਹਿਮ ਨੂੰ) ਕਟ ਕੇ ਉਚੀ ਅਵਸਥਾ ਪਾ ਲਈ ਹੈ।
ਹੇ ਮੇਰੇ ਵੀਰ! ਇਹ ਪ੍ਰਭੂ ਨੇ ਮੇਰੇ 'ਤੇ ਆਪ ਮਿਹਰ ਕੀਤੀ ਹੈ ਅਤੇ ਮੇਰੇ ਅੰਦਰ ਭਗਤੀ ਪੱਕੀ ਕੀਤੀ। ਇਹ ਮੇਰੇ ਪਾਸਟ ( ਏਸੇ ਜਨਮ ਦੇ ਪਾਸਟ, ਭੂਤ ਕਾਲ ਵਿੱਚ) ਵਿੱਚ ਕੀਤੇ ਕਰਮਾਂ ਦੇ ਬਣੇ ਸੰਸਕਾਰਾਂ ਦੇ ਸੰਗਰਹਿ ਦਾ ਫਲ ਮਿਲਿਆ ਹੈ।
ਨੋਟ : -ਜਦੋਂ ਪਿਛਲੇ ਜਨਮਾਂ ਵਿੱਚ ਕਰਮ ਚੰਗੇ ਕੀਤੇ ਸਨ, ਤਾਂ ਉਸ ਵੇਲੇ ਉਸਦਾ ਜਨਮ ਮਰਨ ਕਿਉਂ ਨਹੀਂ ਕੱਟਿਆ? ਜੇ ਕਟਿਆ ਗਿਆ ਸੀ, ਤਾਂ ਦੁਬਾਰਾ ਫਿਰ ਉਸ ਨੂੰ ਮਨੁੱਖਾ ਜਨਮ ਕਿਵੇਂ ਮਿਲਿਆ? ਜਦੋਂ ਗੁਰਬਾਣੀ ਤਾਂ ਕਹਿੰਦੀ ਹੈ :
ਕੀ ਟੀਕਆਂ ਦੇ ਕੀਤੇ ਹੋਏ ਅਰਥ ਇੰਨਾ ਪੰਗਤੀਆਂ ਦੇ ਵਿਰੁਧ ਨਹੀਂ ਹਨ।
ਪੂਰਬ ਲਿਖਤ—ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖਾ ।
ਅਰਥ :— ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ, (ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ।੧।ਰਹਾਉ।
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ ਅਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ, ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ । ਮੈਨੂੰ ਤਾਂ ਉਸ ਨੇ ਬਿਨਾ ਦਾਮਾਂ ਦੇ ਆਪਣਾ ਗੋਲਾ ਬਣਾ ਲਿਆ ਹੈ ।੧।
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ, ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ, ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ, ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ।੨।
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ, ਮਾਇਆ ਦਾ ਬਲਦਾ ਭਾਂਬੜ ਬੁੱਝ ਗਿਆ ਹੈ; (ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ । ਪਾਣੀ ਵਿਚ, ਧਰਤੀ 'ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ; ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ।੩।
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ । ਹੇ ਪਿਆਰੇ ਵੀਰ ! (ਮੈਨੂੰ ਤਾਂ) ਜਨਮ ਦੇ ਪਿਛਲੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ) । ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ । ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ।੪।੪੦।
ਸ਼ਬਦ ਦਾ ਭਾਵ :—ਜਿਸ ਜੀਵ 'ਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਮਾਇਆ ਵਾਲੀ ਤਪਸ਼ ਮਿਟ ਜਾਂਦੀ ਹੈ ।ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਨਜ਼ਰ ਆਉਂਦਾ ਹੈ ।੪੦।
ਅਗਲਾ ਸ਼ਬਦ
- ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਪੰਨਾ ੩੪੬
ਐਥੇ ਵੀ ਟੀਕਿਆਂ ਵਾਲਿਆਂ ਨੇ ਮਥੇ ਦੇ ਭਾਗ ਪਿਛਲੇ ਜਨਮਾਂ ਦੇ ਕਰਮਾਂ ਦੇ ਫ਼ਲ ਹੀ ਲਇਆ ਹੈ। ਪਰ ਰਹਾਉ ਵਾਲੀ ਪੰਗਤੀ ਵਿੱਚ ਭਗਤ ਰਵਿਦਾਸ ਜੀ ਪੁਛਦੇ ਹਨ ਕਿ ਕੀ ਮੈਨੂੰ ਕੋਈ ਜਣਾ ਦੱਸ ਸਕਦਾ ਹੈ ਕਿ ਇਸ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਕਿਵੇਂ ਲੰਘਣਾ ਹੈ? ਮੈਂ ਇਥੇ ਪੂਰਾ ਸ਼ਬਦ ਪਾਉਂਦਾ ਹਾਂ ਤਾਂ ਕਿ ਪਾਠਕ ਦੇਖ ਲੈਣ ਕਿ ਭਗਤ ਜੀ ਪਿਛਲੇ ਚਾਰ ਪਹਿਰਿਆ ਵਿੱਚ ਆਪਣਾ ਰਸਤਾ ਕੀ ਦਸਦੇ ਹਨ।
ਗਉੜੀ ਬੈਰਾਗਣਿ ੴ ਸਤਿਗੁਰ ਪ੍ਰਸਾਦਿ ॥ - ਗਉੜੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ - ਪੰਨਾ ੩੪੬
ਪਹਿਲੇ ਪਹਿਰੇ ਵਿਚ ਓਸ ਵੇਲੇ ਦੀ ਜੁਗਾਂ ਦੀ ਨੀਤੀ ਨੂੰ ਨਕਾਰਦੇ ਹਨ।
ਦੂਜੇ ਪਹਿਰੇ ਵਿਚ ਕਰਮ ਕਾਂਢਾਂ ਨੂੰ ਨਿਕਾਰਦੇ ਹਨ। ਅਤੇ ਤੀਜੇ ਪਹਿਰੇ ਵਿੱਚ ਕਰਮਾਂ ਕਾਂਢਾਂ ਤੋਂ ਸ਼ੰਕੇ ਪੈਦਾ ਹੁੰਦੇ ਹਨ ਅਤੇ
ਚੌਥੇ ਪਹਿਰੇ ਤੀਰਥਾਂ ਦੇ ਕੀਤੇ ਇਸਨਾਨ ਨੂੰ ਨਿਕਾਰਦੇ ਹਨ। ਪੰਜਵੇਂ ਪਹਿਰੇ ਵਿੱਚ ਆਪਣਾ ਸਿਧਾਂਤ ਦਸਦੇ ਹਨ।
ਕੋਈ ਇਕ ਮਿੰਟ ਨਹੀਂ ਲਗਦਾ ਕਿ ਜਦੋਂ ਸੋਚ ਬਦਲ ਜਾਵੇ ਜਾਂ ਜਦੋਂ ਰੰਗ ਚੜ ਜਾਵੇ।
ਅਤੇ ਛੇਵੇਂ ਪਹਿਰੇ ਵਿੱਚ ਪਿਛਲੇ ਜਨਮਾਂ ਦੀ ਗਲ ਕਿਵੇਂ ਹੋ ਗਈ। ਇਹ ਵੀ ਇਸ ਜੀਵਨ ਦੇ ਭੂਤਕਾਲ (ਪਾਸਟ Past) ਵਿੱਚ ਕੀਤੇ ਕਰਮਾਂ ਦਾ ਸੰਗਰਹਿ ਜੋ ਦਿਮਾਗ ਤੇ ਉਕਰਿਆ ਹੋਇਆ ਹੈ, ਭਾਵ ਮਨ ਦੀ ਸੋਚ ਬਣ ਗਈ ਹੈ, ਉਸ ਦੀ ਗਲ ਕੀਤੀ ਹੈ। ਹੁਣ ਭੂਤਕਾਲ ਵਿਚਲੇ ਸਮੇਂ (ਪਾਸਟ) ਨੂੰ ਅਸੀਂ ਪਿਛਲੇ ਜਨਮ ਦੇ ਕਿਵੇਂ ਕਹਿ ਸਕਦੇ ਹਾਂ?
ਅਗਲਾ ਸ਼ਬਦ :
ਟੀਕਿਆਂ ਵਾਲਿਆਂ ਨੇ, ਇਸ ਰਹਾਉ ਵਾਲੀਆਂ ਪੰਗਤੀਆਂ ਦੇ ਅਰਥਾਂ ਬਾਰੇ ਤਾਂ ਹੱਦ ਹੀ ਕਰ ਦਿਤੀ ਹੈ । ਸ਼੍ਰੋਮਣੀ ਕਮੇਟੀ ਜਨਮਿ ਇੱਕ ਵਚਨ ਨੂੰ ਬਹੁਤ ਜਨਮਾਂ ਵਿੱਚ ਲਿਖਦੇ ਹਨ। ਅਤੇ ਸਾਹਿਬ ਸਿੰਘ ਬੋਇਆ ਨੂੰ ਬੀਜਦਾ ਲਿਖਦੇ ਹਨ। ਅਤੇ ਖੋਇਆ ਨੂੰ ਖੋ ਰਿਹਾ ਹੈ ਲਿਖਦੇ ਹਨ। ਫਰੀਦਕੋਟੀਆਂ ਦੀ ਗਲ ਹੀ ਛੱਡੋ॥ ਜਦੋਂ ਕਿ ਅਰਥ ਬੜੇ ਸਿਧੇ ਹਨ।
ਪੂਰਬ ਜਨਮਿ—ਪਾਸਟ Past ਜੀਵਨ ਵਿੱਚ। ਇਹ ਕੱਲ ਵੀ ਪਾਸਟ ਜੀਵਨ ਸੀ। ਇੱਕ ਹਫਤਾ ਪਹਿਲਾਂ ਵੀ ਪਾਸਟ ਜੀਵਨ ਸੀ ਅਤੇ ਮਹੀਨੇ ਸਾਲ ਪਹਿਲਾਂ ਵੀ ਬੀਤਿਆ ਜੀਵਨ ਸੀ। ਐਹ ਮਨੁਖ! ਤੂੰ ਅਪਣੇ (ਪਾਸਟ) ਪਹਿਲੀ ਜੀਵਨ ਰੂਪੀ ਧਰਤੀ ਵਿੱਚ ਕੋਈ ( ਗੁਣਾਂ ਵਾਲਾ) ਕਰਮ ਬੀਜ ਨਹੀਂ ਬੀਜਿਆ। ਤੂੰ ਕਿਊਂ ਲੋਭ ਵਿਚ ਲੱਗੇ ਹੋਏ ਨੇ ਕੀਮਤੀ ਜੀਵਨ ਖਰਾਬ ਕਰ ਲਇਆ ਹੈ।
ਤਰਾਸਦੀ ਇਹ ਹੈ ਕਿ ਸਾਡੇ ਪ੍ਰਚਾਰਕਾਂ ਦੀ ਅਤੇ ਟੀਕਾ ਕਾਰਾਂ ਦੀ ਹੁਣ ਤਕ ਇਹ ਹੀ ਸੋਚ ਰਹੀ ਕਿ ਜਦੋਂ ਵੀ "ਪੂਰਬ" ਸ਼ਬਦ ਆ ਗਿਆ ਇਹ ਪਿਛਲੇ ਜਨਮਾਂ ਵਾਸਤੇ ਬਿਨਾਂ ਸੋਚੇ ਸਮਝ ਹੀ ਮੰਨ ਲਇਆ। ਪਰ ਜਦੋਂ ਹੁਣ ਬਹੁਤੀ ਸਮਝ ਵਾਲੇ ਜਿਹੜੇ ਪ੍ਰਚਾਰਕ ਨਹੀਂ ਹਨ, ਜਦੋਂ ਇੰਨਾ ਨੂੰ ਚੈਲਿੰਜ ਕਰਦੇ ਹਨ ਤਾਂ ਇਹ ਲਕੀਰ ਦੇ ਫਕੀਰ ਅਤੇ ਪੁਜਾਰੀ ਜਮਾਤ ਜਿੰਨ੍ਹਾਂ ਦੀ ਰੋਟੀ ਅਤੇ ਤੋਰੀ ਫੂਲਕਾ ਹੀ ਇਸ ਤਰਾਂ ਦੇ ਡਰਾਵੇ ਅਤੇ ਸਕੇਅਰ ਟੈਕਟਸ Scare Tactics 'ਤੇ ਚਲਦਾ ਹੈ, ਉਹ ਮੰਨਣ ਨੂੰ ਤਿਆਰ ਨਹੀਂ ਹਨ। ਲਕੀਰ ਦੇ ਫਕੀਰਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹ ਸਦੀਆਂ ਤੋਂ ਹੀ ਇਹ ਸੁਣਦੇ ਆ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਬਦਲਨਾ ਵੀ ਨਹੀਂ ਚਾਹੁੰਦੇ।
ਅਗਲਾ ਸ਼ਬਦ :
ਏਥੇ ਤਾਂ ਪੂਰਬ ਦਿਸ਼ਾ ਲਈ ਵਰਤਿਆ ਹੈ॥
ਅਗਲਾ ਸ਼ਬਦ
ਬਿਲਾਵਲੁ (ਮ: ੪) ਗੁਰੂ ਗ੍ਰੰਥ ਸਾਹਿਬ - ਪੰਨਾ ੮੩੭
ਇਸ ਸ਼ਬਦ ਦੀ ਪੰਗਤੀ ਬਾਰੇ ਤਾਂ ਟੀਕੇ ਵਾਲਿਆਂ ਬਿਲਕੁਲ ਹੀ ਕਮਾਲ ਕਰ ਦਿਤੀ ਹੈ ।
ਭਲਾ ਜਦੋਂ ਕਿਸੇ ਪਹਿਲੇ ਜਨਮਾਂ ਵਿੱਚ ਭਗਤੀ ਕਰ ਹੀ ਲਈ ਸੀ, ਤਾਂ ਉਸਦਾ ਜਨਮ ਮਰਨ ਕਿਉਂ ਨਹੀਂ ਕਟਿਆ ਗਇਆ ਜਦੋਂ ਕਿ ਗੁਰਬਾਣੀ ਦਾ ਸਮੁਚਾ ਵਿਚਾਰ ਹੈ ਕਿ ਜਿਸਨੇ ਪ੍ਰਭੂ ਦੇ ਗੁਣ ਆਪਣਾ ਲਏ, ਉਸਦੀ ਭਗਤੀ ਹੋ ਗਈ ਅਤੇ ਜਨਮ ਮਰਨ ਕਟਿਆ ਗਿਆ ਹੈ। ਪਰ ਟੀਕੇ ਵਾਲੇ ਕਹਿੰਦੇ ਹਨ ਕਿ ਪਿਛਲੇ ਜਨਮਾਂ ਵਿੱਚ ਭਗਤੀ ਕਰਨ ਕਰਕੇ ਮਨੁੱਖਾ ਜਾਮਾ ਮਿਲਿਆ ਹੈ।
ਜਦੋਂ ਕਿ ਅਰਥ ਬਣਦੇ ਹਨ (ਅੱਜ ਤੋਂ) ਜਿਹੜਾ ਪਹਿਲੇ ਜੀਵਨ (ਅੱਜ ਤੋਂ ਪਾਸਟ Past ਵਾਲਾ ਜੀਵਨ ਦੇ ਸਮੇਂ ) ਵਿਚ ਪ੍ਰਭੂ ਦੇ ਗੁਣਾਂ ਨੂੰ ਅਪਣਾਕੇ ( ਭਗਤੀ ਕਰਕੇ) ਪਹੁੰਚ ਗਇਆ ਹਾਂ, ਉਸ ਵਿਚ ਇਹ ਭਗਤੀ ਦਾ ਗੁਣ ਗੁਰੂ ਨੇ ਕੀਤਾ ਹੋਇਆ ਹੈ। ਇਸ ਤਰਾਂ ਉਹ ਭਗਤੀ ਦੇ ਗੁਣ ਅਪਣਾਉਂਦਿਆਂ ਜਾਂ ਭਗਤੀ ਕਰਦਿਆ ਹਰੀ ਦੇ ਨਾਮ ਵਿੱਚ ਹੀ ਸਮਾ ਗਇਆ ਹੈ।
ਅਗਲਾ ਸ਼ਬਦ :
ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ ੯੭੦
ਰਹਾਉ ਵਾਲੀ ਪੰਗਤੀ :
ਹਮ ਕੂਕਰ ਤੇਰੇ ਦਰਬਾਰਿ ॥ ਭਉਕਹਿ ਆਗੈ ਬਦਨੁ ਪਸਾਰਿ ॥੧॥ ਰਹਾਉ ॥ - ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਪੰਨਾ ੯੬੯
ਏਥੇ ਵੀ ਹੱਦ ਹੀ ਹੋਈ ਹੈ। ਜਦੋਂ ਪਹਿਲੇ ਜਨਮਾਂ ਵਿੱਚ ਪ੍ਰਭੂ ਦਾ ਸੇਵਕ ਸੀ। ਕੀ ਉਸ ਸਮੇਂ ਕਬੀਰ ਜੀ ਦਾ ਮਰਨ ਜੰਮਣ ਨਹੀਂ ਕਟਿਆ ਗਇਆ। ਇਹ ਗਲ ਗੁਰਬਾਣੀ ਦੇ ਸਮੁਚੇ ਭਾਵ ਨਾਲ ਮੇਲ ਨਹੀਂ ਖਾਂਦੀ। ਇਸ ਕਰਕੇ ਸਾਨੁੰ ਪੂਰਬ ਜਨਮ ਦੇ ਅਰਥ ਦੁਬਾਰਾ ਵੇਖਣੇ ਪੈਣੇ ਹੈ। ਦੂਜਾ ਭਗਤ ਜੀ ਤਾਂ ਪ੍ਰਭੂ ਦੇ ਦਰਬਾਰ ਦਾ ਸੇਵਕ ਹਨ। ਅਤੇ ਪ੍ਰਭੂ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਤ ਹਨ। ਜਿਹੜਾ ਕਿ ਉਹ ਪਿਛਲੇ ਜਨਮ ਵਿੱਚ ਵੀ ਸੀ।
ਹਾਂ ! ਅਰਥ ਬਣਦੇ ਹਨ ਕਿ ਹੇ ਪ੍ਰਭੂ ਮੈਂ ਤਾਂ ਮੁੱਢ ਤੋਂ ਹੀ ( ਭਾਵ ਏਸੇ ਜਨਮ ਦੇ ਪਾਸਟ ਸਮੇਂ , ਭੂਤ ਕਾਲ ਤੋਂ ਹੀ ) ਤੇਰਾ ਸੇਵਕ ਹਾਂ ਹੁਣ ਤਾਂ ਇਹ ਮੇਟਿਆ ਨਹੀਂ ਜਾ ਸਕਦਾ।( ਕਿਉਂਕਿ ਮੈਂ ਤੈਨੂੰ ਸਮਰਪਤ ਹਾਂ)।
ਅਗਲਾ ਸ਼ਬਦ
ਸੰਸਾਰੁ ਭਵਜਲੁ ਕਿਉ ਤਰੈ ॥ ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥ - ਮਾਰੂ (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੧੦੧੩
ਏਥੇ ਵੀ ਉਹੋ ਹੀ ਹਾਲ ਹੈ। ਪਰ ਪ੍ਰੋ. ਸਾਹਿਬ ਸਿੰਘ ਜੀ ਨੇ ਦੂਜੀ ਲਾਈਨ ਦੇ ਅਰਥ ਬਹੁਤ ਵਧਿਆ ਕੀਤੇ ਹਨ।
ਜੇ ਰਹਾਓ ਵਾਲੀ ਪੰਗਤੀ ਦੇ ਅਰਥ ਕਰੀਏ ਤਾਂ ਚੰਗਾ ਜੀਵਨ ਕਿਵੇਂ ਹੋ ਸਕਦਾ ਹੈ। ਜਵਾਬ ਦਿਤਾ ਹੈ ਗੁਰਮੁਖ ਬਣਕੇ ਮਾਇਆ ਤੋਂ ਨਿਰਲੇਪ ਨੂੰ ਪਾਉਣਾ ਚਾਹੀਦਾ ਹੈ ਅਤੇ ਹੰਕਾਰ ਦੀ ਫੂੰਹ ਫਾਂਹ ਨੂੰ ਕਡ ਕੇ ਹੀ ਤਰਿਆ ਜਾ ਸਕਦਾ ਹੈ।
ਹੁਣ ਦੂਜੀ ਲਾਈਨ ਵਿੱਚ ਜੀਵਨ ਕੀ ਹੈ ਅਤੇ ਮਰਨਾ ਕੀ ਹੈ ਦੀ ਪ੍ਰੀਭਾਸ਼ਾ ਦਿਤੀ ਹੈ। ਕਿ ਇਹ ਮਰਨਾ ਸਰੀਕਰ ਹੈ ਜਾਂ ਆਤਮਿਕ ਮਰਨਾ ਹੈ। ਏਥੇ ਇਕ ਹੋਰ ਉਦਾਹਰਣ ਹੈ।
ਮਾਰੂ (ਮ: ੧) ਗੁਰੂ ਗ੍ਰੰਥ ਸਾਹਿਬ - ਪੰਨਾ ੧੦੦੯
ਅਰਥ ਵੇਖੋ ਸ਼੍ਰੋਮਣੀ ਕਮੇਟੀ ਅਤੇ ਪ੍ਰੋ. ਸਾਹਿਬ ਸਿੰਘ ਕਿ ਆਤਮਿਕ ਮੌਤ ਕੀ ਹੈ। ਹਉਮੈ ਅਤੇ ਅਣਪੱਤ (ਆਪਣਾ ਪਣ) ਦੀ ਮੌਤ ਮਰਨਾ ਆਤਮਿਕ ਮੌਤ ਹੈ। ਇਹ ਮੌਤ ਮਨੁਖ ਮਰ ਮਰ ਜੰਮਦਾ ਰਹਿੰਦਾ ਹੈ।
ਬਾਦਿ—ਲੜਾਈ ਝਗੜੇ । ਹੋਰੁ ਮਰਣਾ—ਸਗੋਂ ਹੋਰ ਮਰਨਾ ਹੈ। ਜਨਮੁ ਜਰੇ—ਜਨਮ ਸੜ ਬਲ ਜਾਵੇ ਭਾਵ ਵਿਆਰਥ ਜੀਵਨ। ਸੋ ਸਿਰਫ ਜੀਵਨ ਹੈ ਤਾਂ ਪ੍ਰਭੂ ਦੇ ਗੁਣਾ ਵਾਲਾ ਹੀ ਜੀਵਨ ਹੈ, ਹੋਰ ਤਾਂ ਹੋਰ ਇਂਨਾਂ ਗੁਣਾ ਤੋਂ ਬਿਨਾ ਤਾ ਮਰਨਾ ਹੀ ਹੈ। ਭਾਵ ਜਿਸ ਵਿਚ ਸਤ ਸੰਤੋਖ ਧਰਮ ਦਇਆ ਵਿਚਾਰ ਆਦਿ ਨਹੀਂ ਹੈ, ਉਹ ਮਨੁਖ ਆਤਮਿਕ ਤੌਰ 'ਤੇ ਮਰਿਆ ਹੋਇਆ ਹੈ। ਦੇਖੋ ਉਪਰਲੀਆਂ ਪੰਗਤੀਆਂ ਨਾਲ ਕਿੰਨੇ ਅਰਥ ਮਿਲਦੇ ਹਨ।
ਹੇ ਮਨੁਖ! ਜਨਮ ਮਰਨ ਦਾ ( ਆਤਮਿਕ ਮਰਨ ਦਾ) ਦੋਸ਼ ਤੂੰ ਕਿਉਂ ਕਿਸੇ ਨੂੰ ਦੇਵੇਂ। ਤੇਰੇ ਪਾਸਟ ( ਏਸੇ ਜੀਵਨ ਦੇ ਪਾਸਟ ਦੇ ) ਦੇ ਜਨਮ ਦੇ ਕੀਤੇ ਕਰਮਾਂ ਦੇ ਸੰਸਕਾਰ ਮਿਟ ਨਹੀਂ ਸਕਦੇ । ਭਾਵ ਇਹ ਜਨਮ ਮਰਨ ਤੇਰੇ ਕੀਤੇ ਕਰਮਾ ਕਰਕੇ ਹੀ ਹੈ।। ਗੁਰੂ ਦੇ ਸ਼ਬਦ ਤੋਂ ਬਿਨਾ ਇਹ ਜੀਵਨ ਵਿਅਰਥ ਹੈ ਹੋਰ ਤਾਂ ਹੋਰ ਇਹ ਹੀ ਭਾਵ ਬਿਨਾਂ ਗੁਣਾ ਤੋਂ ਜੀਵਨ ਹੀ ਮਰਨਾ ਹੈ॥ ਗੁਰੂ ਦੇ ਸ਼ਬਦ ਤੋਂ ਬਿਨਾ ਜਾਂ ਗੁਰੂ ਦੇ ਗੁਣਾਂ ਤੋਂ ਬਿਨਾ ਜੀਵਨ ਜਲ ਜਾਵੇ।
ਹੁਣ ਆਓ ਆਪਾਂ ਇੱਕ ਹੋਰ ਸ਼ਬਦ ਵਲ ਜਾਂਦੇ ਹਾਂ। ਕਿਉਂਕਿ ਆਪਾਂ ਪੂਰਬ ਦੇ ਪਿਛੇ ਦੀਆਂ ਪੰਗਤੀਆਂ ਦੇ ਅਰਥ ਵੇਖ ਚੁਕੇ ਹਾਂ।
ਜੈਤਸਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥
ਅਰਥ—ਸਾਡੇ ਮਾਤਾ ਪਿਤਾ ਘਰ ਵਾਲੀ, ਪੁਤਰ, ਰਿਸ਼ਤੇਦਾਰ, ਪਿਆਰੇ ਮਿਤਰ ਅਤੇ ਭਰਾ ਸਾਡੇ ਜੋ ਵੀ ਜੀਵਨ ਦੇ ਪਾਸਟ ਦੇ (ਏਸੇ ਜੀਵਨ ਦੇ ਪਾਸਟ ਦੇ) ਸਾਥੀ ਹਨ, ਅੰਤ ਵਿਚ ਕੋਈ ਵੀ ਸਹਾਈ ਨਹੀਂ ਬਣਨਾ॥ 1॥
ਭਾਵੇਂ ਮੋਤੀਆ ਦੀ ਮਾਲਾ, ਸੋਨਾ, ਹੀਰੇ ਲਾਲ ਅਤੇ ਮਨ ਬਹਿਲਾਵੇ ਦੇ ਹੋਰ ਦੁਨਿਆਵੀ ਪਦਾਰਥ ਹੋਣ ਤਾਂ ਇਨ੍ਹਾਂ ਵਿੱਚ ਹਾਇ ਹਾਇ ਕਰਦਿਆ ਸਾਰੀ ਉਮਰ ਬਿਤਾਈ ਜਾਂਦੀ ਹੈ। ਇਨ੍ਹਾਂ ਨਾਲ ਸਗੋਂ ਹੋਰ ਤ੍ਰਿਸ਼ਨਾ ਵਧਦੀ ਜਾਂਦੀ ਹੈ। ਇਨ੍ਹਾਂ ਵਿਚ ਕਿਸੇ ਨੇ ਵੀ ਸੰਤੋਖ ਨਹੀਂ ਪਾਇਆ॥ 2॥
ਭਾਵੇਂ ਹਾਥੀ, ਰਥ, ਹਵਾ ਨਾਲੋਂ ਤੇਜ ਘੌੜੇ, ਧਨ ਦੌਲਤ, ਜਮੀਨ ਜਾਇਦਾਦ ਅਤੇ ਚਾਰੇ ਤਰ੍ਹਾਂ ਦੀ ਫੌਜ ਵੀ ਹੋਵੇ ਤਾਂ ਵੀ ਮਨੁਖ ਦੇ ਨਾਲ ਕੁਝ ਨਹੀਂ ਜਾਂਦਾ ਹੈ ਅਤੇ ਮਨੁਖ ਨੰਗਾ ਹੀ ਇਸ ਜਹਾਨ ਵਿਚੋਂ ਤੁਰ ਪੈਂਦਾ ਹੈ॥ 3॥
ਜੈਤਸਰੀ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੭੦੦
ਹੁਣ ਗੁਰੂ ਜੀ ਰਹਾਉ ਵਾਲੀ ਪੰਗਤੀ ਵਿੱਚ ਕੀਤਾ ਸੁਆਲ ਕਿ ਕਉਣ ਮਿਤਰ ਪਿਆਰੇ ਹਨ, ਦਾ ਜਵਾਬ ਦਿੰਦੇ ਹਨ। ਹਰੀ ਦੇ ਸੰਤ ਨੂੰ ਪ੍ਰਭੂ ਦੇ ਪਿਆਰਿਆਂ ਦੇ ਨਾਲ ਰਲਕੇ ਹਰੀ ਦੇ ਗੀਤ ਗਾਉਣੇ ਚਾਹੀਦੇ ਹਨ ( ਉਹ ਹੀ ਮਿਤਰ ਹਨ । ਇਨ੍ਹਾਂ ਨਾਲ ਬੈਠ ਕੇ) ਏਥੇ ਇਨ੍ਹਾਂ ਦੀ ਸੰਗਤ ਵਿਚ ਹੁਣ ਆਨੰਦ ਮਾਣਿਆ ਜਾ ਸਕਦਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਵਿਤਰ ਹੋ ਜਾਈਦਾ ਹੈ। (ਰਹਾਓ ਵਾਲੀ ਪੰਗਤੀ ਵਿੱਚ ਕੀਤੇ ਸੁਆਲ ਦਾ ਜਵਾਬ ਹੈ, ਕਿ ਜੀਵਨ ਵਿੱਚ ਪ੍ਰਭੂ ਦੇ ਗੁਣ ਗਾਉਣ ਵਾਲੇ ਹੀ ਅਸਲੀ ਮਿਤਰ ਹਨ ਨਾਕਿ ਜੀਵਨ ਵਿੱਚ ਮਿਲੇ ਸੰਗੀ ਸਾਥੀ, ਧਨ ਦੌਲਤ, ਹੀਰੇ ਮੋਤੀ ਆਦਿ ਜਿਹੜੇ ਸਾਨੂੰ ਸੰਜੋਗ ਨਾਲ ਮਿਲੇ ਹਨ।
|
Akali Singh Services and History | Sikhism | Sikh Youth Camp Programs | Punjabi and Gurbani Grammar | Home